ਸਕਾ ਭਰਾ ਬਣਿਆ ਹੈਵਾਨ ! 2 ਸਾਲ ਤੱਕ 22 ਸਾਲਾ ਭੈਣ ਦਾ ਕਰਦਾ ਰਿਹਾ ਸਰੀਰਕ ਸ਼ੋਸ਼ਣ, ਗ੍ਰਿਫਤਾਰ
Sunday, Nov 29, 2026 - 08:47 PM (IST)
ਬਰੇਲੀ, (ਏਜੰਸੀ)- ਬਰੇਲੀ ’ਚ 22 ਸਾਲਾ ਮੁਟਿਆਰ ਨੇ ਆਪਣੇ ਸਕੇ ਵੱਡੇ ਭਰਾ ’ਤੇ 2 ਸਾਲ ਤੱਕ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸ਼ਨੀਵਾਰ ਨੂੰ ਜੇਲ ਭੇਜ ਦਿੱਤਾ। ਖੇਤਰ ਅਧਿਕਾਰੀ ਸ਼ਿਵਮ ਆਸ਼ੂਤੋਸ਼ ਸਿੰਘ ਨੇ ਦੱਸਿਆ ਕਿ ਬਦਾਯੂੰ ਜ਼ਿਲੇ ਦੀ ਰਹਿਣ ਵਾਲੀ ਮੁਟਿਆਰ ਆਪਣੇ ਭਰਾ ਨਾਲ ਬਰੇਲੀ ’ਚ ਕਿਰਾਏ ਦੇ ਮਕਾਨ ’ਚ ਰਹਿ ਕੇ ਨੌਕਰੀ ਕਰਦੀ ਸੀ। ਮੁਟਿਆਰ ਦਾ ਦੋਸ਼ ਹੈ ਕਿ ਭਰਾ 2 ਸਾਲ ਤੋਂ ਉਸ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਵਿਰੋਧ ਕਰਨ ’ਤੇ ਉਹ ਖੁਦਕੁਸ਼ੀ ਕਰਨ ਅਤੇ ਮਾਪਿਆਂ ਦਾ ਕਤਲ ਕਰਨ ਦੀ ਧਮਕੀ ਦਿੰਦਾ ਸੀ। ਪੀੜਤਾ ਨੇ ਘਟਨਾ ਦੇ ਸਬੂਤ ਇਕੱਠੇ ਕਰਨ ਲਈ ਕਮਰੇ ’ਚ ਸਪਾਈ ਪੈੱਨ ਕੈਮਰਾ ਲੁਕਾ ਕੇ ਵੀਡੀਓ ਰਿਕਾਰਡ ਕੀਤੀ ਅਤੇ ਮਾਪਿਆਂ ਨੂੰ ਵਿਖਾਈ। ਦੋਸ਼ ਹੈ ਕਿ ਉਨ੍ਹਾਂ ਨੇ ਪੁੱਤਰ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਧੀ ਨੂੰ ਘਰ ’ਚ ਨਜ਼ਰਬੰਦ ਕਰ ਦਿੱਤਾ ਅਤੇ ਮੁਲਜ਼ਮ ਨੂੰ ਬਰੇਲੀ ਭੇਜ ਦਿੱਤਾ।
ਇਸ ਤੋਂ ਬਾਅਦ ਮੁਟਿਆਰ ਨੇ ਇੰਟਰਨੈੱਟ ਤੋਂ ਸਮਾਜ ਸੇਵਿਕਾ ਸਾਕਸ਼ੀ ਮਿਸ਼ਰਾ ਦਾ ਨੰਬਰ ਲੈ ਕੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਵੀਡੀਓ ਭੇਜੀ। ਸਮਾਜ ਸੇਵਿਕਾ ਦੀ ਮਦਦ ਨਾਲ ਪੁਲਸ ਨੇ ਮੁਟਿਆਰ ਨੂੰ ਆਜ਼ਾਦ ਕਰਵਾਇਆ ਅਤੇ ਮੁਲਜ਼ਮ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ।
