''ਵੋਟ ਪਾਉਣਾ ਤਾਂ ਮੇਰਾ ਅਧਿਕਾਰ ਹੈ'', ਪਾਲਕੀ ''ਚ ਬੈਠ ਬਜ਼ੁਰਗ ਵੀ ਪਹੁੰਚੇ ਪੋਲਿੰਗ ਕੇਂਦਰ

Sunday, May 19, 2019 - 11:52 AM (IST)

''ਵੋਟ ਪਾਉਣਾ ਤਾਂ ਮੇਰਾ ਅਧਿਕਾਰ ਹੈ'', ਪਾਲਕੀ ''ਚ ਬੈਠ ਬਜ਼ੁਰਗ ਵੀ ਪਹੁੰਚੇ ਪੋਲਿੰਗ ਕੇਂਦਰ

ਬਿਲਾਸਪੁਰ—ਹਿਮਾਚਲ ਪ੍ਰਦੇਸ਼ 'ਚ ਬਿਲਾਸਪੁਰ ਦੇ ਪਹਾੜੀ ਇਲਾਕੇ 'ਚ ਵੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਬਜ਼ੁਰਗਾਂ, ਨੌਜਵਾਨਾਂ ਸਮੇਤ ਮਹਿਲਾਵਾਂ 'ਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਪਹਾੜੀ ਖੇਤਰਾਂ 'ਚ ਬਜ਼ੁਰਗ ਵੋਟਰਾਂ ਨੂੰ ਪਾਲਕੀ 'ਚ ਬਿਠਾ ਕੇ ਪੋਲਿੰਗ ਕੇਂਦਰਾਂ ਤੱਕ ਪਹੁੰਚ ਰਹੇ ਹਨ। ਬਿਲਾਸਪੁਰ 'ਚ ਜੋ ਵੋਟਰ ਆਪਣੇ ਬਲ 'ਤੇ ਪੋਲਿੰਗ ਕੇਂਦਰਾਂ 'ਤੇ ਨਹੀਂ ਪਹੁੰਚ ਸਕਦੇ ਹਨ, ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪੋਲਿੰਗ ਕੇਂਦਰਾਂ 'ਤੇ ਲਿਆਂਦਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਜ਼ਿਲਾ ਬਿਲਾਸਪੁਰ 'ਚ 100 ਸਾਲਾਂ ਦੀ ਉਮਰ ਵਾਲੇ ਕੁੱਲ ਸੈਂਚੁਅਰੀ 83 ਵੋਟਰ ਹਨ, ਜਿਨ੍ਹਾਂ 'ਚ 23 ਪੁਰਸ਼ ਅਤੇ 60 ਮਹਿਲਾਵਾਂ ਸ਼ਾਮਲ ਹਨ। ਜ਼ਿਲਾ ਬਿਲਾਸਪੁਰ 'ਚ ਇਸ ਵਾਰ 10,587 ਨਵੇਂ ਵੋਟਰ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ।

ਦੂਜੇ ਪਾਸੇ ਅੱਜ ਦੇ ਦਿਨ ਵਿਸ਼ੇਸ ਰੂਪ ਨਾਲ ਪਾਲਕੀ ਵਾਲਿਆਂ ਨੇ ਲੋਕਾਂ ਨੂੰ ਪਾਲਕੀ 'ਚ ਬਿਠਾ ਕੇ ਪੋਲਿੰਗ ਬੂਥਾਂ ਤੱਕ ਲਿਜਾਣ ਲਈ ਫ੍ਰੀ ਸਹੂਲਤ ਦਿੱਤੀ ਜਾ ਰਹੀ ਹੈ ਪਰ ਪਾਲਕੀ ਵਾਲੇ ਕਾਫੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦੇ ਹਨ ਪਰ ਅੱਜ ਵੋਟਾਂ ਦੇ ਮਹਾਕੁੰਭ ਹੋਣ ਕਾਰਨ ਬਿਲਕੁਲ ਫਰੀ ਸੇਵਾ ਦੇ ਰਹੇ ਹਨ। ਬਿਲਾਸਪੁਰ ਦੇ ਸਵਾਰਘਾਟ, ਸ਼੍ਰੀ ਨੈਨਾ ਦੇਵੀ, ਨਮਹੋਲ, ਘੁਮਾਰਵੀਂ ਦੇ ਪਹਾੜੀ ਖੇਤਰਾਂ 'ਚ ਵੋਟਿੰਗ ਨੂੰ ਲੈ ਕੇ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ। ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਦੱਸ ਦੇਈਏ ਕਿ ਬਿਲਾਸਪੁਰ ਜ਼ਿਲਾ ਹਮੀਰਪੁਰ ਲੋਕ ਸਭਾ ਸੀਟ 'ਚ ਆਉਂਦਾ ਹੈ। ਇੱਥੋ ਕਾਂਗਰਸ ਦਾ ਰਾਮ ਲਾਲ ਠਾਕੁਰ ਅਤੇ ਭਾਜਪਾ ਦਾ ਅਨੁਰਾਗ ਠਾਕੁਰ ਮੈਦਾਨ 'ਚ ਹਨ।


author

Iqbalkaur

Content Editor

Related News