ਬਰੇਲੀ ''ਚ ਸੜਕ ਹਾਦਸੇ ਦੌਰਾਨ ਮਾਂ-ਪੁੱਤ ਸਣੇ 5 ਦੀ ਮੌਤ

06/14/2019 8:12:02 PM

ਬਰੇਲੀ: ਸ਼ਹਿਰ 'ਚ ਗ੍ਰਾਮੀਣ ਖੇਤਰ ਦੇ ਅਲੀਗੰਜ ਥਾਣਾ ਇਲਾਕੇ ਦੇ ਖੈਲਮ ਪਿੰਡ 'ਚ ਸ਼ੁੱਕਰਵਾਰ ਨੂੰ ਇਕ ਪਿਕਅੱਪ ਵੈਨ ਤੇ ਟੈਂਪੂ ਦੀ ਟੱਕਰ ਦੌਰਾਨ ਮਾਂ-ਪੁੱਤ ਸਣੇ 5 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਦੋ ਦੀ ਹਾਲਤ ਗੰਭੀਰ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਆਂਵਲਾ ਤੋਂ ਵਿਧਾਇਕ ਤੇ ਸਿੰਚਾਈ ਮੰਤਰੀ ਧਰਮਪਾਲ ਸਿੰਘ ਬਰੇਲੀ ਜ਼ਿਲਾ ਹਸਪਤਾਲ ਪਹੁੰਚੇ। ਉਹ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲੇ। ਐਸ. ਪੀ. ਗ੍ਰਾਮੀਣ ਸੰਸਾਰ ਸਿੰਘ ਨੇ ਦੱਸਿਆ ਕਿ ਪਿਕਅੱਪ ਵੈਨ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਨਾਮ ਸ਼੍ਰੀਵਤੀ (45), ਕ੍ਰਿਸ਼ਨ ਪਾਲ (30), ਮਮਤਾ (27) ਤੇ ਉਸ ਦਾ 5 ਸਾਲ ਦਾ ਬੇਟਾ ਕੇਸ਼ਵ ਹੈ। ਹਾਲਾਂਕਿ ਇਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ।


Related News