ਇਸ ਬੈਂਕ ''ਚ ਨਿਕਲੀਆਂ ਬੰਪਰ ਭਰਤੀਆਂ, ਆਖ਼ਰੀ ਤਾਰੀਖ਼ ਜਲਦੀ ਕਰੋ ਅਪਲਾਈ
Thursday, Jan 16, 2025 - 05:06 PM (IST)
ਨਵੀਂ ਦਿੱਲੀ- ਬੈਂਕ 'ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਬੈਂਕ ਆਫ ਬੜੌਦਾ (BOB) ਨੇ ਸਪੈਸ਼ਲਿਸਟ ਅਫਸਰ (SO) ਲਈ 1200 ਤੋਂ ਵੱਧ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਸਰਕਾਰੀ ਨੌਕਰੀ ਦਾ ਸੁਫ਼ਨਾ ਵੇਖ ਰਹੇ ਉਮੀਦਵਾਰ ਇਨ੍ਹਾਂ ਅਸਾਮੀਆਂ ਵਿਚ ਫਾਰਮ ਭਰ ਕੇ ਅਪਲਾਈ ਕਰ ਸਕਦੇ ਹਨ। 17 ਜਨਵਰੀ 2025 ਤੱਕ ਅਪਲਾਈ ਕਰਨ ਦੀ ਪ੍ਰਕਿਰਿਆ ਹੈ। ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ ਤੋਂ ਫਾਰਮ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ
ਬੈਂਕ ਆਫ ਬੜੌਦਾ ਦੀ ਇਹ ਭਰਤੀ ਪੇਂਡੂ ਅਤੇ ਖੇਤੀਬਾੜੀ ਬੈਂਕਿੰਗ, ਪ੍ਰਚੂਨ ਦੇਣਦਾਰੀ, MSME ਬੈਂਕਿੰਗ, ਸੂਚਨਾ ਸੁਰੱਖਿਆ, ਸੁਵਿਧਾ ਪ੍ਰਬੰਧਨ ਸਮੇਤ ਵੱਖ-ਵੱਖ ਵਿਭਾਗਾਂ ਲਈ ਹੈ। ਕੁੱਲ 1267 ਅਹੁਦੇ ਭਰੇ ਜਾਣਗੇ।
ਯੋਗਤਾ
ਬੈਂਕ ਆਫ ਬੜੌਦਾ ਦੀ ਇਸ ਭਰਤੀ ਲਈ ਬਿਨੈ ਕਰਨ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਸ਼ਨ ਹੋਣੀ ਲਾਜ਼ਮੀ ਹੈ। ਸੇਲਜ਼, ਮਾਰਕੀਟਿੰਗ ਅਤੇ ਐਗਰੀਕਲਚਰ ਬਿਜ਼ਨਸ ਵਿਚ ਦੋ ਸਾਲਾਂ ਦੀ ਪੀਜੀ ਡਿਗਰੀ ਹੋਣੀ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਲਈ ਸਬੰਧਤ ਖੇਤਰ ਵਿਚ ਦੋ ਸਾਲ ਦਾ ਕੰਮ ਦਾ ਤਜਰਬਾ ਹੋਣਾ ਵੀ ਜ਼ਰੂਰੀ ਹੈ।
ਉਮਰ ਹੱਦ
ਜੇਕਰ ਉਮੀਦਵਾਰਾਂ ਦੀ ਉਮਰ ਦੀ ਗੱਲ ਕਰੀਏ ਤਾਂ ਅਹੁਦੇ ਦੇ ਹਿਸਾਬ ਨਾਲ ਘੱਟੋ-ਘੱਟ ਉਮਰ 24-30 ਸਾਲ ਅਤੇ ਵੱਧ ਤੋਂ ਵੱਧ ਉਮਰ 42 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਅਧਿਕਾਰਤ ਵੈੱਬਸਾਈਟ bankofbaroda.in 'ਤੇ ਜਾਓ।
ਇਸ ਤੋਂ ਬਾਅਦ ਹੋਮ ਪੇਜ 'ਤੇ 'Careers ਟੈਬ 'ਤੇ ਕਲਿੱਕ ਕਰੋ।
ਜਦੋਂ ਨਵਾਂ ਪੰਨਾ ਖੁੱਲ੍ਹਦਾ ਹੈ, ਤਾਂ 'Current openings' ਟੈਬ 'ਤੇ ਕਲਿੱਕ ਕਰੋ।
'Recruitment of professionals on a regular basis on various departments' ਲਿੰਕ 'ਤੇ ਕਲਿੱਕ ਕਰੋ।
ਨਵਾਂ ਪੰਨਾ ਖੁੱਲ੍ਹਣ 'ਤੇ, ਆਪਣੇ ਆਪ ਨੂੰ ਰਜਿਸਟਰ ਕਰੋ ਅਤੇ ਆਪਣੀ ਅਰਜ਼ੀ ਭਰੋ।
ਬੈਂਕ ਆਫ ਬੜੌਦਾ ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰੋ ਅਤੇ ਸਬਮਿਟ ਬਟਨ 'ਤੇ ਕਲਿੱਕ ਕਰੋ। ਤੁਸੀਂ ਐਪਲੀਕੇਸ਼ਨ ਦਾ ਪ੍ਰਿੰਟਆਊਟ ਲੈ ਸਕਦੇ ਹੋ ਅਤੇ ਇਸ ਦਾ ਪ੍ਰਿਟ ਆਊਟ ਕੱਢ ਕੇ ਰੱਖ ਸਕਦੇ ਹੋ।
ਬੈਂਕ ਆਫ਼ ਬੜੌਦਾ ਦੀ ਇਸ ਭਰਤੀ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਬੈਂਕ ਆਫ਼ ਬੜੌਦਾ ਦੀ ਅਧਿਕਾਰਤ ਵੈੱਬਸਾਈਟ bankofbaroda.in ਨੂੰ ਦੇਖ ਸਕਦੇ ਹੋ। ਬੈਂਕਿੰਗ ਖੇਤਰ 'ਚ ਕਰੀਅਰ ਬਣਾਉਣ ਦਾ ਇਹ ਵਧੀਆ ਮੌਕਾ ਹੈ। ਚਾਹਵਾਨ ਉਮੀਦਵਾਰ ਬਿਨਾਂ ਕਿਸੇ ਦੇਰੀ ਦੇ ਜਲਦੀ ਆਪਣੀ ਰਜਿਸਟਰੇਸ਼ਨ ਕਰਵਾਉਣ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।