ਹਰਿਆਣਾ 'ਚ ਭਾਜਪਾ ਵਿਧਾਇਕ ਕੋਰੋਨਾ ਪਾਜ਼ੇਟਿਵ
Sunday, Jun 28, 2020 - 11:47 PM (IST)

ਕੁਰੂਕਸ਼ੇਤਰ- ਹਰਿਆਣਾ 'ਚ ਐਤਵਾਰ ਨੂੰ ਭਾਜਪਾ ਦੇ ਇਕ ਵਿਧਾਇਕ 'ਚ ਕੋਵਿਡ-19 ਪਾਜ਼ੇਟਿਵ ਦੀ ਪੁਸ਼ਟੀ ਹੋਈ। ਉਸਦੇ ਸਹਿਯੋਗੀ ਨੇ ਇਹ ਜਾਣਕਾਰੀ ਦਿੱਤੀ। ਕੁਰੂਕਸ਼ੇਤਰ ਜ਼ਿਲ੍ਹੇ ਦੇ ਥਾਨੇਸਰ ਤੋਂ ਵਿਧਾਇਕ ਸੁਭਾਸ਼ ਸੁਧਾ ਨੂੰ ਕੁਝ ਦਿਨਾਂ ਤੋਂ ਤੇਜ਼ ਬੁਖਾਰ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਨੀਵਾਰ ਨੂੰ ਗੁੜਗਾਓਂ ਦੇ ਇਕ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ। ਸੁਧਾ ਦੇ ਨਿੱਜੀ ਸਹਾਇਕ ਅਰੁਣ ਗੁਲਾਟੀ ਨੇ ਦੱਸਿਆ ਕਿ ਐਤਵਾਰ ਨੂੰ ਉਸਦੀ ਜਾਂਚ ਰਿਪੋਰਟ 'ਚ ਕੋਵਿਡ-19 ਦੀ ਪੁਸ਼ਟੀ ਹੋਈ ਹੈ। ਸੁਧਾ ਦੇ ਪਰਿਵਾਰ ਮੈਂਬਰਾਂ ਨੂੰ ਵੱਖ ਕਰ ਦਿੱਤਾ ਗਿਆ ਹੈ ਤੇ ਵਿਧਾਇਕ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਉਣ ਦੀ ਮਸ਼ਕ ਚੱਲ ਰਹੀ ਹੈ। ਹਰਿਆਣਾ 'ਚ ਕੋਰੋਨਾ ਵਾਇਰਸ ਦੇ ਕੁੱਲ 13,829 ਮਾਮਲੇ ਸਾਹਮਣੇ ਆਏ ਹਨ , ਜਿਨ੍ਹਾਂ 'ਚੋਂ 223 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਰੂਕਸ਼ੇਤਰ ਜ਼ਿਲ੍ਹੇ 'ਚ ਕੁੱਲ 115 ਮਾਮਲੇ ਸਾਹਮਣੇ ਆਏ ਹਨ ਤੇ ਕੋਈ ਮੌਤ ਨਹੀਂ ਹੋਈ ਹੈ।