ਬੰਗਾਲ 'ਚ ਬਾਬੁਲ ਸੁਪ੍ਰਿਓ ਦੀ ਗੱਡੀ 'ਤੇ ਹਮਲਾ, ਝੜਪ ਤੇ ਹਿੰਸਾ ਤੋਂ ਬਾਅਦ ਪੁਲਸ ਦਾ ਲਾਠੀਚਾਰਜ

Monday, Apr 29, 2019 - 10:00 AM (IST)

ਪੱਛਮੀ ਬੰਗਾਲ— ਪੱਛਮੀ ਬੰਗਾਲ 'ਚ ਵੋਟਿੰਗ ਸ਼ੁਰੂ ਹੋਣ ਦੇ 2 ਘੰਟੇ ਵੀ ਪੂਰੇ ਨਹੀਂ ਹੋਏ ਕਿ ਆਸਨਸੋਲ 'ਚ ਹਿੰਸਾ ਸ਼ੁਰੂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਸਨਸੋਲ ਲੋਕ ਸਭਾ ਸੀਟ ਦੇ ਜੇਮੁਆ 'ਚ ਇਕ ਵੋਟਿੰਗ ਕੇਂਦਰ ਦੇ ਬਾਹਰ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਦਰਮਿਆਨ ਝੜਪ ਹੋ ਗਈ। ਇਹ ਝੜਪ ਹਿੰਸਾ ਵਾਲਾ ਰੂਪ ਲੈਣ ਲੱਗੀ, ਜਿਸ ਤੋਂ ਬਾਅਦ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। PunjabKesariਦੱਸਣਯੋਗ ਹੈ ਕਿ ਆਸਨਸੋਲ ਤੋਂ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਬਾਬੁਲ ਸੁਪ੍ਰਿਓ ਅਤੇ ਟੀ.ਐੱਮ.ਸੀ. ਤੋਂ ਅਭਿਨੇਤਰੀ ਮੁਨਮੁਨ ਸੇਨ ਉਮੀਦਵਾਰ ਹੈ। ਇਸ ਝੜਪ ਦਰਮਿਆਨ ਭਾਜਪਾ ਉਮੀਦਵਾਰ ਬਾਬੁਲ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਗੱਡੀ 'ਤੇ ਹਮਲਾ ਕੀਤਾ ਗਿਆ। ਟੀ.ਐੱਮ.ਸੀ. ਦੇ ਲੋਕਾਂ 'ਤੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਸਵੇਰ ਤੋਂ ਵੱਖ-ਵੱਖ ਵੋਟਿੰਗ ਕੇਂਦਰ ਜਾ ਰਹੇ ਸਨ ਪਰ ਜੇਮੁਆ 'ਚ ਉਨ੍ਹਾਂ ਨੂੰ ਘੇਰ ਲਿਆ ਗਿਆ। ਉਨ੍ਹਾਂ ਦੀ ਗੱਡੀ 'ਤੇ ਹਮਲਾ ਕੀਤਾ ਗਿਆ ਅਤੇ ਲੋਕਾਂ ਨੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ।PunjabKesariਇਸ ਤੋਂ ਪਹਿਲਾਂ ਜੇਮੁਆ ਦੇ ਹੀ ਵੋਟਿੰਗ ਕੇਂਦਰ ਸੰਖਿਆ 222 ਅਤੇ 226 'ਤੇ ਕੇਂਦਰੀ ਫੋਰਸਾਂ ਦੀ ਤਾਇਨਾਤੀ ਨਾ ਹੋਣ ਕਾਰਨ ਲੋਕਾਂ ਨੇ ਵੋਟਿੰਗ ਦਾ ਬਾਈਕਾਟ ਕਰ ਦਿੱਤਾ। ਸਵੇਰੇ ਕਰੀਬ 9.45 ਤੱਕ ਇੱਥੇ ਵੋਟਿੰਗ ਰੁਕੀ ਹੋਈ ਸੀ ਅਤੇ ਵੋਟਰ ਪ੍ਰਦਰਸ਼ਨ ਕਰ ਰਹੇ ਸਨ।


DIsha

Content Editor

Related News