ਬਾਬੂਆਂ ਨੂੰ ‘ਮੱਕਾਰ’ ਲੋਕਾਂ ਨਾਲ ਮਿਲਣ ਲਈ ਕਿਹਾ ਗਿਆ

Saturday, Oct 11, 2025 - 11:59 PM (IST)

ਬਾਬੂਆਂ ਨੂੰ ‘ਮੱਕਾਰ’ ਲੋਕਾਂ ਨਾਲ ਮਿਲਣ ਲਈ ਕਿਹਾ ਗਿਆ

ਨੈਸ਼ਨਲ ਡੈਸਕ- ‘ਖੁੱਲ੍ਹੇ ਦਰਵਾਜ਼ੇ, ਬੰਦ ਅੱਖਾਂ’ ਨੀਤੀ ਅਧੀਨ ਕੈਬਨਿਟ ਸਕੱਤਰ ਡਾ. ਟੀ. ਵੀ. ਸੋਮਨਾਥਨ ਨੇ ਇਕ ਅਜਿਹਾ ਸਰਕੂਲਰ ਜਾਰੀ ਕੀਤਾ ਹੈ ਜਿਸ ਨਾਲ ਦਿੱਲੀ ਦੇ ਨੌਕਰਸ਼ਾਹੀ ਹਲਕੇ ਪਸੀਨੋ-ਪਸੀਨੀ ਹੋ ਗਏ ਹਨ।

ਸਾਰੇ ਸਕੱਤਰਾਂ ਨੂੰ ਉਨ੍ਹਾਂ ਦਾ ਸੰਦੇਸ਼ ਆਸਾਨੀ ਨਾਲ ਮਿਲੇ। ਸਿਰਫ਼ ਹਿੱਸੇਦਾਰਾਂ ਜਾਂ ਸਿੱਖਿਆ ਸ਼ਾਸਤਰੀਆਂ ਲਈ ਹੀ ਨਹੀਂ, ਸਗੋਂ ਠੇਕੇਦਾਰਾਂ, ਟਰੇਡ ਯੂਨੀਅਨਾਂ ਅਤੇ ਹਾਂ, ਜਾਂਚ ਅਧੀਨ ਲੋਕਾਂ ਲਈ ਵੀ। ਕਿਸੇ ਕਿਤਾਬ ਬਾਰੇ ਉਸ ਦੀ ਐੱਫ.ਆਈ.ਆਰ. ਰਾਹੀਂ ਫੈਸਲਾ ਨਾ ਕਰੋ। ਨਵਾਂ ਮੰਤਰ ਲਗਦਾ ਹੈ।

ਇਹ ਚਿੱਠੀ ਬਾਬੂਆਂ ਨੂੰ ਹਰ ਤਰ੍ਹਾਂ ਦੇ ‘ਗੈਰ-ਸਰਕਾਰੀ’ ਲੋਕਾਂ ਨਾਲ ਜੁੜਨ, ਸੂਝ ਹਾਸਲ ਕਰਨ, ਨੀਤੀਗਤ ਗਲਤਫਹਿਮੀਆਂ ਨੂੰ ਦੂਰ ਕਰਨ ਤੇ ਨਵੇਂ ਵਿਚਾਰਾਂ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਕਰਦੀ ਹੈ ਪਰ ਇਸ ’ਚ ਇਕ ਘੁੰਢੀ ਹੈ । ਮੀਟਿੰਗਾਂ ਸਰਕਾਰੀ ਦਫਤਰਾਂ ’ਚ ਹੋਣੀਆਂ ਚਾਹੀਦੀਆਂ ਹਨ, ਪੰਜ-ਸਿਤਾਰਾ ਹੋਟਲਾਂ ਦੀਆਂ ਲਾਬੀਆਂ ਜਾਂ ਗੋਲਫ ਕਲੱਬਾਂ ਤੇ ਲਾਉਂਜਾਂ ’ਚ ਨਹੀਂ। ਅਤੇ ਚੰਗਾ ਹੋਵੇਗਾ ਕਿ ਇਕ ਗਵਾਹ ਜਾਂ ਇਹ ਕਹਿ ਲਓ ਕਿ ਇਕ ਸਹਿਯੋਗੀ ਮੌਜੂਦ ਹੋਣਾ ਚਾਹੀਦਾ ਹੈ।

ਸਪੱਸ਼ਟ ਤੌਰ ’ਤੇ ਨੌਕਰਸ਼ਾਹੀ ਪਰੇਸ਼ਾਨ ਹੈ। ਹੁਣ ਕੀ ਹਵਾਲਾ ਦੇ ਸ਼ੱਕੀਆਂ ਨਾਲ ਚਾਹ? ਇਕ ਸੀਨੀਅਰ ਅਧਿਕਾਰੀ ਨੇ ਚੁਟਕੀ ਲਈ। ਬਹੁਤ ਸਾਰੇ ਇਸ ਨੂੰ ਪ੍ਰਸ਼ਾਸਨਿਕ ਬਦਹਜ਼ਮੀ ਲਈ ਇਕ ਨੁਸਖਾ ਮੰਨਦੇ ਹਨ। ਡਰ ਸਾਫ਼ ਹੈ : ਇਕ ਫੋਟੋ, ਇਕ ਲੀਕ, ਇਕ ਸ਼ੱਕੀ ਵਿਜ਼ਟਰ ਤੇ ਇਕ ਪੂਰਾ ਕਰੀਅਰ ਧੂੰਏਂ ’ਚ ਡੁੱਬ ਜਾਂਦਾ ਹੈ। ਘੁਸਰ-ਮੁਸਰ ਤੋਂ ਪਤਾ ਲੱਗਦਾ ਹੈ ਕਿ ਇਹ ਚਿੱਠੀ ਸਿਖਰਲੀ ਲੀਡਰਸ਼ਿਪ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਿਖੀ ਜਾ ਸਕਦੀ ਸੀ।

ਆਖ਼ਰਕਾਰ ਕੋਈ ਵੀ ਕੈਬਨਿਟ ਸਕੱਤਰ ਇਕ ਦਿਨ ਉੱਠ ਕੇ ਬਾਬੂਆਂ ਨੂੰ ਇਹ ਨਹੀਂ ਕਹਿ ਸਕਦਾ ਕਿ ਉਹ ਜਾਂਚ ਦੇ ਘੇਕੇ ’ਚ ਅਾਏ ਲੋਕਾਂ ਨਾਲ ਘੁੱਲ-ਮਿੱਲ ਜਾਣ। ਇਸ ਲਈ ਹੁਣ ਭਾਰਤੀ ਨੌਕਰਸ਼ਾਹੀ ਇਕ ਅਜੀਬ ਉਲਝਣ ਦਾ ਸਾਹਮਣਾ ਕਰ ਰਹੀ ਹੈ ਕਿ ਲੋਕਾਂ ਦੀ ਸੇਵਾ ਕਰੋ ਪਰ (ਨੋਟਿਸ ਦੇ ਨਾਲ) ਸੇਵਾ ਨਾ ਕਰੋ। ਇਕ ਗੱਲ ਸਪੱਸ਼ਟ ਹੈ ਕਿ ਅਗਲੀ ਵਾਰ ਜਦੋਂ ਕੋਈ ਸ਼ੱਕੀ ਸਰਕਾਰੀ ਦਰਵਾਜ਼ੇ ’ਤੇ ਅਾਏਗਾ ਤਾਂ ਚਾਹ ਭਾਵੇਂ ਗਰਮ ਹੋਵੇ ਪਰ ਤਣਾਅ ਬਰਫ਼ ਵਾਂਗ ਠੰਡਾ ਹੋਵੇਗਾ।


author

Rakesh

Content Editor

Related News