ਭਾਜਪਾ ਵਿਧਾਇਕ ਦੇ ਵਿਗੜੇ ਬੋਲ, ਭਾਰਤ ਵਿਰੋਧੀ ਨਾਅਰੇ ਲਾਉਣ ਵਾਲਿਆਂ ਨੂੰ ਮਾਰ ਦੇਣੀ ਚਾਹੀਦੀ ਹੈ ਗੋਲੀ

02/25/2020 2:05:12 AM

ਬੇਂਗਲੁਰੂ (ਭਾਸ਼ਾ)–ਪਾਕਿਸਤਾਨ ਦੇ ਸਮਰਥਨ ਵਿਚ ਭਾਰਤ ਵਿਰੋਧੀ ਨਾਅਰੇਬਾਜ਼ੀ ਕਰਨ ਵਾਲੇ ਲੋਕਾਂ ਨੂੰ ਗੋਲੀ ਮਾਰਨ ਲਈ ਕਾਨੂੰਨ ਦੀ ਲੋੜ ਦੱਸਣ ਵਾਲੇ ਕਰਨਾਟਕ ਦੇ ਮੰਤਰੀ ਬੀ. ਸੀ. ਪਾਟਿਲ ਦੇ ਬਿਆਨ ਦੇ ਇਕ ਦਿਨ ਬਾਅਦ ਇਕ ਹੋਰ ਭਾਜਪਾ ਵਿਧਾਇਕ ਨੇ ਸੋਮਵਾਰ ਨੂੰ ਕਿਹਾ ਕਿ ਅਜਿਹੇ ਲੋਕਾਂ ਨੂੰ ਦੇਖਦੇ ਹੀ ਗੋਲੀ ਮਾਰ ਦੇਣੀ ਚਾਹੀਦੀ ਹੈ ਜਾਂ ਗੁਆਂਢੀ ਦੇਸ਼ ਵਿਚ ਭੇਜ ਦੇਣਾ ਚਾਹੀਦਾ ਹੈ। ਮਾਡਕੇਰੀ ਤੋਂ ਵਿਧਾਇਕ ਅਪਾਚੂ ਰੰਜਨ ਨੇ ਕਿਹਾ ਕਿ ਕੁਝ ਲੋਕਾਂ ਨੇ ਸੀ. ਏ. ਏ. ਸਬੰਧੀ ਬੈਠਕ ਦੌਰਾਨ ਬੇਂਗਲੁਰੂ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਸਨ। ਉਨ੍ਹਾਂ ਕਿਹਾ ,‘‘ ਸਾਡੇ ਦੇਸ਼ ਵਿਚ ਰਹਿ ਕੇ, ਇਥੋਂ ਦਾ ਖਾ ਕੇ , ਪਾਣੀ ਪੀ ਕੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਣ ਵਾਲਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਜਾਂ ਅਜਿਹੇ ਲੋਕਾਂ ਨੂੰ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ। ’’


Sunny Mehra

Content Editor

Related News