ਕਾਂਗਰਸ ਦੇ ਦੋਸ਼ਾਂ 'ਤੇ ਭਾਜਪਾ ਦਾ ਪਲਟਵਾਰ, ਰਵੀਸ਼ੰਕਰ ਪ੍ਰਸਾਦ ਬੋਲੇ- ਲੋਕਤੰਤਰ ਨੂੰ ਸ਼ਰਮਸਾਰ ਨਾ ਕਰਨ ਰਾਹੁਲ ਗਾਂਧੀ

Thursday, Mar 21, 2024 - 02:55 PM (IST)

ਕਾਂਗਰਸ ਦੇ ਦੋਸ਼ਾਂ 'ਤੇ ਭਾਜਪਾ ਦਾ ਪਲਟਵਾਰ, ਰਵੀਸ਼ੰਕਰ ਪ੍ਰਸਾਦ ਬੋਲੇ- ਲੋਕਤੰਤਰ ਨੂੰ ਸ਼ਰਮਸਾਰ ਨਾ ਕਰਨ ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਨੇ ਵੀਰਵਾਰ ਨੂੰ ਬੈਂਕ ਅਕਾਊਂਟ ਫ੍ਰੀਜ ਕਰਨ ਦਾ ਮੁੱਦਾ ਚੁੱਕਦੇ ਹੋਏ ਮੋਦੀ ਸਰਕਾਰ 'ਤੇ ਨਿਸ਼ਆਨਾ ਵਿੰਨ੍ਹਿਆ। ਪਾਰਟੀ ਵਲੋਂ ਕਿਹਾ ਗਿਆ ਕਿ ਉਸ ਕੋਲ ਪੋਸਟਰ ਛਪਵਾਉਣ ਅਤੇ ਰੇਲ ਟਿਕਟ ਤੱਕ ਦੇ ਪੈਸੇ ਨਹੀਂ ਹਨ। ਇਸ 'ਤੇ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਹਮਲੇ ਦਾ ਜਵਾਬ ਦਿੱਤਾ ਹੈ। ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਭਾਜਪਾ ਹੈੱਡ ਕੁਆਰਟਰ ਤੋਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਆਉਣ ਵਾਲੀਆਂ ਚੋਣਾਂ 'ਚ ਮਿਲਣ ਵਾਲੀ ਹਾਰ ਦੀ ਨਿਰਾਸ਼ਾ ਦਾ ਬਹਾਨਾ ਲੱਭਿਆ ਹੈ।

ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਅਜਿਹਾ ਗਿਆਨ ਦਿੱਤਾ, ਜਿਸ ਨੂੰ ਸਮਝਣ 'ਚ ਸਮਾਂ ਲੱਗਾ। ਜੇਕਰ ਕਾਂਗਰਸ ਦੇ ਸਮੂਹਿਕ ਪ੍ਰੈੱਸ ਕਾਨਫਰੰਸ ਨੂੰ ਇਕ ਸ਼ਬਦ 'ਚ ਸਮੇਟਿਆ ਜਾਵੇ ਤਾਂ ਇਹ ਹਾਰ ਦੀ ਨਿਰਾਸ਼ਾ ਹੈ। ਕਾਂਗਰਸ ਪਾਰਟੀ ਰਾਜਨੀਤਕ ਰੂਪ ਨਾਲ ਸੁੱਕ ਕੇ ਕੰਡਾ ਹੋ ਗਈ ਹੈ। ਰਾਹੁਲ ਗਾਂਧੀ ਲੋਕਤੰਤਰ ਨੂੰ ਸ਼ਰਮਸਾਰ ਨਾ ਕਰਨ। ਭਾਜਪਾ ਨੇਤਾ ਨੇ ਕਿਹਾ ਕਿ ਤੁਸੀਂ (ਰਾਹੁਲ ਗਾਂਧੀ) ਝੂਠ ਬੋਲ ਸਕਦੇ ਹਨ, ਗਾਲ੍ਹਾਂ ਦੇ ਸਕਦੇ ਹਨ, ਲੋਕ ਸੁਣ ਰਹੇ ਹਨ। ਰਵੀਸ਼ੰਕਰ ਪ੍ਰਸਾਦ ਨੇ ਅੱਗੇ ਕਿਹਾ,''ਮੈਂ ਰਾਹੁਲ ਗਾਂਧੀ-ਸੋਨੀਆ ਗਾਂਧੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਦੇਸ਼ ਦੇ ਲੋਕ ਤੁਹਾਨੂੰ ਵੋਟ ਨਹੀਂ ਕਰਦੇ ਹਨ ਤਾਂ ਉਸ 'ਚ ਭਾਜਪਾ ਕੀ ਕਰੇ।'' ਉਨ੍ਹਾਂ ਕਿਹਾ ਕਿ ਘੱਟ ਗਿਆਨ ਸਮੱਸਿਆ ਪੈਦਾ ਕਰਦਾ ਹੈ। ਇਨਕਮ ਟੈਕਸ ਦਾ ਇਕ ਸੈਕਟਰ 13ਏ ਹੈ। ਜਿਸ ਅਨੁਸਾਰ ਰਾਜਨੀਤਕ ਦਲ ਨੂੰ ਇਨਕਮ ਟੈਕਸ ਨਹੀਂ ਦੇਣਾ ਹੁੰਦਾ ਹੈ ਪਰ ਇਸ ਦੇ ਨਾਲ ਹੀ ਰਾਜਨੀਤਕ ਦਲ ਨੂੰ ਆਪਣੀ ਰਿਟਰਨ ਫਾਈਲ ਕਰਨੀ ਪੈਂਦੀ ਹੈ, ਉਦੋਂ ਤੁਸੀਂ ਟੈਕਸ ਛੋਟ ਤੋਂ ਬਚ ਸਕਦੇ ਹੋ। ਰਾਹੁਲ ਨੇ ਅੱਜ ਸਫੈਦ ਝੂਠ ਬੋਲਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News