ਇੰਸਟਾਗ੍ਰਾਮ 'ਤੇ ਕਿਸੇ ਹੋਰ ਨਾਲ ਚੈਟ ਕਰ ਰਹੀ ਸੀ ਪ੍ਰੇਮਿਕਾ, ਭੜਕੇ ਪ੍ਰੇਮੀ ਨੇ ਦਿੱਤੀ ਰੂਹ ਕੰਬਾਊ ਮੌਤ

Saturday, Mar 11, 2023 - 01:14 PM (IST)

ਇੰਸਟਾਗ੍ਰਾਮ 'ਤੇ ਕਿਸੇ ਹੋਰ ਨਾਲ ਚੈਟ ਕਰ ਰਹੀ ਸੀ ਪ੍ਰੇਮਿਕਾ, ਭੜਕੇ ਪ੍ਰੇਮੀ ਨੇ ਦਿੱਤੀ ਰੂਹ ਕੰਬਾਊ ਮੌਤ

ਗੋਂਡਾ- ਝਾਰਖੰਡ ਦੇ ਗੋਂਡਾ 'ਚ ਇਕ 17 ਸਾਲਾ ਮੁੰਡੇ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਦਰਅਸਲ ਮੁੰਡੇ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਪ੍ਰੇਮਿਕਾ ਕਿਸੇ ਹੋਰ ਮੁੰਡੇ ਨਾਲ ਇੰਸਟਾਗ੍ਰਾਮ 'ਤੇ ਚੈਟ ਕਰ ਰਹੀ ਹੈ ਤਾਂ ਇਹ ਗੱਲ ਉਸ ਤੋਂ ਬਰਦਾਸ਼ਤ ਨਹੀਂ ਹੋਈ। ਪੁਲਸ ਮੁਤਾਬਕ ਹੋਲੀ ਮੌਕੇ ਲਾਪਤਾ ਹੋਣ ਮਗਰੋਂ ਕੁੜੀ ਦੀ ਲਾਸ਼ ਝਾਰਖੰਡ ਦੇ ਗੋਂਡਾ ਜ਼ਿਲ੍ਹੇ ਦੇ ਇਕ ਖੇਤ ਵਿਚੋਂ ਮਿਲੀ। 17 ਸਾਲਾ ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਖੇਤਾਂ 'ਚ ਸੁੱਟ ਦਿੱਤੀ।

ਇਹ ਵੀ ਪੜ੍ਹੋ- ਸਾਵਧਾਨ! ਕਈ ਦਿਨਾਂ ਤੋਂ ਹੈ ਬੁਖ਼ਾਰ ਜਾਂ ਖੰਘ, ਹੋ ਸਕਦੈ H3N2 ਵਾਇਰਸ, ਜਾਣੋ ਰੋਕਥਾਮ ਦੇ ਤਰੀਕੇ

ਊਰਜਾਨਗਰ ਦੇ ਇਕ ਨਾਮੀ ਇੰਗਲਿਸ਼ ਮੀਡੀਅਮ ਸਕੂਲ ਵਿਚ ਇਕ ਹੀ ਜਮਾਤ ਵਿਚ ਪੜ੍ਹਨ ਵਾਲੇ ਮੁੰਡੇ ਅਤੇ ਕੁੜੀ ਵਿਚਾਲੇ ਪ੍ਰੇਮ ਸਬੰਧ ਸਨ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਜਾਣਨ ਮਗਰੋਂ ਕਿ ਇੰਸਟਾਗ੍ਰਾਮ 'ਤੇ ਕੁੜੀ ਕਿਸੇ ਹੋਰ ਮੁੰਡੇ ਨਾਲ ਗੱਲ ਕਰ ਰਹੀ ਹੈ ਤਾਂ ਉਸ ਨੇ ਲੋਹੇ ਦੀ ਰਾਡ ਨਾਲ ਉਸ 'ਤੇ ਵਾਰ ਕੀਤਾ, ਜਦੋਂ ਉਹ ਹੋਲੀ ਮਨਾਉਣ ਲਈ ਆਪਣੇ ਦੋਸਤ ਦੇ ਘਰ ਜਾ ਰਹੀ ਸੀ।

ਇਹ ਵੀ ਪੜ੍ਹੋ- ਇਸ ਸੂਬੇ ਦੀ ਸਰਕਾਰ ਦਾ ਔਰਤਾਂ ਲਈ ਵੱਡਾ ਤੋਹਫ਼ਾ, ਮਹਿਲਾ ਕਾਮਿਆਂ ਨੂੰ ਮਿਲੇਗੀ 7 ਦਿਨ ਦੀ ਵਾਧੂ ਛੁੱਟੀ

ਪੁਲਸ ਇੰਸਪੈਕਟਰ ਨੱਥੂ ਸਿੰਘ ਮੀਣਾ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅਪਰਾਧ ਵਿਚ ਇਸਤੇਮਾਲ ਕੀਤੀ ਗਈ ਲੋਹੇ ਦੀ ਛੜ ਅਤੇ ਕੁੜੀ ਦਾ ਮੋਬਾਇਲ ਫੋਨ ਉਸ ਥਾਂ ਤੋਂ ਕੁਝ ਮੀਟਰ ਦੀ ਦੂਰੀ 'ਤੇ ਮਿਲਿਆ, ਜਿੱਥੋਂ ਲਾਸ਼ ਬਰਾਮਦ ਕੀਤੀ ਗਈ। ਇਸ ਮਾਮਲੇ ਦੀ ਜਾਂਚ ਲਈ ਸਬ-ਡਵੀਜ਼ਨਲ ਪੁਲਸ ਅਫ਼ਸਰ ਸ਼ਿਵ ਸ਼ੰਕਰ ਤਿਵਾੜੀ ਦੀ ਅਗਵਾਈ ਵਿਚ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਮੀਣਾ ਨੇ ਕਿਹਾ ਕਿ ਮੁੰਡੇ ਨੰ ਰਿਮਾਂਡ ਹੋਮ ਭੇਜ ਦਿੱਤਾ ਗਿਆ ਹੈ। 


author

Tanu

Content Editor

Related News