ਵਿਗੜ ਗਈ ਧੀਰੇਂਦਰ ਸ਼ਾਸਤਰੀ ਦੀ ਸਿਹਤ, ਅਚਾਨਕ ਹੋ ਗਏ ਬੇਹੋਸ਼, ਸੜਕ ''ਤੇ ਪੈ ਗਏ ਲੰਮੇ
Thursday, Nov 13, 2025 - 01:49 PM (IST)
ਨੈਸ਼ਨਲ ਡੈਸਕ- ਬਾਗੇਸ਼ਵਰ ਧਾਮ ਦੇ ਮੁੱਖ ਪੰਡਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਸਨਾਤਨ ਏਕਤਾ ਪੈਦਲ ਯਾਤਰਾ ਦਾ ਅੱਜ ਸੱਤਵਾਂ ਦਿਨ ਹੈ। ਇਹ ਯਾਤਰਾ ਦਿੱਲੀ ਅਤੇ ਹਰਿਆਣਾ ਤੋਂ ਹੁੰਦੀ ਹੋਈ ਹੁਣ ਮਥੁਰਾ ਪਹੁੰਚ ਗਈ ਹੈ। ਮਥੁਰਾ 'ਚ ਇਹ ਯਾਤਰਾ ਚਾਰ ਦਿਨਾਂ 'ਚ ਕਰੀਬ 55 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਯਾਤਰਾ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।
ਇਹ ਵੀ ਪੜ੍ਹੋ : ਭਾਰਤ ਦਾ ਉਹ ਸ਼ਹਿਰ, ਜਿੱਥੇ ਪੂਰੀ ਤਰ੍ਹਾਂ ਬੈਨ ਹੈ ਪਿਆਜ਼ ਤੇ ਲਸਣ!
ਰਾਹ 'ਚ ਵਿਗੜੀ ਸਿਹਤ
ਯੂਪੀ-ਹਰਿਆਣਾ ਬਾਰਡਰ ‘ਤੇ ਪੰਡਤ ਧੀਰੇਂਦਰ ਸ਼ਾਸਤਰੀ ਦੀ ਸਿਹਤ ਅਚਾਨਕ ਖਰਾਬ ਹੋ ਗਈ। ਉਨ੍ਹਾਂ ਨੂੰ ਚੱਕਰ ਆਇਆ ਤੇ ਉਹ ਸੜਕ ‘ਤੇ ਹੀ ਲੇਟ ਗਏ। ਭਗਤਾਂ ਨੇ ਤੁਰੰਤ ਉਨ੍ਹਾਂ ਨੂੰ ਸੰਭਾਲਿਆ, ਗਮਛੇ ਨਾਲ ਹਵਾ ਕੀਤੀ ਤੇ ਪਾਣੀ ਪਿਲਾਇਆ। ਕੁਝ ਦੇਰ ਬਾਅਦ ਉਨ੍ਹਾਂ ਨੇ ਆਚਾਰ ਤੇ ਪਰਾਂਠਾ ਖਾ ਕੇ ਆਪਣੇ ਆਪ ਨੂੰ ਸੰਭਾਲਿਆ। ਇਸ ਤੋਂ ਪਹਿਲਾਂ ਵੀ ਬੁੱਧਵਾਰ ਨੂੰ ਉਨ੍ਹਾਂ ਨੂੰ ਤੇਜ਼ ਬੁਖ਼ਾਰ ਹੋ ਗਿਆ ਸੀ, ਪਰ ਦਵਾਈ ਲੈ ਕੇ ਉਨ੍ਹਾਂ ਨੇ ਯਾਤਰਾ ਜਾਰੀ ਰੱਖੀ ਸੀ। ਵੀਰਵਾਰ ਨੂੰ ਸਿਹਤ ਮੁੜ ਖਰਾਬ ਹੋ ਗਈ, ਪਰ ਉਹ ਫਿਰ ਵੀ ਯਾਤਰਾ ਦੇ ਨਾਲ ਜੁੜੇ ਰਹੇ।
ਇਹ ਵੀ ਪੜ੍ਹੋ : ਆਖ਼ਿਰ ਸਰਦੀਆਂ 'ਚ ਗ਼ਾਇਬ ਕਿਉਂ ਹੋ ਜਾਂਦੇ ਹਨ ਕੀੜੇ ਮਕੌੜੇ ? ਜਾਣੋ ਕੀ ਹੈ ਇਸ ਪਿੱਛੇ ਦਾ ਅਸਲ ਕਾਰਨ
ਸੁਰੱਖਿਆ ਹੋਈ ਹੋਰ ਸਖ਼ਤ
ਦਿੱਲੀ ਧਮਾਕੇ ਦੀ ਘਟਨਾ ਤੋਂ ਬਾਅਦ ਧੀਰੇਂਦਰ ਸ਼ਾਸਤਰੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪਹਿਲਾਂ ਤਿੰਨ ਪੁਲਸ ਕੰਪਨੀਆਂ ਤਾਇਨਾਤ ਸਨ, ਹੁਣ 2 ਹੋਰ ਕੰਪਨੀਆਂ ਜੋੜੀਆਂ ਗਈਆਂ ਹਨ। ਮੌਕੇ ‘ਤੇ ਏਐੱਸਪੀ ਅਨੁਜ ਚੌਧਰੀ ਖੁਦ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ,“ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਯਾਤਰਾ ਦੇ ਯੂਪੀ 'ਚ ਦਾਖ਼ਲ ਹੋਣ ਨਾਲ ਹੀ ਸਾਡੀ ਟੀਮ ਸੁਰੱਖਿਆ ਸੰਭਾਲ ਲਵੇਗੀ। ਘਬਰਾਉਣ ਦੀ ਕੋਈ ਲੋੜ ਨਹੀਂ।”
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
