ਭਾਜਪਾ ਦੀ ਕਿਰਨ ਚੌਧਰੀ ਬਿਨਾਂ ਵਿਰੋਧ ਚੁਣੀ ਗਈ ਰਾਜ ਸਭਾ ਸੰਸਦ ਮੈਂਬਰ

Tuesday, Aug 27, 2024 - 05:23 PM (IST)

ਚੰਡੀਗੜ੍ਹ- ਹਰਿਆਣਾ 'ਚ ਭਾਜਪਾ ਦੀ ਰਾਜ ਸਭਾ ਉਮੀਦਵਾਰ ਕਿਰਨ ਚੌਧਰੀ ਬਿਨਾਂ ਵਿਰੋਧ ਦੇ ਸੰਸਦ ਮੈਂਬਰ ਚੁਣ ਲਈ ਗਈ। ਮੰਗਲਵਾਰ ਯਾਨੀ ਕਿ ਅੱਜ ਕਿਰਨ ਨੂੰ ਰਿਟਰਨਿੰਗ ਅਫ਼ਸਰ ਸਾਕੇਤ ਕੁਮਾਰ ਨੇ ਰਾਜ ਸਭਾ ਸੀਟ ਤੋਂ ਬਿਨਾਂ ਵਿਰੋਧ ਸੰਸਦ ਮੈਂਬਰ ਚੁਣੇ ਜਾਣ ਸਰਟੀਫ਼ਿਕੇਟ ਦਿੱਤਾ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ।

ਦੱਸ ਦੇਈਏ ਕਿ ਕਿਰਨ ਚੌਧਰੀ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਨੂੰਹ ਹੈ। ਬੀਤੀ ਜੂਨ ਨੂੰ ਕਿਰਨ ਅਤੇ ਉਨ੍ਹਾਂ ਦੀ ਧੀ ਸ਼ਰੂਤੀ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ। ਕਿਰਨ ਨੇ ਰਾਜ ਸਭਾ ਉਮੀਦਵਾਰ ਬਣਾਏ ਜਾਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੇ. ਪੀ. ਨੱਢਾ, ਮਨੋਹਰ ਲਾਲ ਖੱਟੜ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਜਤਾਇਆ ਸੀ। ਕਿਰਨ ਨੇ ਮੁੱਖ ਮੰਤਰੀ ਸੈਣੀ ਦੀ ਮੌਜੂਦਗੀ ਵਿਚ ਹੀ 21 ਅਗਸਤ ਨੂੰਨਾਮਜ਼ਦਗੀ ਪੱਤਰ ਭਰਿਆ ਸੀ।

#WATCH चंडीगढ़: हरियाणा से भाजपा राज्यसभा उपचुनाव उम्मीदवार किरण चौधरी निर्विरोध राज्यसभा के लिए चुनी गईं। रिटर्निंग ऑफिसर ने उन्हें राज्यसभा का निर्वाचन सर्टिफिकेट प्रदान किया।

इस दौरान हरियाणा के मुख्यमंत्री नायब सिंह सैनी भी मौजूद रहे। pic.twitter.com/Pq20gpbPIK

— ANI_HindiNews (@AHindinews) August 27, 2024

 

ਦੱਸਣਯੋਗ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਦੇ ਲੋਕ ਸਭਾ ਲਈ ਚੁਣੇ ਜਾਣ ਕਾਰਨ ਹਰਿਆਣਾ ਦੀ ਇਕ ਰਾਜ ਸਭਾ ਸੀਟ ਖਾਲੀ ਹੋ ਗਈ ਸੀ। ਹਰਿਆਣਾ 'ਚ ਕਾਂਗਰਸ ਸਮੇਤ ਕਿਸੇ ਵੀ ਵਿਰੋਧੀ ਪਾਰਟੀ ਕੋਲ ਲੋੜੀਂਦੀਆਂ ਸੀਟਾਂ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੇ ਆਪਣੇ ਉਮੀਦਵਾਰ ਖੜ੍ਹੇ ਨਹੀਂ ਕੀਤੇ। ਜਿਸ ਤੋਂ ਬਾਅਦ ਇਹ ਤੈਅ ਹੋਇਆ ਕਿ ਕਿਰਨ ਚੌਧਰੀ ਨੂੰ ਰਾਜ ਸਭਾ ਲਈ ਚੁਣਿਆ ਜਾਵੇਗਾ। ਕਿਰਨ ਚੌਧਰੀ ਦੇ ਸਿਆਸੀ ਪਿਛੋਕੜ ਦੀ ਗੱਲ ਕਰੀਏ ਤਾਂ ਉਹ 5 ਵਾਰ ਵਿਧਾਇਕ ਅਤੇ ਦੋ ਵਾਰ ਮੰਤਰੀ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਦਿੱਲੀ ਵਿਧਾਨ ਸਭਾ ਦੀ ਸਾਬਕਾ ਡਿਪਟੀ ਸਪੀਕਰ ਵੀ ਰਹਿ ਚੁੱਕੀ ਹੈ। ਕਿਰਨ ਦੇ ਪਤੀ ਸੁਰਿੰਦਰ ਸਿੰਘ ਵੀ ਰਾਜ ਸਭਾ ਮੈਂਬਰ ਰਹੇ ਹਨ।


Tanu

Content Editor

Related News