UPI ਰਾਹੀਂ ਪੇਮੈਂਟ ਕਰਨ ਵਾਲੇ 14 ਲੱਖ ਨਿਵੇਸ਼ਕਾਂ ਦੀਆਂ Bajaj Housing Finance IPO ਅਰਜ਼ੀਆਂ ਹੋਈਆਂ ਰੱਦ

Sunday, Sep 22, 2024 - 09:38 PM (IST)

UPI ਰਾਹੀਂ ਪੇਮੈਂਟ ਕਰਨ ਵਾਲੇ 14 ਲੱਖ ਨਿਵੇਸ਼ਕਾਂ ਦੀਆਂ Bajaj Housing Finance IPO ਅਰਜ਼ੀਆਂ ਹੋਈਆਂ ਰੱਦ

ਨੈਸ਼ਨਲ ਡੈਸਕ : 12 ਸਤੰਬਰ ਨੂੰ BSE ਅਤੇ NSE 'ਤੇ ਲਿਸਟ ਹੋਏ ਬਜਾਜ ਹਾਊਸਿੰਗ ਫਾਈਨਾਂਸ ਲਿਮਟਿਡ ਦੇ IPO ਨੇ ਜ਼ਿਆਦਾਤਰ ਨਿਵੇਸ਼ਕਾਂ ਦੇ ਪੈਸੇ ਦੁੱਗਣ ਤੋਂ ਜ਼ਿਆਦਾ ਕਰ ਦਿੱਤੇ। ਹਾਲਾਂਕਿ, ਇਹ ਮੌਕਾ ਉਨ੍ਹਾਂ ਨਿਵੇਸ਼ਕਾਂ ਦੇ ਹੱਥੋਂ ਖੁੰਝ ਗਿਆ, ਜਿਨ੍ਹਾਂ IPO ਲਈ UPI ਰਾਹੀਂ ਪੇਮੈਂਟ ਕੀਤੀ ਸੀ। ਤਕਨੀਕੀ ਖਰਾਬੀ ਕਾਰਨ UPI ਰਾਹੀਂ ਭੁਗਤਾਨ ਕਰਨ ਵਾਲੇ 14 ਲੱਖ ਬਿਨੈਕਾਰਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ, ਜਦਕਿ ਨੈੱਟਬੈਂਕਿੰਗ ਰਾਹੀਂ ਅਪਲਾਈ ਕਰਨ ਵਾਲੇ ਸਾਰੇ ਨਿਵੇਸ਼ਕਾਂ ਦੀਆਂ ਅਰਜ਼ੀਆਂ ਨੂੰ ਸਵੀਕਾਰ ਕਰ ਲਿਆ ਗਿਆ ਸੀ।

ਇਸ ਆਈਪੀਓ ਲਈ ਕੁੱਲ 89.07 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 74.46 ਲੱਖ ਯੋਗ ਪਾਏ ਗਏ ਸਨ। ਆਈਪੀਓ ਦੀ ਕੀਮਤ 66 ਤੋਂ 70 ਰੁਪਏ ਪ੍ਰਤੀ ਸ਼ੇਅਰ ਰੱਖੀ ਗਈ ਸੀ ਅਤੇ 17 ਸਤੰਬਰ ਨੂੰ ਕੰਪਨੀ ਦੇ ਸ਼ੇਅਰ ਦੀ ਕੀਮਤ 181.50 ਰੁਪਏ ਤੱਕ ਪਹੁੰਚ ਗਈ ਸੀ। ਇਸ ਦਾ ਮਤਲਬ ਹੈ ਕਿ ਇਸ IPO ਵਿਚ ਨਿਵੇਸ਼ ਕਰਨ ਵਾਲੇ ਛੋਟੇ ਨਿਵੇਸ਼ਕਾਂ ਦਾ 15,000 ਰੁਪਏ ਦਾ ਨਿਵੇਸ਼ ਦੁੱਗਣਾ ਹੋ ਗਿਆ ਹੈ।

ਇਹ ਵੀ ਪੜ੍ਹੋ : ਗਰੀਬ ਰੱਥ ਐਕਸਪ੍ਰੈੱਸ ਦੇ AC ਕੋਚ 'ਚ ਦਿਸਿਆ ਜ਼ਹਿਰੀਲਾ ਸੱਪ, ਯਾਤਰੀਆਂ ਦੇ ਸੁੱਕੇ ਸਾਹ (ਵੇਖੋ Video)

ਕੰਪਨੀ ਦੀ ਮਾਰਕੀਟ ਕੈਪ ਹੁਣ 1 ਲੱਖ 37 ਹਜ਼ਾਰ 406 ਕਰੋੜ ਰੁਪਏ ਹੈ। ਜੇਕਰ ਤੁਸੀਂ ਭਵਿੱਖ ਵਿਚ ਇਕ IPO ਵਿਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਸਿਰਫ਼ ਨੈੱਟਬੈਂਕਿੰਗ ਰਾਹੀਂ ਹੀ ਅਪਲਾਈ ਕਰੋ, ਕਿਉਂਕਿ ਇਹ ਤੁਹਾਡੇ IPO ਅਲਾਟਮੈਂਟ ਦੀਆਂ ਸੰਭਾਵਨਾਵਾਂ ਨੂੰ ਵਧਾ ਸਕਦਾ ਹੈ।

ਇਹ IPO ਹੋਣਗੇ ਲਾਂਚ 

FabIndia
Oyo
boAt
Bajaj energy
Mobikwik
Studds Accessories
Arohan Financial
Snapdeal
Droom
Swiggy
Hyundai Motor India

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News