ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ 'ਤੇ ਲਾਲ ਕਿਲੇ 'ਤੇ PM ਮੋਦੀ ਨੇ ਲਹਿਰਾਇਆ ਤਿਰੰਗਾ

Sunday, Oct 21, 2018 - 10:22 AM (IST)

ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ 'ਤੇ ਲਾਲ ਕਿਲੇ 'ਤੇ PM ਮੋਦੀ ਨੇ ਲਹਿਰਾਇਆ ਤਿਰੰਗਾ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਤਿਹਾਸਿਕ ਲਾਲ ਕਿਲੇ 'ਤੇ ਦੂਜੀ ਵਾਰ ਤਿਰੰਗਾ ਲਹਿਰਾਇਆ। ਅਸਲ 'ਚ 75 ਸਾਲ ਪਹਿਲਾਂ ਸੁਭਾਸ਼ ਚੰਦਰ ਬੋਸ ਨੇ ਅੱਜ ਦੇ ਦਿਨ 21 ਅਕਤੂਬਰ 1943 ਨੂੰ ਆਜ਼ਾਦ ਭਾਰਤ ਦੀ ਪਹਿਲੀ ਅਸਥਾਈ ਸਰਕਾਰ ਬਣਾਈ ਸੀ। ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਇਹ ਮੇਰੀ ਖੁਸ਼ਕਿਸਮਤ ਹੈ ਕਿ ਮੈਨੂੰ ਫਿਰ ਤੋਂ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਣ ਦਾ ਮੌਕਾ ਮਿਲਿਆ ਹੈ।

ਲਾਲ ਕਿਲੇ 'ਤੇ ਅੱਜ ਸਾਲ 'ਚ ਦੂਜੀ ਵਾਰ ਤਿੰਰਗਾ ਲਹਿਰਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਪਰੰਪਰਾ ਦੀ ਸ਼ੁਰੂਆਤ ਕੀਤੀ ਹੈ, ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ 15 ਅਗਸਤ ਨੂੰ ਹੀ ਲਾਲ ਕਿਲੇ 'ਤੇ ਰਾਸ਼ਟਰੀ ਝੰਡਾ ਲਹਿਰਾਉਂਦਾ ਹੈ। ਪ੍ਰਧਾਨ ਮੰਤਰੀ ਮੋਦੀ, ਨੇਤਾ ਜੀ ਸੁਭਾਸ਼ ਚੰਦਰ ਬੋਸ਼ ਅਤੇ ਆਜ਼ਾਦ ਹਿੰਦ ਫੌਜ ਦੀ ਯਾਦਾਂ ਨੂੰ ਬਚਾਉਣ ਦੇ ਲਈ ਅੰਡੇਮਾਨ ਨਿਕੋਬਾਰ ਵੀ ਜਾਣਗੇ। ਇਸ ਦੌਰਾਨ ਉਹ ਸੈਲੂਲਰ ਜੇਲ ਦਾ ਵੀ ਦੌਰਾ ਕਰਨਗੇ, ਜਿੱਥੋ ਆਜ਼ਾਦੀ ਦੇ ਪਰਿਵਾਨਿਆਂ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਦੌਰਾਨ ਰੱਖਿਆ ਗਿਆ ਸੀ।


Related News