ਸ਼ਰਧਾ ਕਤਲਕਾਂਡ : ਆਫਤਾਬ ਨੂੰ ਲਿਜਾ ਰਹੀ ਪੁਲਸ ਵੈਨ 'ਤੇ ਤਲਵਾਰਾਂ ਨਾਲ ਹਮਲਾ, 70 ਟੁਕੜੇ ਕਰਨ ਦੀ ਦਿੱਤੀ ਧਮਕੀ

Monday, Nov 28, 2022 - 08:27 PM (IST)

ਨੈਸ਼ਨਲ ਡੈਸਕ : ਅੱਜ ਸ਼ਰਧਾ ਕਤਲਕਾਂਡ ਦੇ ਮੁਲਜ਼ਮ ਆਫਤਾਬ ਦੀ ਪੁਲਸ ਵੈਨ 'ਤੇ ਹਮਲਾ ਹੋ ਗਿਆ। ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਲੋਕਾਂ ਨੇ ਅਫਤਾਬ ਦੀ ਵੈਨ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਦਿੱਲੀ ਪੁਲਿਸ ਪੋਲੀਗ੍ਰਾਫ਼ ਟੈਸਟ ਕਰਵਾਉਣ ਤੋਂ ਬਾਅਦ ਆਫਤਾਬ ਨੂੰ ਵਾਪਸ ਲੈ ਕੇ ਜਾ ਰਹੀ ਸੀ। ਇਸ ਦੌਰਾਨ ਐੱਫ. ਐੱਸ. ਐੱਲ. ਲੈਬ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਨੇ ਵੈਨ ’ਤੇ ਹਮਲਾ ਕਰ ਦਿੱਤਾ। ਹਾਲਾਂਕਿ ਉਦੋਂ ਤਕ ਆਫਤਾਬ ਗੱਡੀ 'ਚ ਸਵਾਰ ਹੋ ਚੁੱਕਿਆ ਸੀ। ਹਮਲਾਵਰਾਂ ਨੂੰ ਰੋਕਣ ਲਈ ਪੁਲਸ ਨੂੰ ਹਥਿਆਰ ਕੱਢਣੇ ਪਏ।

ਇਹ ਖ਼ਬਰ ਵੀ ਪੜ੍ਹੋ - ਸ਼ਰਧਾ ਕਤਲਕਾਂਡ : ਪੁਲਸ ਨੇ ਲਾਸ਼ ਦੇ ਟੁਕੜੇ-ਟੁਕੜੇ ਕਰਨ ਲਈ ਇਸਤੇਮਾਲ ਹਥਿਆਰ ਕੀਤਾ ਬਰਾਮਦ

ਹਮਲਾਵਰਾਂ 'ਚੋਂ ਇਕ ਦੇ ਸਿਰ ’ਤੇ ਭਗਵਾ ਕੱਪੜਾ ਬੰਨ੍ਹਿਆ ਹੋਇਆ ਸੀ। ਪੁਲਸ ਨੇ ਹਮਲਾਵਰਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹਮਲਾਵਰ ਵੈਨ ਦਾ ਗੇਟ ਖੋਲ੍ਹ ਕੇ ਆਫਤਾਬ 'ਤੇ ਤਲਵਾਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਦਿੱਲੀ ਪੁਲਿਸ ਦੀ ਮੁਸਤੈਦੀ ਕਾਰਨ ਹਮਲਾਵਰ ਆਪਣੇ ਮਨਸੂਬਿਆਂ ਵਿਚ ਨਾਕਾਮ ਰਹੇ। ਇਕ ਹਮਲਾਵਰ ਨੇ ਆਫਤਾਬ ਦੇ 70 ਟੁਕੜਿਆਂ ਵਿਚ ਕੱਟਣ ਦੀ ਧਮਕੀ ਦਿੱਤੀ ਹੈ। ਜਾਣਕਾਰੀ ਮੁਤਾਬਕ ਹਮਲਾਵਰਾਂ ਦੀ ਗੱਡੀ 'ਚੋਂ ਹਥੌੜਾ ਅਤੇ ਤਲਵਾਰਾਂ ਬਰਾਮਦ ਹੋਈਆਂ ਹਨ।

ਇਹ ਖ਼ਬਰ ਵੀ ਪੜ੍ਹੋ - ਸ਼ਰਧਾ ਕਤਲ ਕਾਂਡ : ਆਫਤਾਬ ਦੇ ਫਲੈਟ ’ਚੋਂ ਮਿਲੇ 5 ਚਾਕੂ, 8 ਘੰਟੇ ਚੱਲਿਆ ਪੋਲੀਗ੍ਰਾਫੀ ਟੈਸਟ

ਜ਼ਿਕਰਯੋਗ ਹੈ ਕਿ ਆਫਤਾਬ ਨੇ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਘਰ 'ਚ ਸ਼ਰਧਾ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰਨ ਤੋਂ ਬਾਅਦ 300 ਲੀਟਰ ਦੇ ਫਰਿੱਜ 'ਚ ਕਰੀਬ ਤਿੰਨ ਹਫਤਿਆਂ ਤੱਕ ਰੱਖਿਆ ਅਤੇ ਫਿਰ ਕਈ ਦਿਨਾਂ ਤੱਕ ਟੁਕੜਿਆਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸੁੱਟ ਦਿੱਤਾ ਸੀ। ਇਸ 'ਤੇ ਅੱਜ ਅਣਪਛਾਤੇ ਹਮਲਾਵਰਾਂ ਵੱਲੋਂ ਆਫਤਾਬ ਦੇ 70 ਟੁਕੜੇ ਕਰਨ ਦੀ ਧਮਕੀ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News