ਬਾਜਪਾ ਦੀ ਉਲਟੀ ਗਿਣਤੀ ਸ਼ੁਰੂ : ਲਾਲੂ ਯਾਦਵ

Friday, Oct 27, 2017 - 11:19 PM (IST)

ਬਾਜਪਾ ਦੀ ਉਲਟੀ ਗਿਣਤੀ ਸ਼ੁਰੂ : ਲਾਲੂ ਯਾਦਵ

ਪਟਨਾ- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ 8 ਨਵੰਬਰ ਨੂੰ ਦੇਸ਼ ਦੇ ਸਾਰੇ ਜ਼ਿਲਿਆਂ ਵਿਚ ਨੋਟਬੰਦੀ ਦੀ ਪਹਿਲੀ ਵਰ੍ਹੇਗੰਢ 'ਤੇ ਰਾਜਦ ਰੈਲੀਆਂ ਆਯੋਜਿਤ ਕਰੇਗਾ ਅਤੇ 'ਕਾਲਾ ਦਿਵਸ' ਮਨਾ ਕੇ ਨੋਟਬੰਦੀ ਅਤੇ ਜੀ. ਐੱਸ. ਟੀ. ਦਾ ਵਿਰੋਧ ਕਰੇਗਾ। ਰਾਜਦ ਪ੍ਰਧਾਨ ਲਾਲੂ ਪ੍ਰਸਾਦ ਨੇ ਕਾਰਜ ਅਧਿਕਾਰੀਆਂ, ਰਾਜਦ ਦੇ ਜ਼ਿਲਾ ਪ੍ਰਧਾਨਾਂ ਅਤੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਹੁਣ ਤੋਂ ਹੀ ਅੱਠ ਨਵੰਬਰ ਨੂੰ ਆਯੋਜਿਤ ਕੀਤੀ ਜਾਣ ਵਾਲੀ ਰੈਲੀਆਂ ਦੀ ਤਿਆਰੀ ਵਿਚ ਲੱਗ ਜਾਣ। ਉਨ੍ਹਾਂ ਰਾਜਦ ਕਾਰਜਕਰਤਾਵਾਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਨੋਟਬੰਦੀ ਅਤੇ ਜੀ. ਐੱਸ. ਟੀ. ਨਾਲ ਹੋਏ ਨੁਕਸਾਨ ਤੋਂ ਜਾਣੂ ਕਰਵਾਉਣ ਦੀ ਅਪੀਲ ਕੀਤੀ ਹੈ। 
ਲਾਲੂ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨੋਟਬੰਦੀ ਦਾ ਆਦੇਸ਼ ਦੇਸ਼ ਲਈ ਕਾਲਾ ਕਾਨੂੰਨ ਸੀ। ਕੇਂਦਰ ਸਰਕਾਰ ਨੇ ਨੋਟਬੰਦੀ ਕਰ ਲਾਗੂ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ। ਦੱਸਿਆ ਗਿਆ ਕਿ ਇਸ ਨਾਲ ਗਰੀਬਾਂ ਦਾ ਭਲਾ ਹੋਵੇਗਾ ਅਤੇ ਅਮੀਰਾਂ ਦਾ ਕਾਲਾ ਧਨ ਬਾਹਰ ਨਿਕਲੇਗਾ ਪਰ ਅਸਲ ਵਿਚ ਸਭ ਨੂੰ ਪਤਾ ਹੈ ਕਿ ਗਰੀਬ ਮਜ਼ਦੂਰ ਕਿਸਾਨ, ਵਿਦਿਆਰਥੀਆਂ, ਨੌਜਵਾਨਾਂ ਅਤੇ ਘਰੇਲੂ ਔਰਤਾਂ ਨੂੰ ਇਸ ਫੁਰਮਾਨ ਨਾਲ ਨੁਕਸਾਨ ਉਠਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸੈਂਕੜੇ ਕਾਰਖਾਨੇ ਬੰਦ ਹੋ ਗਏ, ਹਜ਼ਾਰਾਂ ਲੋਕ ਬੇਰੋਜ਼ਗਾਰ ਹੋ ਗਏ ਅਤੇ ਦੇਸ਼ ਦੀ ਘਰੇਲੂ ਬਰਾਮਦ ਦੀ ਮਿਆਰ ਲਗਾਤਾਰ ਡਿਗਦੀ ਗਈ ਹੈ। 


Related News