ਦਿੱਲੀ 'ਚ ਫੜ੍ਹੇ ਗਏ ਦੋ ਅੱਤਵਾਦੀ ਪੰਜਾਬ 'ਚ ਕਰਨਾ ਚਾਹੁੰਦੇ ਸਨ ਖੂਨ-ਖਰਾਬਾ, ਅੱਤਵਾਦੀ ਹਮਲੇ ਦੀ ਸੀ ਸਾਜਿਸ਼

09/08/2020 1:05:17 PM

ਨਵੀਂ ਦਿੱਲੀ/ਲੁਧਿਆਣਾ— ਬੀਤੇ ਦਿਨ ਦਿੱਲੀ 'ਚ ਫੜ੍ਹੇ ਗਏ ਬੱਬਰ ਖਾਲਸ ਇੰਟਰਨੈਸ਼ਨਲ ਦੇ ਦੋ ਅੱਤਵਾਦੀਆਂ ਬਾਰੇ ਖ਼ੁਲਾਸਾ ਹੋਇਆ ਹੈ ਕਿ ਉਨ੍ਹਾਂ ਦੇ ਇਰਾਦੇ ਬੇਹੱਦ ਖ਼ਤਰਨਾਕ ਸਨ। ਦੋਵੇਂ ਅੱਤਵਾਦੀ ਭੁਪਿੰਦਰ ਸਿੰਘ ਅਤੇ ਕੁਲਵੰਤ ਸਿੰਘ ਪੰਜਾਬ ਵਿਚ ਖੂਨ-ਖਰਾਬਾ ਕਰਨਾ ਚਾਹੁੰਦੇ ਸਨ। ਉਨ੍ਹਾਂ ਦੀ ਪੰਜਾਬ ਵਿਚ ਅੱਤਵਾਦੀ ਹਮਲੇ ਅਤੇ ਕਤਲ ਦੀ ਸਾਜਿਸ਼ ਸੀ। ਦੋਵੇਂ ਅੱਤਵਾਦੀ ਪੰਜਾਬ ਦੇ ਲੁਧਿਆਣਾ ਦੇ ਵਸਨੀਕ ਹਨ ਅਤੇ ਦਿੱਲੀ ਵਿਚ ਹਥਿਆਰ ਲੈਣ ਲਈ ਆਏ ਸਨ। 

ਖ਼ੁਲਾਸਾ ਹੋਇਆ ਹੈ ਕਿ ਦੋਵੇਂ ਅੱਤਵਾਦੀਆਂ ਦਾ ਮਕਸਦ ਪੰਜਾਬ 'ਚ ਮੁੜ ਤੋਂ ਅੱਤਵਾਦੀ ਗਤੀਵਿਧੀਆਂ ਕਰਨਾ ਅਤੇ ਲੜੀਵਾਰ ਕਤਲ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣਾ ਸੀ। ਪੁੱਛ-ਗਿੱਛ ਵਿਚ ਦੋਹਾਂ ਨੇ ਪੁਲਸ ਨੂੰ ਦੱਸਿਆ ਕਿ ਪੰਜਾਬ ਅਤੇ ਦਿੱਲੀ ਦੇ ਕਈ ਹਿੰਦੂ ਨੇਤਾਵਾਂ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ। ਇਸ ਲਈ ਉਨ੍ਹਾਂ ਨੇ ਵਿਦੇਸ਼ ਬੈਠੇ ਆਕਾਵਾਂ ਤੋਂ ਨਿਰਦੇਸ਼ ਮਿਲ ਰਹੇ ਸਨ। ਇਨ੍ਹਾਂ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦਮ ਵੀ ਬਰਾਮਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੋ ਮੋਬਾਇਲ ਮਿਲੇ ਹਨ, ਉਸ 'ਚ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਦੀਆਂ ਤਸਵੀਰਾਂ ਅਤੇ ਵੀਡੀਓ ਮਿਲੀਆਂ ਹਨ। ਜੋ ਕਿ ਪਾਕਿਸਤਾਨ ਭੇਜੀਆਂ ਗਈਆਂ ਹਨ, ਤਾਂ ਇਸ ਪ੍ਰਾਜੈਕਟ ਵਿਚ ਖਲਲ ਪੈਦਾ ਕੀਤਾ ਜਾ ਸਕੇ। 

ਅੱਤਵਾਦੀ ਭੁਪਿੰਦਰ ਸਿੰਘ ਅੱਤਵਾਦੀਆਂ ਨੂੰ ਹਥਿਆਰ ਖਰੀਦਣ ਲਈ ਫੰਡ ਇਕੱਠਾ ਕਰ ਕੇ ਭੇਜਦਾ ਸੀ। ਉਹ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਦੇ ਸੰਪਰਕ ਵਿਚ ਸੀ, ਜੋ ਕਿ ਭਾਰਤ ਵਿਚ ਰਾਸ਼ਟਰ ਵਿਰੋਧੀ ਗਤੀਵਿਧੀਆਂ ਨੂੰ ਸੰਚਾਲਤ ਕਰਦੇ ਸਨ। ਦੋਵੇਂ ਅੱਤਵਾਦੀ ਫੇਸਬੁੱਕ ਜ਼ਰੀਏ ਨੌਜਵਾਨਾਂ ਨੂੰ ਖਾਲਿਸਤਾਨ ਮੂਵਮੈਂਟ ਲਈ ਭਰਤੀ ਕਰ ਰਹੇ ਸਨ।

ਇਹ ਵੀ ਪੜ੍ਹੋ: ਦਿੱਲੀ 'ਚ ਫੜੇ ਗਏ ਬੱਬਰ ਖਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀ, ਲੁਧਿਆਣਾ ਦੇ ਹਨ ਵਸਨੀਕ


Tanu

Content Editor

Related News