ਮਹਿੰਗਾਈ ''ਤੇ ਮੋਦੀ ਸਰਕਾਰ ਦੀ ਚੁੱਪੀ ਤੋੜਨ ਲਈ ਸ਼ੁਰੂ ਕੀਤੀ ਗਈ ''ਭਾਰਤ ਜੋੜੋ ਯਾਤਰਾ'' : ਜੈਰਾਮ ਰਮੇਸ਼

Thursday, Sep 15, 2022 - 01:08 PM (IST)

ਮਹਿੰਗਾਈ ''ਤੇ ਮੋਦੀ ਸਰਕਾਰ ਦੀ ਚੁੱਪੀ ਤੋੜਨ ਲਈ ਸ਼ੁਰੂ ਕੀਤੀ ਗਈ ''ਭਾਰਤ ਜੋੜੋ ਯਾਤਰਾ'' : ਜੈਰਾਮ ਰਮੇਸ਼

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਥੋਕ ਕੀਮਤਾਂ 'ਤੇ ਆਧਾਰਿਤ ਮੁਦਰਾਸਫੀਤੀ ਦੇ ਅਗਸਤ 'ਚ ਲਗਾਤਾਰ ਤੀਜੇ ਮਹੀਨੇ ਘਟਣ ਅਤੇ 11 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਚਲੇ ਜਾਣ ਨੂੰ ਲੈ ਕੇ ਵੀਰਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਮਹਿੰਗਾਈ 'ਤੇ ਨਰਿੰਦਰ ਮੋਦੀ ਸਰਕਾਰ ਦੀ ਚੁੱਪੀ ਤੋੜਨ ਲਈ 'ਭਾਰਤ ਜੋੜੋ ਯਾਤਰਾ' ਕੱਢੀ ਗਈ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ,"ਮੋਦੀ ਸਰਕਾਰ ਕਮਰ ਤੋੜ ਮਹਿੰਗਾਈ 'ਤੇ ਚੁੱਪ ਕਿਉਂ ਹੈ? ਇਨ੍ਹਾਂ ਦੀ ਚੁੱਪੀ ਨੂੰ ਤੁੜਵਾਉਣ ਲਈ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਹੈ।'' 

PunjabKesari

ਨਿਰਮਿਤ ਉਤਪਾਦਾਂ ਅਤੇ ਫਿਊਲ ਦੀਆਂ ਕੀਮਤਾਂ 'ਚ ਨਰਮੀ ਨਾਲ ਥੋਕ ਕੀਮਤਾਂ 'ਤੇ ਆਧਾਰਤ ਮੁਦਰਾਸਫ਼ੀਤੀ ਅਗਸਤ 'ਚ ਲਗਾਤਾਰ ਤੀਜੇ ਮਹੀਨੇ ਘਟੀ ਅਤੇ 11 ਮਹੀਨਿਆਂ ਦੇ ਹੇਠਲੇ ਪੱਧਰ 12.41 ਫੀਸਦੀ 'ਤੇ ਆ ਗਈ। ਖਾਦ ਵਸਤੂਆਂ ਦੀਆਂ ਕੀਮਤਾਂ 'ਚ ਤੇਜ਼ੀ ਦੇ ਬਾਵਜੂਦ ਮੁਦਰਾਸਫੀਤੀ ਘਟੀ ਹੈ। ਥੋਕ ਮੁੱਲ ਸੂਚਕਾਂਕ (ਡਬਲਿਊ.ਪੀ.ਆਈ.) 'ਤੇ ਆਧਾਰਤ 'ਤੇ ਮੁਦਰਾਸਫ਼ੀਤੀ 'ਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਦਾ ਰੁਖ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਇਹ ਪਿਛਲੇ ਸਾਲ ਅਪ੍ਰੈਲ ਤੋਂ ਲਗਾਤਾਰ 17ਵੇਂ ਮਹੀਨੇ 'ਚ ਦੋਹਰੇ ਅੰਕਾਂ 'ਚ ਰਹੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News