ਮੈਟਰੋ 'ਚ ਨੌਕਰੀ ਦਾ ਸੁਨਹਿਰੀ ਮੌਕਾ; ਭਰੀਆਂ ਜਾਣਗੀਆਂ 69 ਅਸਾਮੀਆਂ, ਜਾਣੋ ਪੂਰਾ ਵੇਰਵਾ
Wednesday, Jul 10, 2024 - 02:27 PM (IST)
ਨਵੀਂ ਦਿੱਲੀ- ਮੈਟਰੋ ਵਿਚ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਬੈਂਗਲੁਰੂ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (BMRCL) 'ਚ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ਬੈਂਗਲੁਰੂ ਮੈਟਰੋ ਨੇ ਸਟੇਸ਼ਨ ਕੰਟਰੋਲਰ ਅਤੇ ਟ੍ਰੇਨ ਆਪਰੇਟਰ ਦੇ ਅਹੁਦਿਆਂ 'ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਅਸਾਮੀ 'ਤੇ ਫਾਰਮ ਭਰਨ ਦੀ ਆਖਰੀ ਤਾਰੀਖ਼ ਨੇੜੇ ਹੈ, ਇਸ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ www.bmrc.co.in 'ਤੇ ਜਾ ਕੇ ਫਾਰਮ ਭਰ ਸਕਦੇ ਹਨ।
ਖਾਲੀ ਥਾਂ ਦੇ ਵੇਰਵੇ
ਮੈਟਰੋ ਦੀ ਇਸ ਭਰਤੀ ਵਿਚ ਸਟੇਸ਼ਨ ਮਾਸਟਰ/ਟਰੇਨ ਆਪਰੇਟਰ ਦੀਆਂ ਕੁੱਲ 69 ਅਸਾਮੀਆਂ ਭਰੀਆਂ ਜਾਣਗੀਆਂ।
ਯੋਗਤਾ
ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ ਯਾਨੀ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਇਲੈਕਟ੍ਰੀਕਲ ਇੰਜੀਨੀਅਰਿੰਗ/ਇਲੈਕਟਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ/ ਦੂਰਸੰਚਾਰ/ ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ/ ਇਲੈਕਟ੍ਰਿਕ ਪਾਵਰ ਸਿਸਟਮ ਆਦਿ ਵਿਚ ਤਿੰਨ ਸਾਲਾਂ ਦਾ ਡਿਪਲੋਮਾ ਹੋਣਾ ਚਾਹੀਦਾ ਹੈ।
ਉਮਰ ਹੱਦ
ਸਟੇਸ਼ਨ ਮਾਸਟਰ/ਟਰੇਨ ਆਪਰੇਟਰ ਦੀ ਭਰਤੀ ਲਈ ਬਿਨੈ ਕਰਨ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਮੀਦਵਾਰਾਂ ਦੀ ਉਮਰ ਉਨ੍ਹਾਂ ਦੇ 10ਵੀਂ/ਹਾਈ ਸਕੂਲ ਸਰਟੀਫਿਕੇਟ ਜਾਂ ਇਸਦੇ ਬਰਾਬਰ ਦੇ ਦਸਤਾਵੇਜ਼ਾਂ ਨਾਲ ਮੇਲ ਖਾਂਦੀ ਹੋਵੇਗੀ।
ਚੋਣ ਕਿਵੇਂ ਹੋਵੇਗੀ?
ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਜਿਸ ਵਿਚ ਜਨਰਲ ਨਾਲੇਜ, ਰੀਜ਼ਨਿੰਗ ਅਤੇ ਟੈਕ ਨਾਲ ਸਬੰਧਤ ਕੁੱਲ 100 ਸਵਾਲ ਪੁੱਛੇ ਜਾਣਗੇ। ਇਸ ਪ੍ਰੀਖਿਆ ਵਿਚ 1/4 ਨੈਗੇਟਿਵ ਮਾਰਕਿੰਗ ਵੀ ਹੋਵੇਗੀ। BMRCL ਇੰਟਰਵਿਊ / ਹੁਨਰ ਟੈਸਟ ਆਦਿ ਲਈ ਪ੍ਰੀਖਿਆ ਵਿਚ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਵੀ ਬੁਲਾ ਸਕਦਾ ਹੈ। ਲਿਖਤੀ ਪ੍ਰੀਖਿਆ 5 ਅਗਸਤ 2024 ਨੂੰ ਜ਼ਿਲ੍ਹਾ ਸੈਨਿਕ ਬੋਰਡ, ਬੈਂਗਲੁਰੂ ਵਿਖੇ ਹੋਵੇਗੀ। ਤਾਰੀਖ਼ ਅਤੇ ਸਮਾਂ ਉਮੀਦਵਾਰਾਂ ਨੂੰ ਡਾਕ ਰਾਹੀਂ ਭੇਜ ਦਿੱਤਾ ਜਾਵੇਗਾ।
ਮਹੱਤਵਪੂਰਨ ਜਾਣਕਾਰੀ
10 ਜੁਲਾਈ ਤੱਕ ਆਨਲਾਈਨ ਅਰਜ਼ੀ ਦੇਣ ਤੋਂ ਬਾਅਦ ਉਮੀਦਵਾਰਾਂ ਨੂੰ 15 ਜੁਲਾਈ 2024 ਤੱਕ ਆਪਣੀ ਨਵੀਨਤਮ ਪਾਸਪੋਰਟ ਸਾਈਜ਼ ਫੋਟੋ ਸਮੇਤ ਹੋਰ ਦਸਤਾਵੇਜ਼ਾਂ ਦੇ ਨਾਲ ਭਰਿਆ ਫਾਰਮ BMRCL ਨੂੰ ਭੇਜਣਾ ਹੋਵੇਗਾ। ਇਸ ਤੋਂ ਬਿਨਾਂ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।