ਕਾਂਗਰਸ ਛੱਡਣ ਵਾਲੇ ਬਾਬਾ ਸਿੱਦੀਕੀ ਅਜੀਤ ਪਵਾਰ ਦੀ ਅਗਵਾਈ ਵਾਲੀ ਐਨਸੀਪੀ ''ਚ ਸ਼ਾਮਲ

02/11/2024 12:44:45 AM

ਮੁੰਬਈ — ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਮੁੰਬਈ 'ਚ ਕਾਂਗਰਸ ਦੇ ਮੁਸਲਿਮ ਨੇਤਾ ਬਾਬਾ ਸਿੱਦੀਕੀ ਸ਼ਨੀਵਾਰ ਨੂੰ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) 'ਚ ਸ਼ਾਮਲ ਹੋ ਗਏ। ਉਪ ਮੁੱਖ ਮੰਤਰੀ ਅਜੀਤ ਪਵਾਰ, ਐੱਨ.ਸੀ.ਪੀ. (ਅਜੀਤ ਧੜੇ) ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ ਅਤੇ ਸੂਬਾ ਇਕਾਈ ਦੇ ਪ੍ਰਧਾਨ ਸੁਨੀਲ ਤਤਕਰੇ ਸਮੇਤ ਚੋਟੀ ਦੇ ਨੇਤਾਵਾਂ ਨੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਸਿੱਦੀਕੀ ਨੇ ਇਸ ਹਫਤੇ ਦੇ ਸ਼ੁਰੂ 'ਚ ਕਾਂਗਰਸ ਛੱਡ ਦਿੱਤੀ ਸੀ। ਇਸ ਮੌਕੇ ਸਿੱਦੀਕੀ ਨੇ ਮਰਹੂਮ ਕਾਂਗਰਸੀ ਸੰਸਦ ਮੈਂਬਰ ਸੁਨੀਲ ਦੱਤ ਦੀ ਆਪਣੇ ਸਿਆਸੀ ਕਰੀਅਰ ਵਿੱਚ ਭੂਮਿਕਾ ਨੂੰ ਮੰਨਿਆ। 

ਇਹ ਵੀ ਪੜ੍ਹੋ - ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਸਰਕਾਰ ਦੀ ਵੱਡੀ ਕਾਰਵਾਈ, 3 ਦਿਨ ਬੰਦ ਰਹੇਗੀ ਇੰਟਰਨੈਟ ਤੇ SMS ਸੇਵਾ

ਸਿੱਦੀਕੀ ਨੇ ਕਿਹਾ ਕਿ ਉਨ੍ਹਾਂ ਨੇ ਐੱਨ.ਸੀ.ਪੀ. ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ ਅਤੇ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਪ੍ਰਿਆ ਦੱਤ ਤੋਂ ਸਲਾਹ ਲਈ ਸੀ। ਸਿੱਦੀਕੀ, ਮੁੰਬਈ ਕਾਂਗਰਸ ਦਾ ਇੱਕ ਪ੍ਰਮੁੱਖ ਮੁਸਲਿਮ ਚਿਹਰਾ, ਮਹਾਰਾਸ਼ਟਰ ਵਿੱਚ ਕਾਂਗਰਸ-ਐੱਨ.ਸੀ.ਪੀ. ਗੱਠਜੋੜ ਸਰਕਾਰ ਵਿੱਚ ਵੀ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦਾ ਪੁੱਤਰ ਜੀਸ਼ਾਨ ਸਿੱਦੀਕੀ ਬਾਂਦਰਾ (ਪੂਰਬੀ) ਤੋਂ ਕਾਂਗਰਸ ਵਿਧਾਇਕ ਹਨ ਪਰ ਉਹ ਅਜੇ ਵੀ ਕਾਂਗਰਸ ਦੇ ਨਾਲ ਹਨ।

ਇਹ ਵੀ ਪੜ੍ਹੋ - ਜਲੰਧਰ ਦੇ ਲੋਕਾਂ ਲਈ ਖੁਸ਼ਖਬਰੀ, 'ਵੰਦੇ ਭਾਰਤ' ਟਰੇਨ ਨੂੰ ਮਿਲਿਆ ਸ਼ਹਿਰ 'ਚ ਸਟਾਪ

 ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Inder Prajapati

Content Editor

Related News