ਟੈਲੀਫੋਨ ਲਾਈਨ ਪਾਉਣ ਦੌਰਾਨ ਮਿੱਟੀ ਥੱਲੇ ਦੱਬੇ 5 ਮਜ਼ਦੂਰ, ਹੋਈ ਮੌਤ

Wednesday, Aug 01, 2018 - 12:43 AM (IST)

ਬਰੇਲੀ—ਉਤਰ ਪ੍ਰਦੇਸ਼ ਦੇ ਬਰੇਲੀ ਇਲਾਕੇ 'ਚ ਮਿੱਟੀ ਥੱਸਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਸ ਤੋਂ ਇਲਾਵਾ ਲਗਭਗ 10 ਲੋਕ ਜ਼ਖਮੀ ਹੋ ਗਏ।ਜਾਣਕਾਰੀ ਮੁਤਾਬਕ ਪੀਲੀਭੀਤ ਬਾਈਪਾਸ 'ਤੇ ਬੁਡਰੋ ਸਕੂਲ ਦੇ ਠੀਕ ਸਾਹਮਣੇ ਏਅਰਟੈੱਲ ਦੀ 4ਜੀ ਸੇਵਾ ਦੀ ਕੇਬਿਲ ਬਿਛਾਉਣ ਲਈ ਖੁਦਾਈ ਦੌਰਾਨ ਮਿੱਟੀ ਦੀ ਢਿੱਗ ਮਜ਼ਦੂਰਾਂ 'ਤੇ ਡਿੱਗ ਗਈ। ਹਾਦਸੇ 'ਚ 8 ਮਜ਼ਦੂਰ ਥੱਲੇ ਦੱਬ ਗਏ । ਪ੍ਰਸ਼ਾਸਨ ਅਤੇ ਪੁਲਸ ਦੇ ਅਫਸਰ ਮੌਕੇ 'ਤੇ ਪਹੁੰਚ ਗਏ। ਪੁਲਸ ਵਲੋਂ 7 ਮਜ਼ਦੂਰਾਂ ਨੂੰ ਕੱਢ ਲਿਆ ਗਿਆ। ਜਿਸ 'ਚੋਂ 5 ਮਜ਼ਦੂਰਾਂ ਦੀ ਮੌਤ ਹੋ ਗਈ ਹੈ। 
ਇਹ ਵੱਡਾ ਹਾਦਸਾ ਦੇਰ ਸ਼ਾਮ ਲਗਭਗ 6 ਫੁੱਟ ਡੂੰਘੇ ਟੋਏ ਪੁਟੇ ਜਾਣ ਦੌਰਾਨ ਹੋਇਆ। ਮੀਂਹ ਕਾਰਨ ਮਿੱਟੀ ਗੀਲੀ ਹੋ ਜਾਣ ਨਾਲ ਮਜ਼ਦੂਰਾਂ ਦੇ ਉਪਰ ਆ ਡਿੱਗੀ। ਬਚਾਅ ਕਾਰਜ ਦੌਰਾਨ 5 ਮਜ਼ਦੂਰਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।


Related News