ਤੁਸੀਂ ਵੀ ਕਰੋ ਬਾਬਾ ਬਰਫ਼ਾਨੀ ਦੇ ਪਹਿਲੇ ਦਰਸ਼ਨ, ਸਾਹਮਣੇ ਆਈਆਂ ਤਸਵੀਰਾਂ

Wednesday, Jun 11, 2025 - 05:52 PM (IST)

ਤੁਸੀਂ ਵੀ ਕਰੋ ਬਾਬਾ ਬਰਫ਼ਾਨੀ ਦੇ ਪਹਿਲੇ ਦਰਸ਼ਨ, ਸਾਹਮਣੇ ਆਈਆਂ ਤਸਵੀਰਾਂ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ ਨੂੰ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਕਰਦੇ ਹੋਏ ਪਵਿੱਤਰ ਗੁਫ਼ਾ 'ਬਾਬਾ ਬਰਫ਼ਾਨੀ' ਦੇ ਦਰਸ਼ਨ ਕੀਤੇ। 38 ਦਿਨਾਂ ਦੀ ਸਾਲਾਨਾ ਅਮਰਨਾਥ ਯਾਤਰਾ 3 ਜੁਲਾਈ ਤੋਂ 9 ਅਗਸਤ ਤੱਕ ਹੋਵੇਗੀ। ਸ਼੍ਰੀ ਸਿਨਹਾ ਨੇ 'ਐਕਸ' 'ਤੇ ਆਪਣੀ ਪੋਸਟ 'ਚ ਕਿਹਾ,"ਹਰ ਹਰ ਮਹਾਦੇਵ। ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਅਤੇ ਪਵਿੱਤਰ ਗੁਫਾ ਵਿਖੇ 'ਪ੍ਰਥਮ ਪੂਜਾ' ਨਾਲ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਕੀਤੀ। ਬਾਬਾ ਅਮਰਨਾਥ ਜੀ ਸਾਡੇ ਸਾਰਿਆਂ 'ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ। ਮੈਂ ਬਾਬਾ ਬਰਫਾਨੀ ਦੇ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਪਵਿੱਤਰ ਯਾਤਰਾ ਲਈ ਵੱਡੀ ਗਿਣਤੀ 'ਚ ਆਉਣ ਅਤੇ ਜੰਮੂ-ਕਸ਼ਮੀਰ ਅਤੇ ਦੇਸ਼ ਦੀ ਤਰੱਕੀ ਲਈ ਮਹਾਦੇਵ ਅੱਗੇ ਪ੍ਰਾਰਥਨਾ ਕਰਨ।'' ਉਨ੍ਹਾਂ ਕਿਹਾ ਕਿ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (SASB) ਅਤੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਲਈ ਸਹੂਲਤਾਂ 'ਚ ਸੁਧਾਰ ਕੀਤਾ ਹੈ ਅਤੇ ਜੰਮੂ-ਕਸ਼ਮੀਰ ਪੁਲਸ, ਫੌਜ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (CRPF) ਅਤੇ ਸੈਂਟਰਲ ਆਰਮਡ ਪੁਲਸ ਫ਼ੋਰਸ (CAPF) ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਪੁਲਸ ਅਤੇ ਅਰਧ ਸੈਨਿਕ ਬਲ 3 ਜੁਲਾਈ ਤੋਂ ਸ਼ੁਰੂ ਹੋ ਰਹੀ ਸੁਰੱਖਿਅਤ ਯਾਤਰਾ ਲਈ ਪੂਰੀ ਲਗਨ, ਵਚਨਬੱਧਤਾ, ਸਹਿਯੋਗ ਅਤੇ ਸਪੱਸ਼ਟ ਉਦੇਸ਼ਾਂ ਨਾਲ ਕੰਮ ਕਰ ਰਹੇ ਹਨ।

PunjabKesari

ਉਨ੍ਹਾਂ ਕਿਹਾ,''ਜੰਮੂ ਕਸ਼ਮੀਰ ਦੇ ਲੋਕਾਂ, ਨਾਗਰਿਕ ਸਮਾਜ ਅਤੇ ਸਾਰੇ ਸੇਵਾ ਪ੍ਰਦਾਤਾਵਾਂ ਦਾ ਅਨਮੋਲ ਯੋਗਦਾਨ ਹਮੇਸ਼ਾ ਅਸਾਧਾਰਨ ਰਿਹਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਸਹੂਲਤਾਂ ਅਤੇ ਸੇਵਾਵਾਂ 'ਚ ਮਹੱਤਵਪੂਰਨ ਸੁਧਾਰ ਇਹ ਯਕੀਨੀ ਕਰਨਗੇ ਕਿ ਇਸ ਸਾਲ ਦੀ ਤੀਰਥ ਯਾਤਰਾ ਸਾਰੇ ਭਗਤਾਂ ਲਈ ਯਾਗਦਾਰ ਅਤੇ ਅਧਿਆਤਮਿਕ ਰੂਪ ਨਾਲ ਸੰਤੁਸ਼ਟੀਜਨਕ ਹੋਵੇ।'' ਇਸ ਤੋਂ ਪਹਿਲੇ ਉੱਪ ਰਾਜਪਾਲ ਨੇ ਮੱਧ ਕਸ਼ਮੀਰ ਦੇ ਗਾਂਦੇਰਬਲ ਜ਼ਿਲ੍ਹੇ ਦੇ ਬਾਲਟਾਲ 'ਚ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਆਫ਼ਤ ਪ੍ਰਬੰਧਨ ਅਤੇ ਯਾਤਰੀ ਨਿਵਾਸ ਕੰਪਲੈਕਸ ਦਾ ਜ਼ਮੀਨੀ ਨਿਰੀਖਣ ਕੀਤਾ। ਉਨ੍ਹਾਂ ਨੇ ਸਾਈਟ 'ਤੇ ਕੀਤੇ ਜਾ ਰਹੇ ਕੰਮਾਂ ਦੀ ਤਰੱਕੀ ਦਾ ਪਤਾ ਲਗਾਇਆ। ਉੱਪ ਰਾਜਪਾਲ ਨਾਲ ਐੱਸਜੇਐੱਮ ਗਿਲਾਨੀ, ਐੱਮਡੀ ਜੇਐਂਡਕੇ ਪੁਲਸ ਹਾਊਂਸਿੰਗ ਕਾਰਪੋਰੇਸ਼ਨ ਮਨਦੀਪ ਕੇ ਭੰਡਾਰੀ, ਉੱਪ ਰਾਜਪਾਲ ਦੇ ਮੁੱਖ ਸਕੱਤਰ ਅਤੇ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਸੀਈਓ ਵਿਜੇ ਕੁਮਾਰ ਬਿਥੂੜੀ, ਡਿਵੀਜ਼ਨਲ ਕਮਿਸ਼ਨਰ ਕਸ਼ਮੀਰ ਵੀ.ਕੇ. ਬਿਰਦੀ, ਆਈਜੀਪੀ ਕਸ਼ਮੀਰ ਜਤਿਨ ਕਿਸ਼ੋਰ, ਡਿਪਟੀ ਕਮਿਸ਼ਨਰ ਗਾਂਦੇਰਬਲ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

PunjabKesari

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News