ਹੁਣ 21 ਸਾਲ ਤੋਂ ਪਹਿਲਾਂ ਨਹੀਂ ਹੋਵੇਗਾ ਕੁੜੀਆਂ ਦਾ ਵਿਆਹ, ਵਿਧਾਨ ਸਭਾ ''ਚ ਬਿੱਲ ਪਾਸ
Wednesday, Aug 28, 2024 - 10:25 AM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਕੁੜੀਆਂ ਦੀ ਵਿਆਹ ਦੀ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਸੰਬੰਧੀ ਬਿੱਲ ਮੰਗਲਵਾਰ ਨੂੰ ਪਾਸ ਕਰ ਦਿੱਤਾ। ਰਾਜ ਵਿਧਾਨ ਸਭਾ ਨੇ ਔਰਤਾਂ ਦੇ ਵਿਆਹ ਯੋਗ ਉਮਰ ਵਧਾਉਣ ਸੰਬੰਧੀ ਬਾਲ ਵਿਆਹ ਮਨਾਹੀ (ਹਿਮਾਚਲ ਪ੍ਰਦੇਸ਼ ਸੋਧ ਬਿੱਲ 2024) ਨੂੰ ਆਵਾਜ਼ ਵੋਟ ਨਾਲ ਪਾਸ ਕਰ ਦਿੱਤਾ। ਬਿੱਲ ਪੇਸ਼ ਕਰਦੇ ਹੋਏ ਸਿਹਤ ਅਤੇ ਮਹਿਲਾ ਅਧਿਕਾਰਤਾ ਮੰਤਰੀ ਧਨੀ ਰਾਮ ਸ਼ਾਂਡਿਲ ਨੇ ਕਿਹਾ ਕਿ ਬਾਲ ਵਿਆਹ ਐਕਟ 2006 ਦਾ ਪ੍ਰਬੰਧ ਬਾਲ ਵਿਆਹ 'ਤੇ ਰੋਕ ਲਗਾਉਣ ਲਈ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਲਿੰਗ ਸਮਾਨਤਾ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰਨ ਲਈ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ ਵਧਾਉਣਾ ਜ਼ਰੂਰ ਹੋ ਗਿਆ ਹੈ। ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ, ਘੱਟ ਉਮਰ 'ਚ ਗਰਭਧਾਰਨ ਨਾਲ ਕੁੜੀਆਂ ਦੀ ਸਿਹਤ 'ਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਰਾਜ 'ਚ ਬਾਲ ਵਿਆਹ ਐਕਟ 2006 ਅਤੇ ਇਸ ਨਾਲ ਸੰਬੰਧਤ ਐਕਟਾਂ 'ਚ ਸੋਧ ਕਰ ਕੇ ਕੁੜੀਆਂ ਦੇ ਵਿਆਹ ਦੀ ਉਮਰ ਵਧਾ ਕੇ 21 ਸਾਲ ਦਾ ਪ੍ਰਸਤਾਵ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8