ਅਯੁੱਧਿਆ: ਚਾਂਦੀ ਦੀ ਇੱਟ ਨਾਲ ਰੱਖੀ ਜਾਵੇਗੀ ਰਾਮ ਮੰਦਰ ਦੀ ਨੀਂਹ, ਸਾਹਮਣੇ ਆਈ ਤਸਵੀਰ

07/28/2020 6:10:29 PM

ਅਯੁੱਧਿਆ— ਆਖਰਕਾਰ ਲੱਖਾਂ ਸ਼ਰਧਾਲੂਆਂ ਦੀ ਉਡੀਕ ਖਤਮ ਹੋਣ ਜਾ ਰਹੀ ਹੈ। ਰਾਮ ਦੀ ਨਗਰੀ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਨੂੰ ਹਲ-ਚਲ ਤੇਜ਼ ਹੋ ਗਈ ਹੈ। ਅਯੁੱਧਿਆ 'ਚ 5 ਅਗਸਤ ਨੂੰ ਰਾਮ ਮੰਦਰ ਦੇ ਭੂਮੀ ਪੂਜਨ ਪ੍ਰੋਗਰਾਮ ਨੂੰ ਲੈ ਕੇ ਤਿਆਰੀਆਂ ਵੀ ਜ਼ੋਰਾਂ 'ਤੇ ਹਨ। ਰਾਮ ਮੰਦਰ ਦੀ ਨੀਂਹ ਚਾਂਦੀ ਦੀ ਇੱਟ ਨਾਲ ਰੱਖੀ ਜਾਵੇਗੀ। ਇਸ ਦੀ ਪਹਿਲੀ ਤਸਵੀਰ ਵੀ ਸਾਹਮਣੇ ਆ ਗਈ ਹੈ। ਫੈਜਾਬਾਦ ਤੋਂ ਭਾਜਪਾ ਸੰਸਦ ਮੈਂਬਰ ਲੱਲੂ ਸਿੰਘ ਨੇ ਇਸ ਬਾਬਤ ਇਕ ਤਸਵੀਰ ਵੀ ਟਵਿੱਟਰ 'ਤੇ ਟਵੀਟ ਕੀਤੀ ਹੈ। 

PunjabKesari
ਲੱਲੂ ਸਿੰਘ ਨੇ ਚਾਂਦੀ ਦੀ ਇੱਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਇਹ ਮੇਰਾ ਸੁਭਾਗ ਰਹੇਗਾ ਕਿ ਇਸ ਪਵਿੱਤਰ ਇੱਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਥਾਪਤ ਕੀਤੇ ਜਾਣ ਮੌਕੇ ਮੈਂ ਵਿਹੜੇ 'ਚ ਹਾਜ਼ਰ ਹੋਵੇਗਾ। ਦੱਸ ਦੇਈਏ ਕਿ ਚਾਂਦੀ ਦੀ ਇਸ ਇੱਟੇ ਦਾ ਵਜ਼ਨ 22 ਕਿਲੋ 600 ਗ੍ਰਾਮ ਹੈ। 5 ਅਗਸਤ 2020 ਨੂੰ ਭੂਮੀ ਪੂਜਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਇਸ ਚਾਂਦੀ ਦੀ ਇੱਟ ਨਾਲ ਮੰਦਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣਗੇ। ਇਹ ਚਾਂਦੀ ਦੀ ਇੱਟ ਅਯੁੱਧਿਆ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਜਾਣੋ ਕੀ ਹੈ ਟਾਈਮ ਕੈਪਸੂਲ, ਰਾਮ ਮੰਦਰ ਦੀ ਨੀਂਹ 'ਚ 200 ਫੁੱਟ ਹੇਠਾਂ ਪਾਇਆ ਜਾਵੇਗਾ

ਓਧਰ ਮੰਦਰ ਦੀ ਨੀਂਹ 'ਚ ਟਾਈਮ ਕੈਪਸੂਲ ਰੱਖਣ ਦੀ ਖ਼ਬਰ ਨੂੰ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਦੇ ਮਹਾਮੰਤਰੀ ਚੰਪਤ ਰਾਏ ਨੇ ਗਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੀਂਹ ਵਿਚ ਕੋਈ ਟਾਈਮ ਕੈਪਸੂਲ ਨਹੀਂ ਰੱਖਿਆ ਜਾਵੇਗਾ। ਦੱਸ ਦੇਈਏ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਕਾਮੇਸ਼ਵਰ ਚੌਪਾਲ ਨੇ ਦਾਅਵਾ ਕੀਤਾ ਸੀ ਕਿ ਰਾਮ ਮੰਦਰ ਦੇ ਹੇਠਾਂ ਇਕ ਟਾਈਮ ਕੈਪਸੂਲ ਦਬਾਇਆ ਜਾਵੇਗਾ, ਜਿਸ ਨਾਲ ਭਵਿੱਖ ਵਿਚ ਮੰਦਰ ਨਾਲ ਜੁੜੇ ਤੱਥਾਂ ਨੂੰ ਲੈ ਕੇ ਕੋਈ ਵਿਵਾਦ ਨਾ ਰਹੇ। 


Tanu

Content Editor

Related News