ਭਾਈ ਰਣਜੀਤ ਸਿੰਘ ਦਾ ਕਾਂਗਰਸ ਪਿਆਰ ਹੋਇਆ ਜਗ ਜ਼ਾਹਿਰ: ਪਰਮਿੰਦਰ

04/19/2019 4:49:47 PM

ਨਵੀਂ ਦਿੱਲੀ (ਪਰਮਿੰਦਰਪਾਲ ਸਿੰਘ)—ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸਿਆਸੀ ਜਥੇਬੰਦੀ 'ਪੰਥਕ ਅਕਾਲੀ ਲਹਿਰ' ਦੇ ਮੁਖੀ ਭਾਈ ਰਣਜੀਤ ਸਿੰਘ ਦੇ ਕਾਂਗਰਸ ਪਿਆਰ ਬਾਰੇ ਹੁਣ ਕੋਈ ਸ਼ੱਕ ਬਾਕੀ ਨਹੀਂ ਰਹਿ ਗਿਆ ਹੈ। ਹਰ ਵੇਲੇ ਅਕਾਲੀ ਦਲ ਦੀ ਨਿੰਦਾ ਕਰਕੇ ਸ਼੍ਰੋਮਣੀ ਕਮੇਟੀ 'ਤੇ ਕਬਜਾ ਕਰਨ ਦਾ ਸੁਪਨਾ ਦੇਖਣ ਦੇ ਨਾਲ ਹੀ, ਆਪਣੇ ਸਾਥੀਆਂ ਦੇ ਸਹਿਯੋਗ ਨਾਲ ਕਾਂਗਰਸ ਦੀ ਮਦਦ ਲਈ ਗੁਰੁਦਵਾਰਿਆਂ 'ਚ ਸਿਆਸੀ ਸਭਾਵਾਂ ਆਯੋਜਿਤ ਕਰਵਾਉਣਾ, ਤਾਂ ਇਸ ਗੱਲ ਦਾ ਪੱਕਾ ਸਬੂਤ ਲੱਗਦਾ ਹੈ। ਉਕਤ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਮੀ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਭਾਈ ਰਣਜੀਤ ਸਿੰਘ ਦੀ ਪਾਰਟੀ ਤੋਂ ਦਿੱਲੀ ਕਮੇਟੀ ਦੀ ਕਾਰਜਕਾਰਣੀ ਦੇ ਮੈਂਬਰ ਮਲਕਿੰਦਰ ਸਿੰਘ ਵਲੋਂ ਕਾਂਗਰਸੀ ਆਗੂ ਅਜੈ ਮਾਕਨ ਦੇ ਸਮਰਥਨ 'ਚ ਕੱਲ ਸ਼ਾਮ ਗੁਰਦੁਵਾਰਾ ਸਿੰਘ ਸਭਾ, ਸੁਦਰਸ਼ਨ ਪਾਰਕ ਦੇ ਲੰਗਰ ਹਾਲ 'ਚ ਚੋਣ ਸਭਾ ਆਯੋਜਿਤ ਕਰਵਾਉਣ 'ਤੇ ਪ੍ਰਗਟ ਕੀਤੇ ਹਨ।

ਪਰਮਿੰਦਰ ਨੇ ਭਾਈ ਰਣਜੀਤ ਸਿੰਘ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਜੇਕਰ ਗੁਰਦਵਾਰਿਆਂ ਨੂੰ ਸਿਆਸਤ ਲਈ ਇਸਤੇਮਾਲ ਕਰਨ ਦੀ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਖੁੱਲੀ ਛੁੱਟ ਦੇ ਦਿੱਤੀ ਹੈ, ਤਾਂ ਫਿਰ ਪੰਜਾਬ ਦੇ ਪਿੰਡ-ਪਿੰਡ ਜਾ ਕੇ ਆਪਣੀ ਸਿਆਸੀ ਵਿੰਗ ਲਈ ਸਿੱਖਾਂ ਨੂੰ ਲਾਮਬੰਦ ਕਰਨ ਦੀ ਕੀ ਲੋੜ ਹੈ? ਕੀ ਇਹ ਸਿਰਫ ਫੰਡ ਇਕੱਠੇ ਕਰਨ ਦੀ ਕੋਈ ਨਵੀਂ ਯੋਜਨਾ ਤਾਂ ਨਹੀਂ? ਕਿਉਂਕਿ ਤੁਹਾਡੀ ਵੈਬਸਾਈਟ 'ਤੇ ਚੰਦਾ ਦੇਣ ਲਈ ਪੰਜਾਬ ਐਂਡ ਸਿੰਧ ਬੈਂਕ ਦਾ ਖਾਤਾ ਨੰਬਰ ਦਿਖਾਇਆ ਜਾ ਰਿਹਾ ਹੈ।

ਪਰਮਿੰਦਰ ਨੇ ਕਿਹਾ ਕਿ ਦਿੱਲੀ ਕਮੇਟੀ ਚੋਣ ਸਮੇਂ ਦਿੱਲੀ 'ਚ ਹਮੇਸ਼ਾ ਸਰਗਰਮ ਰਹਿਣ ਵਾਲੇ ਭਾਈ ਰਣਜੀਤ ਸਿੰਘ ਦੇ ਨਾਂਅ ਤੋਂ ਪਹਿਲਾ ਸਿੰਘ ਸਾਹਿਬ ਸ਼ਬਦ ਸੰਗਤਾਂ ਦੇ ਵੱਲੋਂ ਸਿੱਖ ਗੁਰੂਆਂ ਦੇ ਮਹਾਨ ਸਿਧਾਂਤਾਂ ਨੂੰ ਇਹਨਾਂ ਵੱਲੋਂ ਅੱਗੇ ਫੈਲਾਉਣ ਦੀ ਉਮੀਦ ਨਾਲ ਸਾਬਕਾ ਜੱਥੇਦਾਰ ਹੋਣ ਦੇ ਨਾਤੇ ਲਗਾਇਆ ਜਾਂਦਾ ਹੈ ਪਰ ਦੇਖਣ 'ਚ ਅਕਸਰ ਆਉਂਦਾ ਹੈ ਕਿ ਭਾਈ ਸਾਹਿਬ ਜਾਤ-ਪਾਤ ਅਤੇ ਬਿਰਾਦਰੀ ਤੋਂ ਮੁਕਤ ਖਾਲਸਾ ਸਮਾਜ ਨੂੰ ਆਪਣੀ ਸਹੂਲੀਅਤ ਅਨੁਸਾਰ ਉਮੀਦਵਾਰਾਂ ਦੀ ਚੋਣ ਲਈ ਇਸਤੇਮਾਲ ਹੀ ਨਹੀਂ ਕਰਦੇ ਸਗੋਂ ਬਿਰਾਦਰੀ ਵਿਸ਼ੇਸ਼ ਦੇ ਲੋਕਾਂ ਨੂੰ ਆਪਣੇ ਉਮੀਦਵਾਰਾਂ ਨੂੰ ਵੀ ਵੋਟ ਦੇਣ ਦੀ ਅਪੀਲ ਕਰਨ ਲਈ ਘਰ-ਘਰ ਤੱਕ ਚੋਣ ਪ੍ਰਚਾਰ ਲਈ ਚਲੇ ਜਾਂਦੇ ਹਨ।


Iqbalkaur

Content Editor

Related News