UP ’ਚ ਜਿੱਤ ਦਾ ਝੰਡਾ ਲਹਿਰਾਉਣ ਤੋਂ ਬਾਅਦ 2024 ਲੋਕ ਸਭਾ ਚੋਣਾਂ ਲਈ ਮਜ਼ਬੂਤ ਹੋ ਸਕਦੀ ਹੈ ਭਾਜਪਾ

Tuesday, Jan 11, 2022 - 11:16 AM (IST)

UP ’ਚ ਜਿੱਤ ਦਾ ਝੰਡਾ ਲਹਿਰਾਉਣ ਤੋਂ ਬਾਅਦ 2024 ਲੋਕ ਸਭਾ ਚੋਣਾਂ ਲਈ ਮਜ਼ਬੂਤ ਹੋ ਸਕਦੀ ਹੈ ਭਾਜਪਾ

ਨਵੀਂ ਦਿੱਲੀ (ਨੈਸ਼ਨਲ ਡੈਸਕ)- ਅਗਲੇ ਮਹੀਨੇ ਉੱਤਰਾਖੰਡ, ਗੋਆ, ਮਣੀਪੁਰ, ਉੱਤਰ ਪ੍ਰਦੇਸ਼ ਅਤੇ ਪੰਜਾਬ ’ਚ ਹੋਣ ਜਾ ਰਹੀਆਂ ਚੋਣਾਂ ’ਚ ਆਪਣੀ ਜਿੱਤ ਦਾ ਝੰਡਾ ਲਹਿਰਾਉਣ ਲਈ ਭਾਜਪਾ ਧੁਰ ਤਕ ਵਾਹ ਲਾ ਰਹੀ ਹੈ, ਤਾਂ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਲਈ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਸਕੇ। ਭਾਜਪਾ ਦਾ ਪੂਰਾ ਫੋਕਸ ਇਸ ਵਾਰ ਉੱਤਰ ਪ੍ਰਦੇਸ਼ ’ਤੇ ਹੈ, ਜਿੱਥੇ 30 ਸਾਲ ਤੋਂ ਜ਼ਿਆਦਾ ਸਮੇਂ ’ਚ ਕਿਸੇ ਵੀ ਪਾਰਟੀ ਦਾ ਲਗਾਤਾਰ ਦੋ ਵਾਰ ਕਾਰਜਕਾਲ ਨਹੀਂ ਰਿਹਾ ਹੈ।
 ਇੱਥੋਂ ਆਉਣ ਵਾਲੇ ਨਤੀਜੇ ਇਸ ਲਈ ਵੀ ਮਹੱਤਵਪੂਰਣ ਹਨ ਕਿਉਂਕਿ ਯੂ. ਪੀ. ਨੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ’ਚ ਜਿੱਤ ਕੇ ਭਾਜਪਾ ਦਾ ਸੂਬੇ ’ਚ ਮਜ਼ਬੂਤ ਆਧਾਰ ਬਣਾਇਆ ਹੈ। ਹਾਲਾਂਕਿ ਕੋਈ ਮੁੱਖ ਮੁੱਦਾ ਨਹੀਂ ਹੈ ਪਰ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਇਆ ਅੰਦੋਲਨ ਚੋਣਾਂ ਦੀ ਪਿੱਠ ਭੂਮੀ ’ਚ ਬਣਿਆ ਰਹੇਗਾ ਅਤੇ ਵੋਟਾਂ ਨੂੰ ਪ੍ਰਭਾਵਿਤ ਕਰੇਗਾ।

ਇਹ ਵੀ ਪੜ੍ਹੋ : ਕੇਰਲ ’ਚ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਲਿਖੇ ਨਾਅਰਿਆਂ ਵਾਲੀ ਪੰਜਾਬੀ ਦੀ ਕਾਰ ਜ਼ਬਤ

ਉੱਤਰਾਖੰਡ ’ਚ ਨਵੇਂ ਸੀ. ਐੱਮ. ਨਾਲ ਹਨ ਬੱਝੀਆਂ ਉਮੀਦਾਂ
ਪੰਜਾਬ ’ਚ ਭਾਜਪਾ ਨੇ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਤਿੰਨ ਪਾਰਟੀਆਂ ਦਾ ਗਠਜੋੜ ਕੀਤਾ ਹੈ। ਮੋਦੀ ਦੇ ਹਾਲੀਆ ਦੌਰੇ ਦੌਰਾਨ ਸੁਰੱਖਿਆ ’ਚ ਸੰਨ੍ਹ ਲੱਗਣ ਤੋਂ ਬਾਅਦ ਉਸ ਨੂੰ ਸ਼ਹਿਰੀ ਲੋਕਾਂ ਦਾ ਸਮਰਥਨ ਮਿਲਣ ਦੀ ਉਮੀਦ ਹੈ ਪਰ ਜੇਕਰ ਗਠਜੋੜ ਬਹੁਤ ਚੰਗਾ ਕੰਮ ਨਹੀਂ ਕਰਦਾ ਹੈ, ਤਾਂ ਵੀ ਭਾਜਪਾ ਨੂੰ ਉਮੀਦ ਹੋਵੇਗੀ ਕਿ ਉਹ ਸਿੱਖ ਭਾਈਚਾਰੇ ਦੇ ਨਾਲ ਸਬੰਧਾਂ ਨੂੰ ਸੁਧਾਰਣ ’ਚ ਮਦਦ ਕਰੇਗਾ। ਛੋਟੇ ਸੂਬਿਆਂ ਦੀ ਸਥਿਤੀ ਥੋੜ੍ਹੀ ਮੁਸ਼ਕਿਲ ਹੈ। ਉੱਤਰਾਖੰਡ ’ਚ ਤੇਜ਼ੀ ਨਾਲ ਸੀ. ਐੱਮ. ਬਦਲਣ ਨਾਲ ਕਾਂਗਰਸ ਨੂੰ ਇਕ ਸ਼ੁਰੂਆਤ ਮਿਲੀ ਹੈ ਅਤੇ ਗੋਆ ਦੀ ਖੰਡਿਤ ਰਾਜਨੀਤੀ ਆਮ ਤੌਰ ’ਤੇ ਸਹਿਯੋਗੀਆਂ ਲਈ ਚੋਣਾਂ ਤੋਂ ਬਾਅਦ ਖਰੀਦਦਾਰੀ ਵੱਲ ਲੈ ਜਾਂਦੀ ਹੈ। ਉੱਤਰਾਖੰਡ ’ਚ ਮੋਦੀ ਲਈ ਵੋਟਾਂ ਭਾਜਪਾ ਲਈ ਰਾਹਤ ਦੀ ਗੱਲ ਹੈ, ਕਿਉਂਕਿ ਉਸ ਨੂੰ ਉਮੀਦ ਹੈ ਕਿ ਨਵੇਂ ਸੀ. ਐੱਮ. ਪੁਸ਼ਕਰ ਸਿੰਘ ਵੋਟਰਾਂ ਨੂੰ ਉਨ੍ਹਾਂ ਨੂੰ ਅਤੇ ਪਾਰਟੀ ਨੂੰ ਇਕ ਹੋਰ ਮੌਕਾ ਦੇਣ ਲਈ ਰਾਜ਼ੀ ਕਰਨਗੇ।

ਇਹ ਵੀ ਪੜ੍ਹੋ : ਪ੍ਰਕਾਸ਼ ਪੁਰਬ ’ਤੇ PM ਮੋਦੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’

2017 ’ਚ ਬਿਨਾਂ ਸੀ. ਐੱਮ. ਚਿਹਰੇ ਦੇ ਜਿੱਤੀ ਸੀ ਚੋਣ
ਜਿੱਥੇ ਭਾਜਪਾ ਯੂ. ਪੀ. ’ਚ ਆਪਣੇ ਵਿਰੋਧੀਆਂ ਦੇ ਮੁਕਾਬਲੇ ਬਿਹਤਰ ਤਰੀਕੇ ਨਾਲ ਤਿਆਰ ਦਿਸਦੀ ਹੈ, ਉੱਥੇ ਹੀ ਯੋਗੀ ਆਦਿਤਿਆਨਾਥ ਦੇ ਕਾਨੂੰਨ ਅਤੇ ਵਿਵਸਥਾ ਵਰਗੇ ਮੁੱਦਿਆਂ ਅਤੇ ਹਿੰਦੂਤਵ ਦੇ ਵਿਸ਼ਿਆਂ ਦੇ ਪ੍ਰਚਾਰ ਨੇ ਸੂਬੇ ਦੀ ਰਾਜਨੀਤੀ ਨੂੰ ਇਕ ਧਰੁਵੀਕ੍ਰਿਤ ਮਾਮਲਾ ਬਣਾ ਦਿੱਤਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਭਾਜਪਾ ਰਾਮ ਮੰਦਰ ਦੇ ਨਿਰਮਾਣ ਵਰਗੇ ਭਾਵਨਾਤਮਕ ਮੁੱਦਿਆਂ ’ਤੇ ਨਿਰਭਰ ਹੈ। ਇਸ ਤੋਂ ਇਲਾਵਾ ਯੂ. ਪੀ. ਦੀ ਵੱਡੀ ਆਬਾਦੀ ਅਤੇ ਓ. ਬੀ. ਸੀ. ਵਰਗੇ ਪ੍ਰਮੁੱਖ ਜਾਤੀ ਸਮੂਹਾਂ ਲਈ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦੀ ਪਹੁੰਚ ਹੈ। 2017 ’ਚ ਭਾਜਪਾ ਨੇ ਯੂ. ਪੀ. ’ਚ ਸੀ. ਐੱਮ. ਚਿਹਰਾ ਨਹੀਂ ਐਲਾਨਿਆ ਸੀ ਪਰ ਇਸ ਵਾਰ ਯੋਗੀ ਉਸ ਦੀ ਸਪੱਸ਼ਟ ਪਸੰਦ ਹਨ। ਜੇਕਰ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਮੁਫਤ ਐੱਲ. ਪੀ. ਜੀ. ਨੂੰ ਇਕ ਸਹਾਇਕ ਯੋਜਨਾ ਦੇ ਰੂਪ ’ਚ ਵੇਖਿਆ ਗਿਆ ਸੀ, ਤਾਂ ਲਾਕਡਾਊਨ ’ਚ ਬੀ. ਪੀ. ਐੱਲ. ਪਰਿਵਾਰਾਂ ਨੂੰ ਮੁਫਤ ਰਾਸ਼ਨ ਬਣਾਈ ਰੱਖਣਾ ਇਸ ਵਾਰ ਭਾਜਪਾ ਦੀ ਮਦਦ ਕਰ ਸਕਦਾ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

DIsha

Content Editor

Related News