187 ਰੁਪਏ ਦਾ ਵਿਆਜ ਨਾ ਦੇਣ 'ਤੇ ਬੈਂਕ ਦੇਵੇਗਾ 20,000 ਰੁਪਏ ਦਾ ਮੁਆਵਜ਼ਾ, RBI ਦਾ ਹੁਕਮ

Wednesday, Oct 02, 2024 - 12:33 PM (IST)

ਨੈਸ਼ਨਲ ਡੈਸਕ - ਨਵੀਂ ਮੁੰਬਈ, ਮਹਾਰਾਸ਼ਟਰ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਇਕ ਬਜ਼ੁਰਗ ਜੋੜੇ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਸ਼ਿਕਾਇਤ ਕੀਤੀ ਕਿ ਬੈਂਕ ਨੇ ਉਨ੍ਹਾਂ ਨੂੰ ਇਕ ਦਿਨ ਦੀ ਐੱਫ.ਡੀ. (ਫਿਕਸਡ ਡਿਪਾਜ਼ਿਟ) 'ਤੇ ਵਿਆਜ ਨਹੀਂ ਦਿੱਤਾ ਅਤੇ ਫੈਸਲਾ ਆਇਆ।

ਘਟਨਾ ਦਾ ਪੂਰਾ ਵੇਰਵਾ :

ਰਮਾ ਗੁਪਤਾ (64) ਅਤੇ ਉਸ ਦੇ ਪਤੀ ਦੀਪਕ ਗੁਪਤਾ, ਵਾਸੀ ਕੋਪਰ ਖੈਰਾਣੇ, ਨਵੀਂ ਮੁੰਬਈ ਦਾ ਬੰਧਨ ਬੈਂਕ ਦੀ ਵਾਸ਼ੀ ਸ਼ਾਖਾ ’ਚ ਖਾਤਾ ਹੈ। 15 ਜਨਵਰੀ, 2024 ਨੂੰ, ਉਸਨੇ ਆਨਲਾਈਨਬੈਂਕਿੰਗ ਰਾਹੀਂ ਇਕ ਐੱਫ.ਡੀ. ਖਾਤਾ ਖੋਲ੍ਹਿਆ ਪਰ ਬੈਂਕ ਨੇ 16 ਜਨਵਰੀ ਨੂੰ ਐੱਫ.ਡੀ. ਦੀ ਰਸੀਦ ਜਾਰੀ ਕਰ ਦਿੱਤੀ। ਅੰਦਰੂਨੀ ਨਿਯਮਾਂ ਦਾ ਹਵਾਲਾ ਦਿੰਦੇ ਹੋਏ, ਬੈਂਕ ਨੇ ਕਿਹਾ ਕਿ ਲੈਣ-ਦੇਣ ਦੀ ਪ੍ਰਕਿਰਿਆ 15 ਜਨਵਰੀ ਨੂੰ ਰਾਤ 11:12 'ਤੇ ਪੂਰੀ ਹੋ ਗਈ ਸੀ, ਇਸ ਲਈ ਉਸ ਦਿਨ ਲਈ ਵਿਆਜ ਦਾ ਭੁਗਤਾਨ ਨਹੀਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ - ਹਿਜ਼ਬੁੱਲਾ ਨੇਤਾ ਹਸਨ ਨਸਰੱਲਾ ਦੀ ਹੱਤਿਆ ਵਿਰੁੱਧ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ’ਚ ਕੀਤਾ ਪ੍ਰਦਰਸ਼ਨ

ਸ਼ਿਕਾਇਤ ਅਤੇ ਨਤੀਜੇ :

ਪਰਿਵਾਰ ਵੱਲੋਂ ਵਾਰ-ਵਾਰ ਬੈਂਕ ਨਾਲ ਸੰਪਰਕ ਕਰਨ 'ਤੇ ਕੋਈ ਹੱਲ ਨਹੀਂ ਨਿਕਲਿਆ। ਇਸ ਲਈ 24 ਜਨਵਰੀ ਨੂੰ ਬੈਂਕ ਕੋਲ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਗਈ। ਬੈਂਕ ਦੇ ਜਵਾਬ ਤੋਂ ਅਸੰਤੁਸ਼ਟ, ਪਰਿਵਾਰ ਨੇ ਆਰਬੀਆਈ ਦੇ ਬੈਂਕਿੰਗ ਓਮਬਡਸਮੈਨ ਦਫ਼ਤਰ ’ਚ ਸ਼ਿਕਾਇਤ ਦਰਜ ਕਰਵਾਈ।

RBI ਦਾ ਫੈਸਲਾ :

ਜਾਂਚ ਤੋਂ ਬਾਅਦ, RBI ਨੇ ਬੰਧਨ ਬੈਂਕ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਆਦੇਸ਼ ਦਿੱਤਾ ਕਿ ਬੈਂਕ ਨੂੰ ਮਾਨਸਿਕ ਪਰੇਸ਼ਾਨੀ ਲਈ 20,000 ਰੁਪਏ ਦਾ ਮੁਆਵਜ਼ਾ ਅਤੇ ਐਫਡੀ 'ਤੇ ਬਕਾਇਆ 187 ਰੁਪਏ ਦਾ ਵਿਆਜ ਅਦਾ ਕਰਨਾ ਹੋਵੇਗਾ। ਬੈਂਕ ਨੇ ਇਹ ਰਕਮ 19 ਸਤੰਬਰ 2024 ਨੂੰ ਪਤੀ-ਪਤਨੀ ਦੇ ਖਾਤੇ ’ਚ ਜਮ੍ਹਾਂ ਕਰਵਾਈ ਸੀ।

ਇਹ ਵੀ ਪੜ੍ਹੋ - BREAKING : ਜੇਲ੍ਹ 'ਚੋਂ ਬਾਹਰ ਆਏ ਰਾਮ ਰਹੀਮ, ਮਿਲੀ 20 ਦਿਨਾਂ ਦੀ ਪੈਰੋਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sunaina

Content Editor

Related News