ਸ਼ੈਲਟਰ ਹੋਮ ''ਚ 14 ਕੁੜੀਆਂ ਦੀ ਮੌਤ, ਮੰਤਰੀ ਆਤਿਸ਼ੀ ਨੇ ਦਿੱਤੇ ਜਾਂਚ ਦੇ ਆਦੇਸ਼

Friday, Aug 02, 2024 - 04:18 PM (IST)

ਸ਼ੈਲਟਰ ਹੋਮ ''ਚ 14 ਕੁੜੀਆਂ ਦੀ ਮੌਤ, ਮੰਤਰੀ ਆਤਿਸ਼ੀ ਨੇ ਦਿੱਤੇ ਜਾਂਚ ਦੇ ਆਦੇਸ਼

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੰਤਰੀ ਆਤਿਸ਼ੀ ਨੇ ਉੱਤਰ-ਪੱਛਮੀ ਦਿੱਲੀ ਦੇ ਰੋਹਿਣੀ ਵਿਚ ਆਸ਼ਾ ਕਿਰਨ ਆਸਰਾ ਘਰ ਵਿਚ 14 ਕੁੜੀਆਂ ਦੀ ਮੌਤ ਦੀ ਮੈਜਿਸਟ੍ਰੇਟ ਜਾਂਚ ਕਰਨ ਅਤੇ 48 ਘੰਟਿਆਂ ਵਿਚ ਰਿਪੋਰਟ ਸੌਂਪਣ ਦੇ ਨਿਰਦੇਸ਼ ਸ਼ੁੱਕਰਵਾਰ ਨੂੰ ਮਾਲ ਵਿਭਾਗ ਨੂੰ ਦਿੱਤੇ। ਆਸ਼ਾ ਕਿਰਨ 'ਮਾਨਸਿਕ ਤੌਰ 'ਤੇ ਅਪੰਗ' ਲੋਕਾਂ ਲਈ ਇਕ ਕੇਂਦਰ ਹੈ ਜੋ ਦਿੱਲੀ ਸਰਕਾਰ ਦੇ ਸਮਾਜ ਭਲਾਈ ਵਿਭਾਗ ਦੇ ਅਧੀਨ ਆਉਂਦਾ ਹੈ। ਰਾਜ ਕੁਮਾਰ ਆਨੰਦ ਦੇ ਅਸਤੀਫੇ ਤੋਂ ਬਾਅਦ ਵਿਭਾਗ ਦੇ ਮੁਖੀ ਦੀ ਨਿਯੁਕਤੀ ਨਹੀਂ ਕੀਤੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਸਮੇਂ ਤਿਹਾੜ ਜੇਲ੍ਹ 'ਚ ਬੰਦ ਹਨ ਅਤੇ ਉਨ੍ਹਾਂ ਨੇ ਇਸ ਵਿਭਾਗ ਦਾ ਚਾਰਜ ਕਿਸੇ ਮੰਤਰੀ ਨੂੰ ਨਹੀਂ ਸੌਂਪਿਆ ਹੈ। ਇਸ ਸਾਲ ਜਨਵਰੀ ਤੋਂ ਮੌਤਾਂ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ, ਆਤਿਸ਼ੀ ਨੇ ਕਿਹਾ ਕਿ ਇਹ ਮੌਤਾਂ 'ਸਿਹਤ ਸਮੱਸਿਆਵਾਂ ਅਤੇ ਕੁਪੋਸ਼ਣ ਕਾਰਨ ਹੋਈਆਂ ਹਨ ਅਤੇ ਇਹ ਕੈਦੀਆਂ ਲਈ ਲੋੜੀਂਦੀਆਂ ਸਹੂਲਤਾਂ ਦੀ ਘਾਟ ਨੂੰ ਦਰਸਾਉਂਦੀਆਂ ਹਨ।" ਮੰਤਰੀ ਨੇ ਕਿਹਾ,''ਰਾਜਧਾਨੀ ਦਿੱਲੀ 'ਚ ਅਜਿਹੀ ਬੁਰੀ ਖ਼ਬਰ ਸੁਣਨਾ ਸੱਚੀ ਹੈਰਾਨ ਕਰਨ ਵਾਲਾ ਹੈ ਅਤੇ ਜੇਕਰ ਇਹ ਸੱਚ ਹੈ, ਤਾਂ ਅਸੀਂ ਅਜਿਹੀ ਬੁਰੀ ਖ਼ਬਰ ਸੁਣਨਾ ਸੱਚੀ ਹੈਰਾਨ ਕਰਨ ਵਾਲਾ ਹੈ ਅਤੇ ਜੇਕਰ ਇਹ ਸੱਚ ਹੈ ਤਾਂ ਅਸੀਂ ਇਸ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕਰਾਂਗੇ। ਇਹ ਇਕ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਅਜਿਹੇ ਸਾਰੇ ਘਰਾਂ ਦੀ ਹਾਲਤ ਸੁਧਾਰਨ ਅਤੇ ਵਸਨੀਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਸਮੁੱਚੇ ਸਿਸਟਮ ਨੂੰ ਸੁਚਾਰੂ ਬਣਾਉਣ ਲਈ ਸਖ਼ਤ ਕਦਮ ਚੁੱਕੇ ਜਾ ਸਕਣ।"

ਉਨ੍ਹਾਂ ਨੇ ਐਡੀਸ਼ਨਲ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤਾ ਕਿ ਉਹ ਖ਼ਬਰ 'ਚ ਦੱਸੇ ਗਏ ਪੂਰੇ ਮਾਮਲੇ ਦੀ ਤੁਰੰਤ ਮੈਜਿਸਟ੍ਰੇਟ ਜਾਂਚ ਕਰਵਾਉਣ ਅਤੇ 48 ਘੰਟਿਆਂ ਅੰਦਰ ਰਿਪੋਰ ਪੇਸ਼ ਕਰਨ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਹਾ ਕਿ ਉੱਤਰ-ਪੱਛਮੀ ਦਿੱਲੀ ਤੋਂ ਉਸ ਦੇ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ ਇਸ ਮੁੱਦੇ ਨੂੰ ਲੋਕ ਸਭਾ 'ਚ ਚੁੱਕਣਗੇ ਅਤੇ ਪਾਰਟੀ ਦੇ ਨੇਤਾ ਸ਼ੈਲਟਰ ਹੋਮ ਦਾ ਦੌਰਾ ਕਰਨਗੇ। ਅਖਿਲ ਭਾਰਤੀ ਭਾਜਪਾ ਮਹਿਲਾ ਮੋਰਚਾ ਦੀ ਉੱਪ ਪ੍ਰਧਾਨ ਰੇਖਾ ਗੁਪਤਾ, ਰੋਹਿਣੀ ਤੋਂ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਅਤੇ ਪਾਰਟੀ ਦੇ ਉੱਤਰ ਪੱਛਮ ਜ਼ਿਲ੍ਹਾ ਪ੍ਰਧਾਨ ਸੱਤਿਆਨਾਰਾਇਣ ਗੌਤਮ ਨੇ ਸ਼ੈਲਟਰ ਹੋਮ 'ਚ ਜਾਣ ਦੀ ਕੋਸ਼ਿਸ਼ ਕੀਤੀ ਪਰ ਸ਼ੈਲਟਰ ਹੋਮ ਦੇ ਗੇਟ ਨਹੀਂ ਖੋਲ੍ਹੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲੇ ਦਿਨ 'ਚ ਦਿੱਲੀ ਦੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਇਸ ਯਾਤਰਾ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ। ਰਾਏ ਨੇ ਕਿਹਾ,''ਭਾਜਪਾ ਆਸ਼ਾ ਕਿਰਨ 'ਚ ਵਿਰੋਧ ਪ੍ਰਦਰਸ਼ਨ ਕਰਨ ਪਹੁੰਚ ਰਹੀ ਹੈ। ਉਨ੍ਹਾਂ ਨੇ ਪਾਣੀ ਨਾਲ ਭਰੇ ਨਾਲੇ 'ਚ ਡੁੱਬ ਕੇ ਮਾਂ-ਬੇਟੇ ਦੀ ਮੌਤ 'ਤੇ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ, ਕਿਉਂਕਿ ਇਹ ਮਾਮਲਾ ਡੀ.ਡੀ.ਏ. ਦੇ ਅਧੀਨ ਆਉਂਦਾ ਹੈ। ਉਹ ਉੱਥੋਂ ਦੌੜ ਗਏ। ਮੈਂ ਕਹਿਣਾ ਚਾਹੁੰਦਾ ਹੈ ਕਿ ਰਾਜਨੀਤੀ ਦਾ ਇਹ ਦੋਹਰਾ ਮਾਡਲ ਬੰਦ ਹੋਣਾ ਚਾਹੀਦਾ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News