ਆਜ਼ਮ ਖ਼ਾਨ 27 ਮਹੀਨਿਆਂ ਬਾਅਦ ਜੇਲ ’ਚੋਂ ਰਿਹਾਅ, ਸ਼ਿਵਪਾਲ ਤੇ ਦੋਵਾਂ ਪੁੱਤਰਾਂ ਨੇ ਕੀਤਾ ਸਵਾਗਤ

Friday, May 20, 2022 - 11:11 AM (IST)

ਸੀਤਾਪੁਰ– ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖ਼ਾਨ 27 ਮਹੀਨਿਆਂ ਬਾਅਦ ਜੇਲ ’ਚੋਂ ਰਿਹਾਅ ਹੋ ਗਏ ਹਨ। ਜੇਲ ’ਚੋਂ ਬਾਹਰ ਆਉਂਦੇ ਹੀ ਸਵੇਰ ਤੋਂ ਇੰਤਜ਼ਾਰ ਕਰ ਰਹੇ ਉਨ੍ਹਾਂ ਦੇ ਦੋਵਾਂ ਪੁੱਤਰਾਂ, ਸ਼ਿਵਪਾਲ ਸਿੰਘ ਯਾਦਵ ਅਤੇ ਤਮਾਮ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖ਼ਾਨ 27 ਮਹੀਨਿਆਂ ਬਾਅਦ ਸੀਤਾਪੁਰ ਜੇਲ ’ਚੋਂ ਬਾਹਰ ਆ ਗਏ ਹਨ। ਜੇਲ ’ਚੋਂ ਬਾਹਰ ਆਉਂਦੇ ਹੀ ਉਨ੍ਹਾਂ ਦੇ ਦੋਵਾਂ ਪੁੱਤਰਾਂ, ਸਪਾ ਵਿਧਾਇਕ ਅਬਦੁੱਲਾ ਆਜ਼ਮ, ਅਦੀਬ, ਪ੍ਰਸਪਾ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ ਅਤੇ ਸਮਰਥਕਾਂ ਦੀ ਭਾਰੀ ਭੀੜ ਨੇ ਆਜ਼ਮ ਦਾ ਸਵਾਗਤ ਕੀਤਾ। ਵੀਰਵਾਰ ਨੂੰ ਸੁਪਰੀਮ ਕੋਰਟ ’ਤੋਂ ਆਪਣੇ ਖ਼ਿਲਫ਼ ਦਰਜ 89ਵੇਂ ਮਾਮਲੇ ’ਚ ਅੰਤਰਿਮ ਜਮਾਨਤ ਮਿਲੀ ਸੀ। 

ਸੀਤਾਪੁਰ ਜੇਲ ’ਚੋਂ ਬਾਹਰ ਆਉਣ ਤੋਂ ਬਾਅਦ ਆਜ਼ਮ ਖ਼ਾਨ ਦਾ ਕਾਫ਼ਿਲਾ ਸਪਾ ਦੇ ਸਾਬਕਾ ਵਿਧਾਇਕ ਅਨੂਪ ਗੁਪਤਾ ਦੇ ਘਰ ਪਹੁੰਚਿਆ ਸੀ। ਉੱਥੇ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਸੀ। ਆਜ਼ਮ ਖ਼ਾਨ ਦੇ ਨਾਲ ਉਨ੍ਹਾਂ ਦੇ ਦੋਵੇਂ ਪੁੱਤਰ ਵੀ ਮੌਜੂਦ ਰਹੇ। ਅਨੂਪ ਗੁਪਤਾ ਦੇ ਘਰੋਂ ਖਾਣਾ ਖਾਣ ਤੋਂ ਬਾਅਦ ਆਜ਼ਮ ਦਾ ਕਾਫ਼ਿਲਾ ਰਾਮਪੁਰ ਲਈ ਰਵਾਨਾ ਹੋ ਗਿਆ। ਰਾਮਪੁਰ ’ਚ ਘਰ ਵਾਪਸੀ ਲਈ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਆਜ਼ਮ ਦੇ ਸਮਰਥਕ ਇਕ ਪਾਸੇ ਰਾਤ ਤੋਂ ਹੀ ਉਨ੍ਹਾਂ ਦੇ ਸਵਾਗਤ ਲਈ ਸੀਤਾਪੁਰ ਪਹੁੰਚ ਗਏ ਸਨ ਤਾਂ ਦੂਜੇ ਪਾਸੇ ਰਾਮਪੁਰ ’ਚ ਵੀ ਉਨ੍ਹਾਂ ਦੇ ਘਰ ਜੁਟੇ ਹਨ। 


Rakesh

Content Editor

Related News