ਵਿਦਿਆਰਥਣ ਨਾਲ ਸਕੂਲ ਕੈਂਪਸ ''ਚ ਗੈਂਗਰੇਪ, ਦੋਸ਼ੀਆਂ ਨੇ ਕਤਲ ਕਰ ਲਾਸ਼ ਜਮਾਤ ''ਚ ਹੀ ਲਟਕਾਈ

Thursday, Feb 13, 2020 - 12:40 PM (IST)

ਵਿਦਿਆਰਥਣ ਨਾਲ ਸਕੂਲ ਕੈਂਪਸ ''ਚ ਗੈਂਗਰੇਪ, ਦੋਸ਼ੀਆਂ ਨੇ ਕਤਲ ਕਰ ਲਾਸ਼ ਜਮਾਤ ''ਚ ਹੀ ਲਟਕਾਈ

ਗੋਪਾਲਗੰਜ— ਬਿਹਾਰ ਦੇ ਗੋਪਾਲਗੰਜ 'ਚ ਇਕ ਨਾਬਾਲਗ ਕੁੜੀ ਦੀ ਸਕੂਲ ਕੈਂਪਸ 'ਚ ਹੀ ਗੈਂਗਰੇਪ ਤੋਂ ਬਾਅਦ ਹੱਤਿਆ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਬਰੌਲੀ ਦੇ ਦੇਵਾਪੁਰ ਹਾਈ ਸਕੂਲ 'ਚ ਹੋਏ ਵਿਦਿਆਰਥਣ ਦੇ ਕਤਲ ਕੇਸ ਦਾ ਸਿਰਫ਼ 24 ਘੰਟਿਆਂ ਅੰਦਰ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਨੇ ਇਸ ਕਤਲ ਕੇਸ 'ਚ ਮ੍ਰਿਤਕਾ ਦੇ ਪ੍ਰੇਮੀ ਅਤੇ ਉਸ ਦੇ 2 ਦੋਸਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁੱਛ-ਗਿੱਛ 'ਚ ਤਿੰਨਾਂ ਦੋਸ਼ੀਆਂ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਹੈ।

ਲਾਸ਼ ਨੂੰ ਜਮਾਤ 'ਚ ਹੀ ਫਾਂਸੀ ਨਾਲ ਲਟਕਾ ਦਿੱਤਾ
ਪੁਲਸ ਅਨੁਸਾਰ ਕਤਲਕਾਂਡ ਤੋਂ ਪਹਿਲਾਂ ਵਿਦਿਆਰਥਣ ਨਾਲ ਦੋਸ਼ੀਆਂ ਨੇ ਰੇਪ ਕੀਤਾ, ਫਿਰ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਸ਼ੀਆਂ ਨੇ ਲਾਸ਼ ਨੂੰ ਜਮਾਤ 'ਚ ਹੀ ਫਾਂਸੀ ਨਾਲ ਲਟਕਾ ਦਿੱਤਾ ਸੀ। ਗ੍ਰਿਫਤਾਰ ਤਿੰਨੋਂ ਦੋਸ਼ੀ ਉਸੇ ਸਕੂਲ ਦੇ ਵਿਦਿਆਰਥੀ ਹਨ, ਜਿੱਥੋਂ ਕੁੜੀ ਦੀ ਲਾਸ਼ ਬਰਾਮਦ ਕੀਤੀ ਗਈ। ਸਦਰ ਐੱਸ.ਡੀ.ਪੀ.ਓ. ਨਰੇਸ਼ ਪਾਸਵਾਨ ਨੇ ਦੱਸਿ ਆਕਿ ਬਰੌਲੀ ਦੇ ਦੇਵਾਪੁਰ ਸਥਿਤ ਅਪਗਰੇਡ ਹਾਈ ਸਕੂਲ 'ਚ 9ਵੀਂ ਜਮਾਤ ਦੀ ਵਿਦਿਆਰਥਣ ਦਾ ਕਤਲ ਕਰ ਦਿੱਤਾ ਗਿਆ ਸੀ। ਪੀੜਤਾ ਦੀ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀਆਂ 'ਤੇ ਇਸ ਅਪਰਾਧ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਦੋਸ਼ੀਆਂ ਨੂੰ 24 ਘੰਟੇ ਦੇ ਅੰਦਰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਗਈ। ਇਸ ਦੌਰਾਨ ਤਿੰਨਾਂ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਹੈ।

ਇਸ ਵਾਰਦਾਤ 'ਚ ਮ੍ਰਿਤਕਾ ਦਾ ਪ੍ਰੇਮੀ ਵੀ ਸ਼ਾਮਲ
ਐੱਸ.ਡੀ.ਪੀ.ਓ. ਨੇ ਦੱਸਿਆ ਕਿ ਮ੍ਰਿਤਕਾ ਦਾ ਪਹਿਲਾਂ ਤੋਂ ਹੀ ਇਕ ਮੁੰਡੇ (ਜੋ ਕਿ ਇਸ ਵਾਰਦਾਤ 'ਚ ਵੀ ਸ਼ਾਮਲ ਹੈ) ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਉਹ ਦੋਵੇਂ ਹਮੇਸ਼ਾ ਸਕੂਲ ਕੈਂਪਸ 'ਚ ਹੀ ਮਿਲਦੇ ਸਨ। 11ਫਰਵਰੀ ਨੂੰ ਵੀ ਪੀੜਤਾ ਇਕੱਲੇ ਮਿਲਣ ਗਈ ਸੀ। ਇਸ ਦੌਰਾਨ ਉਸ ਦੇ ਪ੍ਰੇਮੀ ਦੇ 2 ਦੋਸਤਾਂ ਨੇ ਵੀ ਦੋਹਾਂ ਨੂੰ ਇਕੱਲੇ ਮਿਲਦੇ ਹੋਏ ਦੇਖ ਲਿਆ। ਇਸ ਤੋਂ ਬਾਅਦ ਦੋਹਾਂ ਨੇ ਵਿਦਿਆਰਥਣ ਨਾਲ ਰੇਪ ਕੀਤਾ। ਇਸ ਦੌਰਾਨ ਵਿਰੋਧ ਕਰਨ ਤੇ ਕੁੜੀ ਦੇ ਹੱਥ-ਪੈਰ ਬੰਨ੍ਹ ਦਿੱਤੇ ਗਏ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ।

ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ
ਸਦਰ ਐੱਸ.ਡੀ.ਪੀ.ਓ. ਨੇ ਦੱਸਿਆ ਕਿ ਪੁਲਸ ਹਾਲੇ ਐੱਫ.ਐੱਸ. ਐੱਲ. ਅਤੇ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਕਿ ਗੈਂਗਰੇਪ ਤੋਂ ਬਾਅਦ ਕਤਲ ਦੀ ਪੂਰੀ ਤਸਵੀਰ ਸਾਫ਼ ਹੋ ਸਕੇ। ਇਸ ਘਟਨਾ ਤੋਂ ਬਾਅਦ ਹਾਲੇ ਵੀ ਇਲਾਕੇ 'ਚ ਡਰ ਹੈ। ਕਤਲ ਦੀ ਇਸ ਘਟਨਾ ਤੋਂ ਬਾਅਦ ਸਕੂਲ ਦੂਜੇ ਦਿਨ ਵੀ ਬੰਦ ਰਿਹਾ। ਇਸ ਵਿਚ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਉੱਠਣ ਲੱਗੀ ਹੈ। ਪੁਲਸ ਨੇ ਇਸ ਕਤਲਕਾਂਡ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।


author

DIsha

Content Editor

Related News