ਆਪਣੇ ਸ਼ਾਇਰਾਨਾ ਅੰਦਾਜ਼ 'ਚ ਭਗਵੰਤ ਮਾਨ ਨੇ ਕੀਤਾ ਮੋਦੀ 'ਤੇ ਹਮਲਾ

Saturday, Jul 21, 2018 - 03:37 PM (IST)

ਨਵੀਂ ਦਿੱਲੀ— ਸੰਸਦ ਦੇ ਮਾਨਸੂਨ ਸੈਸ਼ਨ ਦਾ ਤੀਜਾ ਦਿਨ ਵੀ ਕਾਫੀ ਅਹਿਮ ਰਿਹਾ। ਸ਼ੁੱਕਰਵਾਰ ਨੂੰ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ 'ਤੇ ਸਦਨ 'ਚ ਕਾਫੀ ਬਹਿਸ ਹੋਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਮੋਦੀ ਸਰਕਾਰ 'ਤੇ ਹਮਲਾਵਰੀ ਬੋਲ ਬੋਲਣ ਤੋਂ ਪਿੱਛੇ ਨਹੀਂ ਰਹੇ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਤੋਂ ਐੱਲ. ਜੀ. ਦੁਆਰਾ ਕੀਤੇ ਰਵੱਈਏ ਨੂੰ ਲੈ ਕੇ ਮੋਦੀ ਸਰਕਾਰ 'ਤੇ ਜਮ ਕੇ ਨਿਸ਼ਾਨਾ ਵਿੰਨ੍ਹਿਆ। 
ਉਨ੍ਹਾਂ ਕਿਹਾ ਕਿ ਕੀ ਭਾਜਪਾ ਵਾਲੇ ਦਿੱਲੀ ਨੂੰ ਦੇਸ਼ ਦਾ ਹਿੱਸਾ ਨਹੀਂ ਮੰਨਦੇ? ਦਿੱਲੀ 'ਚ ਚੁਣਿਆ ਹੋਇਆ ਮੁੱਖ ਮੰਤਰੀ 9 ਦਿਨਾਂ ਤੱਕ ਐੱਲ. ਜੀ. ਦੇ ਘਰ 'ਚ ਮਿਲਣ ਲਈ ਬੈਠਾ ਰਿਹਾ ਪਰ ਉਹ 9 ਮਿੰਟ ਤੱਕ ਨਹੀਂ ਮਿਲੇ, ਕੀ ਇਹ ਲੋਕਤੰਤਰ ਹੈ। ਇਸ ਦੌਰਾਨ 4 ਸੂਬਿਆਂ ਦੇ ਮੁੱਖ ਮੰਤਰੀ ਆਏ। ਉਨ੍ਹਾਂ ਨਾਲ ਵੀ ਐੱਲ. ਜੀ. ਨਹੀਂ ਮਿਲੇ, ਉਹ ਜਿਸ ਘਰ 'ਚ ਰਹਿੰਦੇ ਹਨ, ਉੱਥੇ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਦੇ ਵਾਇਸਰਾਏ ਰਹਿੰਦੇ ਸਨ। ਲੱਗਦਾ ਹੈ ਕਿ ਉਨ੍ਹਾਂ ਦੇ ਅੰਦਰ ਵਾਇਸਰਾਏ ਦੀ ਆਤਮਾ ਆ ਗਈ ਹੈ। ਕੀ ਇਹ ਹੀ ਲੋਕਤੰਤਰ ਹੈ। ਭਾਜਪਾ ਸਰਕਾਰ ਗੋਆ ਅਤੇ ਅਰੁਣਾਚਲ ਪ੍ਰਦੇਸ਼ 'ਚ ਵੀ ਇੰਝ ਹੀ ਕਰਦੀ ਹੈ। 

PunjabKesari

ਇਸ ਦੇ ਨਾਲ ਹੀ ਉਨ੍ਹਾਂ ਨੇ ਪੁੱਛਿਆ ਕਿ ਮੋਦੀ ਜੀ 4-5 ਮਹੀਨੇ 'ਚ ਤੁਸੀਂ ਜਾਣ ਵਾਲੇ ਹੋ, ਹੁਣ ਤਾਂ ਦੱਸ ਦਿਓ ਚੰਗੇ ਦਿਨ ਕਦੋਂ ਆਉਣਗੇ? ਉਨ੍ਹਾਂ ਕਿਹਾ ਮੋਦੀ ਸਰਕਾਰ ਆਪਣੇ ਹਰ ਵਾਅਦੇ ਤੋਂ ਮੁੱਕਰੀ ਹੈ। ਮਾਨ ਨੇ ਕਿਹਾ ਕਿ ਪਿਛਲੇ ਦਿਨੀਂ ਪੀ. ਐੱਮ. ਪੰਜਾਬ ਦੌਰੇ 'ਤੇ ਆਏ ਸਨ ਪਰ ਉਹ 90 ਸੈਕਿੰਡ ਤੱਕ ਵੀ ਆਪਣੇ ਸਿਰ 'ਤੇ ਪੱਗ ਨਹੀਂ ਰੱਖ ਸਕੇ। ਅੱਜ ਹਿੰਦੂ-ਮੁਸਲਿਮ 'ਤੇ ਡਿਬੇਟ ਹੋ ਰਹੀ ਹੈ। ਅੱਜ ਦੇਸ਼ 'ਚ ਵੰਡ ਦੀ ਸਿਆਸਤ ਹੋ ਰਹੀ ਹੈ। ਸਰਕਾਰ 'ਬੋਲ ਕੇ ਆਈ ਸੀ, ਬਹੁਤ ਹੁਈ ਮਹਿੰਗਾਈ ਕੀ ਮਾਰ, ਅਬ ਕੀ ਬਾਰ ਮੋਦੀ ਸਰਕਾਰ'। ਹੁਣ ਕਿੱਥੇ ਗਏ ਸਰਕਾਰ ਦੇ ਵਾਅਦੇ। ਮੈਂ ਆਪਣੀ ਇਕ ਕਵਿਤਾ ਪੜ੍ਹ ਕੇ ਬੈਠ ਜਾਵਾਂਗਾ ਪਰ ਕਿਰਪਾ ਕਰਕੇ ਕੋਈ ਘੰਟੀ ਨਾ ਵਜਾਏ, ਫਿਰ ਡਿਸਟਰਬੈਂਸ ਹੋ ਜਾਂਦੀ ਹੈ।  

ਭਗਵੰਤ ਮਾਨ ਦੀ ਸੰਸਦ 'ਚ ਪੜ੍ਹੀ ਗਈ ਕਵਿਤਾ—
ਬਾਤ ਚਲੀ ਥੀ ਭਾਰਤ ਕੋ ਡਿਜੀਟਲ ਇੰਡੀਆ ਬਨਾਨੇ ਸੇ
ਬਾਤ ਚਲੀ ਥੀ ਭਾਰਤ ਕੋ ਡਿਜੀਟਲ ਇੰਡੀਆ ਬਨਾਨੇ ਸੇ
ਬਾਤ ਚਲੀ ਥੀ ਏਕ ਕੇ ਬਦਲੇ 10 ਸਿਰ ਕਾਟ ਕਰ ਲਾਨੇ ਸੇ
ਬਾਤ ਚਲੀ ਥੀ ਬੁਲੇਟ ਟਰੇਨ ਚਲਾਨੇ ਸੇ
ਬਾਤ ਚਲੀ ਥੀ 56 ਇੰਚ ਕਾ ਸੀਨਾ ਦਿਖਾਨੇ ਸੇ
ਬਾਤ ਚਲੀ ਥੀ ਨਾ ਖਾਨੇ ਸੇ ਨਾ ਪੀਨੇ ਸੇ 
ਕਹਾਂ ਗਈ ਵੋ 100 ਦਿਨ ਮੇਂ ਕਾਲੇ ਧਨ ਕੀ ਬਾਤ
ਪਿਛਲੇ 4 ਸਾਲ ਸੇ ਦੇਸ਼ ਕੀ ਜਨਤਾ ਸੁਨ ਰਹੀ ਹੈ ਰੇਡੀਓ ਪਰ ਸਿਰਫ ਮਨ ਕੀ ਬਾਤ
ਚੌਂਕੀਦਾਰ ਦੇਖ ਰਹਾ ਹੈ ਔਰ ਲੋਕ ਬੈਂਕ ਕੋ ਚੂਨਾ ਲਗਾ ਕਰ ਭਗੌੜੇ ਹੋ ਰਹੇ ਹੈਂ
ਔਰ ਲਾਖਂੋ ਪੜ੍ਹੇ-ਲਿਖੇ ਨੌਜਵਾਨੋਂ ਕੇ ਸਪਨੇ ਆਂਖੋਂ ਕੇ ਸਾਮਨੇ ਭਗੌੜੇ ਹੋ ਰਹੇ ਹੈਂ
ਅਬ ਤੋ ਸਾਹਬ ਕੇ ਆਫਿਸ ਸੇ ਮੈਨਿਊ ਬਨ ਕਰ ਆਤਾ ਹੈ ਕਿ ਹਮਨੇ ਕਿਆ ਪਹਿਨਨਾ ਹੈ ਔਰ ਹਮ ਕਿਆ ਖਾਨੇ ਵਾਲੇ ਹੈਂ 
ਮੋਦੀ ਜੀ ਅਗਲੇ 6-7 ਮਹੀਨੇ ਮੇਂ ਆਪ ਜਾਨੇ ਵਾਲੇ ਹੈਂ, ਕਿਰਪਾ ਜਾਤੇ-ਜਾਤੇ ਹੀ ਬਤਾ ਦੀਜੀਏ ਅੱਛੇ ਦਿਨ ਕਬ ਆਨੇ ਵਾਲੇ ਹੈਂ। 


Related News