ਵਿਰੋਧੀ ਧਿਰ ਪਲਟਣਾ ਚਾਹੁੰਦਾ ਹੈ ਧਾਰਾ 370 ਦਾ ਫੈਸਲਾ, ਦੇਸ਼ ਪਿੱਛੇ ਨਹੀਂ ਹਟੇਗਾ : ਨਰਿੰਦਰ ਮੋਦੀ

Friday, Oct 23, 2020 - 11:08 AM (IST)

ਵਿਰੋਧੀ ਧਿਰ ਪਲਟਣਾ ਚਾਹੁੰਦਾ ਹੈ ਧਾਰਾ 370 ਦਾ ਫੈਸਲਾ, ਦੇਸ਼ ਪਿੱਛੇ ਨਹੀਂ ਹਟੇਗਾ : ਨਰਿੰਦਰ ਮੋਦੀ

ਪਟਨਾ- ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਨੇੜੇ ਆਉਂਦੇ ਹੀ ਵੱਖ-ਵੱਖ ਪਾਰਟੀਆਂ ਦੀਆਂ ਰੈਲੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸ਼ੁੱਕਰਵਾਰ ਨੂੰ ਬਿਹਾਰ 'ਚ 3 ਰੈਲੀਆਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਾਸਾਰਾਮ 'ਚ ਰੈਲੀ ਨੂੰ ਸੰਬੋਧਨ ਕੀਤਾ। ਪੀ.ਐੱਮ. ਮੋਦੀ ਨੇ ਸਾਸਾਰਾਮ ਰੈਲੀ 'ਚ ਆਪਣਾ ਸੰਬੋਧਨ ਭੋਜਪੁਰੀ ਭਾਸ਼ਾ 'ਚ ਸ਼ੁਰੂ ਕੀਤਾ। ਪੀ.ਐੱਮ. ਮੋਦੀ ਨੇ ਸਭ ਤੋਂ ਪਹਿਲਾਂ ਰਾਮਵਿਲਾਸ ਪਾਸਵਾਨ ਅਤੇ ਰਘੁਵੰਸ਼ ਪ੍ਰਸਾਦ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇ ਲੋਕ ਕੋਰੋਨਾ ਵਾਇਰਸ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ, ਨਿਤੀਸ਼ ਜੀ ਦੀ ਅਗਵਾਈ 'ਚ ਬਿਹਾਰ ਅੱਗੇ ਵੱਧ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਜੇਕਰ ਬਿਹਾਰ 'ਚ ਤੇਜ਼ੀ ਨਾਲ ਕੰਮ ਨਾ ਹੋਇਆ ਹੁੰਦਾ ਤਾਂ ਕਾਫ਼ੀ ਲੋਕਾਂ ਦੀ ਜਾਨ ਚੱਲੀ ਜਾਂਦੀ। ਅਮੀਰ ਤੋਂ ਅਮੀਰ ਦੇਸ਼ ਇਸ ਤੋਂ ਨਹੀਂ ਬਚ ਸਕਿਆ ਹੈ। ਬਿਹਾਰ ਦੇ ਲੋਕ ਕਦੇ ਪਰੇਸ਼ਾਨ ਨਹੀਂ ਹੁੰਦੇ ਹਨ, ਫਿਰ ਇਕ ਵਾਰ ਐੱਨ.ਡੀ.ਏ. ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਭਰਮ ਫੈਲਾਉਣ 'ਚ ਲੱਗ ਜਾਂਦੇ ਹਨ ਅਤੇ ਅਚਾਨਕ ਨਵੀਂ ਸ਼ਕਤੀ ਨੂੰ ਵਧਾਉਂਦੇ ਹਨ ਪਰ ਇਸ ਦਾ ਕੋਈ ਅਸਰ ਨਹੀਂ ਪੈਂਦਾ। ਬਿਹਾਰ ਦਾ ਵੋਟਰ ਭਰਮ ਫੈਲਾਉਣ ਵਾਲਿਆਂ ਨੂੰ ਖ਼ੁਦ ਹੀ ਅਸਫ਼ਲ ਕਰ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਜਿਨ੍ਹਾਂ ਦਾ ਇਤਿਹਾਸ ਬਿਹਾਰ ਨੂੰ ਬੀਮਾਰੂ ਬਣਾਉਣ ਦਾ ਹੈ, ਉਨ੍ਹਾਂ ਨੂੰ ਨੇੜੇ-ਤੇੜੇ ਵੀ ਨਹੀਂ ਭਟਕਣ ਦੇਣਗੇ।
 

ਹੁਣ ਲਾਲਟੇਨ ਦਾ ਜ਼ਮਾਨਾ ਗਿਆ : ਮੋਦੀ
ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਦੇ ਪੁੱਤਰ ਗਲਵਾਨ ਘਾਟੀ 'ਚ ਸ਼ਹੀਦ ਹੋ ਗਏ ਪਰ ਭਾਰਤ ਮਾਤਾ ਦਾ ਸਿਰ ਨਹੀਂ ਝੁੱਕਣ ਦਿੱਤਾ। ਅਜਿਹਾ ਹੀ ਪੁਲਵਾਮਾ ਦੇ ਹਮਲੇ 'ਚ ਹੋਇਆ ਸੀ। ਪੀ.ਐੱਮ. ਨੇ ਕਿਹਾ ਕਿ ਲਾਲਟੇਨ ਦਾ ਜ਼ਮਾਨਾ ਗਿਆ ਅਤੇ ਬਿਹਾਰ 'ਚ ਬਿਜਲੀ ਦੀ ਖਪਤ ਤਿੰਨ ਗੁਣਾ ਵੱਧ ਗਈ ਹੈ। ਪਹਿਲੇ ਬਿਹਾਰ 'ਚ ਸੂਰਜ ਢੱਲਣ ਦਾ ਮਤਲਬ ਹੁੰਦਾ ਸੀ, ਸਭ ਕੁਝ ਬੰਦ ਹੋ ਜਾਣਾ। ਅੱਜ ਬਿਜਲੀ ਹੈ, ਰੋਸ਼ਨੀ ਹੈ ਅਤੇ ਅਜਿਹਾ ਮਾਹੌਲ ਹੈ, ਜਿਸ 'ਚ ਬਿਹਾਰ ਦਾ ਨਾਗਰਿਕ ਆਰਾਮ ਨਾਲ ਰਹਿ ਸਕਦਾ ਹੈ। ਪਹਿਲੇ ਇੱਥੇ ਬਿਹਾਰ 'ਚ ਸਰਕਾਰ ਚਲਾਉਣ ਵਾਲਿਆਂ ਦੇ ਸਾਹਮਣੇ ਕਤਲ, ਡਕੈਤੀ ਹੁੰਦੀ ਸੀ।
 

ਖੇਤੀਬਾੜੀ ਕਾਨੂੰਨ 'ਤੇ ਫਿਰ ਬੋਲੇ ਪੀ.ਐੱਮ. ਮੋਦੀ
ਪੀ.ਐੱਮ. ਮੋਦੀ ਨੇ ਆਪਣੀ ਰੈਲੀ 'ਚ ਕਿਹਾ ਕਿ ਜੋ ਲੋਕ ਸਰਕਾਰੀ ਨੌਕਰੀ 'ਚ ਰਿਸ਼ਵਤ ਖਾਂਦੇ ਸਨ, ਉਹ ਫਿਰ ਬਿਹਾਰ ਨੂੰ ਲਾਲਚੀ ਨਜ਼ਰਾਂ ਨਾਲ ਦੇਖ ਰਹੇ ਹਨ। ਬਿਹਾਰ ਦੇ ਨੌਜਵਾਨਾਂ ਨੂੰ ਯਾਦ ਰੱਖਣਾ ਹੈ ਕਿ ਸੂਬੇ ਨੂੰ ਮੁਸ਼ਕਲਾਂ 'ਚ ਪਾਉਣ ਵਾਲੇ ਕੌਣ ਸਨ। ਪੀ.ਐੱਮ. ਬੋਲੇ ਕਿ ਪਹਿਲਾਂ ਇੱਥੇ ਰਾਸ਼ਨ ਲੁੱਟ ਲਿਆ ਜਾਂਦਾ ਸੀ ਪਰ ਹੁਣ ਸਾਡੀ ਸਰਕਾਰ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਅੱਗੇ ਵਧ ਰਿਹਾ ਹੈ ਪਰ ਇਹ ਲੋਕ ਵਿਕਾਸ 'ਚ ਰੋੜਾ ਬਣ ਰਹੇ ਹਨ। ਜਦੋਂ ਦੇਸ਼ ਨੇ ਕਿਸਾਨਾਂ ਦੇ ਹੱਕ 'ਚ ਫੈਸਲਾ ਲਿਆ ਤਾਂ ਇਹ ਲੋਕ ਵਿਚੌਲਿਆਂ ਨੂੰ ਬਚਾਉਣ 'ਚ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲਈ ਦੇਸ਼ਹਿੱਤ ਨਹੀਂ, ਦਲਾਲਾਂ ਦਾ ਹਿੱਤ ਵੱਧ ਮਹੱਤਵਪੂਰਨ ਹੈ।
 

ਧਾਰਾ 370 'ਤੇ ਵਿਰੋਧੀ ਧਿਰ ਨੂੰ ਘੇਰਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਫੈਸਲਾ ਲਿਆ ਪਰ ਹੁਣ ਇਹ ਲੋਕ ਇਸ ਨੂੰ ਪਲਟਣਾ ਚਾਹੁੰਦੇ ਹਨ। ਵਿਰੋਧੀ ਧਿਰ ਕਹਿ ਰਿਹਾ ਹੈ ਕਿ ਸੱਤਾ 'ਚ ਆਉਣ 'ਤੇ ਫਿਰ ਤੋਂ ਧਾਰਾ 370 ਨੂੰ ਲਾਗੂ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਹ ਲੋਕ ਕਿਸੇ ਦੀ ਵੀ ਮਦਦ ਲੈ ਲੈਣ ਪਰ ਦੇਸ਼ ਆਪਣੇ ਫੈਸਲਿਆਂ ਤੋਂ ਪਿੱਛੇ ਨਹੀਂ ਹਟੇਗਾ।

ਲਾਲੂ ਪਰਿਵਾਰ 'ਤੇ ਪੀ.ਐੱਮ. ਮੋਦੀ ਦਾ ਹਮਲਾ
ਪੀ.ਐੱਮ. ਮੋਦੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕੀਤਾ ਗਿਆ ਤਾਂ ਇਹ ਲੋਕ ਬੌਖਲਾ ਗਏ। ਰਾਜਦ ਨੇ 10 ਸਾਲ ਤੱਕ ਯੂ.ਪੀ.ਏ. ਸਰਕਾਰ ਦਾ ਹਿੱਸਾ ਰਹਿੰਦੇ ਹੋਏ ਬਿਹਾਰ ਦੇ ਲੋਕਾਂ 'ਤੇ ਗੁੱਸਾ ਕੱਢਿਆ। ਰਾਜਦ ਨੇ ਨਿਤੀਸ਼ ਜੀ ਦੇ 10 ਸਾਲ ਬੇਕਾਰ ਕਰ ਦਿੱਤੇ, ਬਾਅਦ 'ਚ ਜਦੋਂ 18 ਮਹੀਨੇ ਦੀ ਸਰਕਾਰ ਬਣੀ ਤਾਂ ਪਰਿਵਾਰ ਨੇ ਕੀ-ਕੀ ਖੇਡ ਕੀਤਾ, ਸਾਰਿਆਂ ਨੂੰ ਪਤਾ ਹੈ। ਜਦੋਂ ਨਿਤੀਸ਼ ਜੀ ਇਸ ਖੇਡ ਨੂੰ ਸਮਝ ਗਏ ਤਾਂ ਉਨ੍ਹਾਂ ਨੇ ਸੱਤਾ ਛੱਡਣ ਦਾ ਫੈਸਲਾ ਲੈਣਾ ਪਿਆ। ਬਿਹਾਰ ਦੇ ਭਵਿੱਖ ਲਈ ਅਸੀਂ ਫਿਰ ਨਿਤੀਸ਼ ਜੀ ਨਾਲ ਆਏ ਹਾਂ। ਮੋਦੀ ਨੇ ਕਿਹਾ ਕਿ ਮੇਰੇ ਪੀ.ਐੱਮ. ਬਣਨ ਤੋਂ ਬਿਹਾਰ ਅਤੇ ਦਿੱਲੀ ਸਰਕਾਰ ਨੇ 3 ਸਾਲ ਤੱਕ ਮਿਲ ਕੇ ਕੰਮ ਕੀਤਾ ਹੈ, ਹੁਣ ਸਾਡੀ ਸਰਕਾਰ ਆਤਮਨਿਰਭਰ ਬਿਹਾਰ ਦੇ ਨਿਰਮਾਣ 'ਚ ਜੁਟੇ ਹਨ।

ਨਿਤੀਸ਼ ਨੇ ਸੰਬੋਧਨ ਦੌਰਾਨ ਕਹੀਆਂ ਇਹ ਗੱਲਾਂ
ਪੀ.ਐੱਮ. ਮੋਦੀ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ ਰੈਲੀ ਨੂੰ ਸੰਬੋਧਨ ਕੀਤਾ। ਨਿਤੀਸ਼ ਕੁਮਾਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੀ.ਐੱਮ. ਮੋਦੀ ਦੀ ਅਗਵਾਈ 'ਚ ਦੇਸ਼ 'ਚ ਕੋਰੋਨਾ ਵਿਰੁੱਧ ਲੜਾਈ ਲੜੀ ਗਈ, ਬਿਹਾਰ 'ਚ ਕੇਂਦਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਪਾਲਣ ਕੀਤਾ। ਕੇਂਦਰ ਦੇ ਸਹਿਯੋਗ ਨਾਲ ਦੂਜੇ ਸੂਬੇ 'ਚ ਫਸੇ ਲੋਕਾਂ ਨੂੰ ਬਿਹਾਰ ਵਾਪਸ ਲਿਆਂਦਾ ਗਿਆ। ਨਿਤੀਸ਼ ਨੇ ਕਿਹਾ ਕਿ ਕੇਂਦਰ ਵਲੋਂ ਰਾਸ਼ਨ, ਸਿਲੰਡਰ, ਟਾਇਲਟ ਦੀ ਸਹੂਲਤ ਦਿੱਤੀ ਗਈ। ਉਨਾਂ ਨੇ ਕਿਹਾ ਕਿ ਬਿਹਾਰ ਸਰਕਾਰ ਨੇ ਕੋਰੋਨਾ ਦੇ ਦੌਰ 'ਚ 10 ਹਜ਼ਾਰ ਕਰੋੜ ਤੋਂ ਵੱਧ ਖਰਚ ਕੀਤਾ ਹੈ, ਬਾਹਰੋਂ ਆਏ ਲੋਕਾਂ ਨੂੰ ਆਰਥਿਕ ਮਦਦ ਦਿੱਤੀ ਗਈ ਹੈ। ਨਿਤੀਸ਼ ਨੇ ਕਿਹਾ ਕਿ ਪਹਿਲੇ 15 ਸਾਲ ਇੱਥੇ ਕੀ ਹਾਲ ਰਿਹਾ, ਸਾਡੀ ਸਰਕਾਰ ਨੇ ਮੈਡੀਕਲ ਕਾਲਜ ਖੋਲ੍ਹੇ ਅਤੇ ਹੁਣ ਕੇਂਦਰ ਨੇ ਵੀ ਕਾਫ਼ੀ ਸਹਿਯੋਗ ਕੀਤਾ ਹੈ। ਬਿਹਾਰ 'ਚ ਅਪਰਾਧ ਦਾ ਅੰਕੜਾ ਘੱਟ ਕਰ ਦਿੱਤਾ ਹੈ, ਕਾਨੂੰਨ ਵਿਵਸਥਾ ਤੇਜ਼ੀ ਨਾਲ ਸੁਧਰ ਰਹੀ ਹੈ। ਰਾਜਦ 'ਤੇ ਨਿਸ਼ਾਨਾ ਸਾਧਦੇ ਹੋਏ ਨਿਤੀਸ਼ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ ਤਾਂ ਬਿਹਾਰ ਦਾ ਬਜਟ 24 ਹਜ਼ਾਰ ਕਰੋੜ ਦਾ ਸੀ, ਹੁਣ 2 ਲੱਖ ਕਰੋੜ ਤੋਂ ਵੱਧ ਦਾ ਬਜਟ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਪਿੰਡ 'ਚ ਸੋਲਰ ਲਾਈਟ ਲਗਾਈ ਜਾਵੇਗੀ, ਹਰ ਖੇਤ ਤੱਕ ਪਾਣੀ ਅਤੇ ਨਵੀਂ ਤਕਨੀਕ ਨਾਲ ਖੇਤੀ ਨੂੰ ਉਤਸ਼ਾਹ ਦੇਣਗੇ। 


author

DIsha

Content Editor

Related News