ਬਾਬਾ ਬਾਲਕ ਨਾਥ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ''ਰੋਟ'' ਪ੍ਰਸ਼ਾਦ ਬਾਰੇ ਆਈ ਵੱਡੀ ਜਾਣਕਾਰੀ
Wednesday, Feb 19, 2025 - 05:21 PM (IST)

ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਦਿਓਟਸਿੱਧ 'ਚ ਬਾਬਾ ਬਾਲ ਨਾਥ ਮੰਦਰ 'ਚ ਪ੍ਰਸ਼ਾਦ ਦੇ ਰੂਪ 'ਚ ਚੜ੍ਹਾਏ ਜਾਣ ਵਾਲੇ 'ਰੋਟ' ਦੀ ਗੁਣਵੱਤਾ ਦੀ ਫਾਈਨਲ ਰਿਪੋਰਟ ਆ ਗਈ ਹੈ। ਜਾਂਚ ਲਈ ਰੱਖੇ 'ਰੋਟ' ਦੀ ਸ਼ੈਲਫ ਲਾਈਫ ਸਟੱਡੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ 'ਬਾਬਾ ਕਾ ਰੋਟ' ਬਣਾਏ ਜਾਣ ਤੋਂ ਬਾਅਦ 20 ਦਿਨਾਂ ਤੱਕ ਖਾਣ ਲਈ ਸੁਰੱਖਿਅਤ ਰਹਿ ਸਕਦਾ ਹੈ। ਦੱਸਣਯੋਗ ਹੈ ਕਿ ਸੋਲਨ ਸਥਿਤ ਸ਼ੂਲਿਨੀ ਯੂਨੀਵਰਸਿਟੀ ਦੀ ਸ਼ੂਲਿਨੀ ਲਾਈਫ ਸਾਇੰਸ ਲੈਬ 'ਚ 'ਰੋਟ' ਦੇ ਸੈਂਪਲ ਜਾਂਚ ਲਈ ਰੱਖੇ ਗਏ ਸਨ। ਹਾਲਾਂਕਿ ਰੋਟ ਨੂੰ ਲੈ ਕੇ ਦਿਓਟਸਿੱਧ ਦੇ ਦੁਕਾਨਦਾਰਾਂ ਵਲੋਂ ਇਹ ਤਰਕ ਦਿੱਤਾ ਜਾਂਦਾ ਸੀ ਕਿ 'ਰੋਟ' ਇਕ ਮਹੀਨੇ ਤੱਕ ਖ਼ਰਾਬ ਨਹੀਂ ਹੁੰਦਾ, ਸ਼ਰਤੀਆ ਉਸ 'ਚ ਪਾਣੀ ਨਾ ਲੱਗੇ ਪਰ 'ਬਾਬਾ ਕੇ ਰੋਟ' ਦੀ ਸ਼ੈਲਫ ਲਾਈਫ ਨੇ ਸਾਰੇ ਦੇ ਸ਼ੱਕ 'ਤੇ ਰੋਕ ਲਗਾ ਦਿੱਤੀ ਹੈ। ਹੁਣ ਅਗਲਾ ਕੰਮ 'ਰੋਟ' ਦੀ ਪੈਕਿੰਗ ਅਤੇ ਉਸ 'ਤੇ ਲਿਖੀ ਜਾਣ ਵਾਲੀ ਮੈਨਿਊਫੈਕਚਰਿੰਗ ਅਤੇ ਐਕਸਪਾਇਰੀ ਤਾਰੀਖ਼ ਦਾ ਰਹੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ 'ਰੋਟ' ਦੀ ਸ਼ੈਲਫ ਰਿਪੋਰਟ ਨਾਲ ਪ੍ਰਸ਼ਾਦ ਦੀ ਸ਼ੁੱਧਤਾ ਅਤੇ ਗੁਣਵੱਤਾ 'ਤੇ ਮੋਹਰ ਲੱਗੇਗੀ।
'ਰੋਟ' ਦੀ ਗੁਣਵੱਤਾ ਜਾਣਨ ਲਈ ਵਪਾਰ ਬੋਰਡ ਦਿਓਟਸਿੱਧ ਦੀ ਸਹਿਮਤੀ ਨਾਲ ਇਸ ਦੀ ਗੁਣਵੱਤਾ ਜਾਂਚਣ ਲਈ ਉਸ ਨੂੰ ਸੋਲਨ ਸਥਿਤ ਸ਼ੂਲਿਨੀ ਯੂਨੀਵਰਸਿਟੀਦੇ ਸਹਿਯੋਗ ਨਾਲ ਟੈਸਟਿੰਗ 'ਤੇ ਰੱਖਿਆ ਗਿਆ। ਦੱਸ ਦੇਈਏ ਕਿ ਸਤੰਬਰ 2024 'ਚ ਤਿਰੂਪਤੀ ਬਾਲਾਜੀ ਮੰਦਰ ਪ੍ਰਸ਼ਾਦ ਦਾ ਮਾਮਲਾ ਵਿਵਾਦਾਂ 'ਚ ਆਉਣ ਤੋਂ ਬਾਅਦ, ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਪ੍ਰਸ਼ਾਦ ਦੀ ਗੁਣਵੱਤਾ ਦੇ ਮਾਪਦੰਡ ਕੀ ਹਨ ਅਤੇ ਉਹ ਕੀ ਹੋਣੇ ਚਾਹੀਦੇ ਹਨ। ਜਦੋਂ ਦਿਓਟਸਿੱਧ ਮੰਦਿਰ 'ਚ ਬਾਬਾ ਨੂੰ ਚੜ੍ਹਾਏ ਜਾਣ ਵਾਲੇ 'ਰੋਟ' ਬਾਰੇ ਜਾਂਚ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਇਸ ਸਮੇਂ ਪ੍ਰਸ਼ਾਦ ਦੀ ਵਿਸ਼ੇਸ਼ ਤੌਰ 'ਤੇ ਜਾਂਚ ਲਈ ਕੋਈ ਨਿਸ਼ਚਿਤ ਮਾਪਦੰਡ ਨਹੀਂ ਹਨ। ਦੁਕਾਨਦਾਰ ਜੋ ਵੀ ਬਣਾਉਂਦੇ ਅਤੇ ਵੇਚਦੇ ਹਨ, ਉਹ ਖਰੀਦਿਆ ਜਾਂਦਾ ਹੈ। ਖੁਰਾਕ ਸੁਰੱਖਿਆ ਵਿਭਾਗ ਨੇ 'ਰੋਟ' ਸੈਂਪਲ ਲਏ। ਨਵੰਬਰ 'ਚ ਸੈਂਪਲ ਦੀ ਰਿਪੋਰਟ ਹੈਰਾਨ ਕਰਨ ਵਾਲੀ ਆਈ, ਕਿਉਂਕਿ ਇਹ ਫੇਲ ਹੋ ਗਏ ਸਨ। ਹੁਣ ਫਾਈਨਲ ਰਿਪੋਰਟ ਤੋਂ ਸਾਬਿਤ ਹੋ ਗਿਆ ਹੈ ਕਿ ਇਹ 'ਰੋਟ' 20 ਦਿਨਾਂ ਤੱਕ ਖਾਣ ਯੋਗ ਰਹਿੰਦਾ ਹੈ। ਰਿਪੋਰਟ ਅਨੁਸਾਰ 'ਰੋਟ' ਦੀ ਸ਼ੈਲਫ ਲਾਈਫ 20 ਦਿਨ ਤੱਕ ਹੈ। ਆਉਣ ਵਾਲੇ ਸਮੇਂ 'ਚ ਇਸ ਰਿਪੋਰਟ ਦੇ ਆਧਾਰ 'ਤੇ 'ਰੋਟ' ਦੇ ਪੈਕੇਟ 'ਚ ਮੈਨਿਊਫੈਕਚਰਿੰਗ (ਨਿਰਮਾਣ) ਅਤੇ ਐਕਸਪਾਇਰੀ ਤਾਰੀਖ਼ ਵੀ ਲਿਖੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8