ਆਸਾਮ ਵਿਧਾਨ ਸਭਾ ’ਚ ਯੂਨੀਫਾਰਮ ਸਿਵਲ ਕੋਡ ਬਿੱਲ ਪਾਸ, 7 ਸਾਲ ਕੈਦ ਦੀ ਸਜ਼ਾ ਦਾ ਪ੍ਰਬੰਧ

Thursday, May 28, 2026 - 07:35 AM (IST)

ਆਸਾਮ ਵਿਧਾਨ ਸਭਾ ’ਚ ਯੂਨੀਫਾਰਮ ਸਿਵਲ ਕੋਡ ਬਿੱਲ ਪਾਸ, 7 ਸਾਲ ਕੈਦ ਦੀ ਸਜ਼ਾ ਦਾ ਪ੍ਰਬੰਧ

ਗੁਹਾਟੀ (ਏਜੰਸੀ) - ਆਸਾਮ ਵਿਧਾਨ ਸਭਾ ਨੇ ਬੁੱਧਵਾਰ ਨੂੰ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ਬਿੱਲ ਪਾਸ ਕਰ ਦਿੱਤਾ ਹੈ, ਜਿਸ ਦਾ ਮਕਸਦ ਧਰਮ ਤੋਂ ਉੱਪਰ ਉੱਠ ਕੇ ਵਿਆਹ, ਤਲਾਕ, ਉੱਤਰਾਧਿਕਾਰ ਅਤੇ ਲਿਵ-ਇਨ (ਸਹਿ-ਜੀਵਨਸਾਥੀ) ਸਬੰਧਾਂ ਨੂੰ ਕੰਟਰੋਲ ਕਰਨ ਲਈ ਇਕ ਯੂਨੀਫਾਰਮ ਸਿਵਲ ਕੋਡ ਸਮਾਨ ਕਾਨੂੰਨੀ ਢਾਂਚਾ ਤਿਆਰ ਕਰਨਾ ਹੈ। ਇਸ ਬਿੱਲ ਦੇ ਪਾਸ ਹੋਣ ਦੇ ਨਾਲ ਹੀ ਆਸਾਮ, ਉਤਰਾਖੰਡ ਅਤੇ ਗੁਜਰਾਤ ਤੋਂ ਬਾਅਦ ਯੂਨੀਫਾਰਮ ਸਿਵਲ ਕੋਡ ਬਿੱਲ ਪਾਸ ਕਰਨ ਵਾਲਾ ਦੇਸ਼ ਦਾ ਤੀਜਾ ਸੂਬਾ ਬਣ ਗਿਆ ਹੈ।

ਇਹ ਵੀ ਪੜ੍ਹੋ - ਅਗਲੇ 48 ਘੰਟੇ ਅਹਿਮ! ਉੱਤਰੀ ਭਾਰਤ ਦੇ 13 ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਮੀਂਹ

ਗੋਆ ਵਿਚ ਵੀ ਇਕ ਇਕਸਾਰ ਸਿਵਲ ਕਾਨੂੰਨ ਲਾਗੂ ਹੈ, ਜੋ ਉਸ ਦੇ ਪੁਰਾਣੇ ਪੁਰਤਗਾਲੀ ਬਸਤੀਵਾਦੀ ਦੌਰ ਤੋਂ ਚਲਿਆ ਆ ਰਿਹਾ ਹੈ। ‘ਯੂਨੀਫਾਰਮ ਸਿਵਲ ਕੋਡ ਬਿੱਲ, ਆਸਾਮ 2026’ ’ਤੇ ਦਿਨ ਭਰ ਚੱਲੀ ਬਹਿਸ ਤੋਂ ਬਾਅਦ ਸਪੀਕਰ ਰਣਜੀਤ ਕੁਮਾਰ ਦਾਸ ਨੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਇਸ ਨੂੰ ਪਾਸ ਕਰਨ ਲਈ ਅੱਗੇ ਵਧਾਉਣ ਲਈ ਕਿਹਾ। ਦਾਸ ਨੇ ਬਿੱਲ ਨੂੰ ਵਿਆਪਕ ਸਲਾਹ-ਮਸ਼ਵਰੇ ਲਈ ਸਿਲੈਕਟ ਕਮੇਟੀ ਕੋਲ ਭੇਜਣ ਦੀ ਵਿਰੋਧੀ ਧਿਰ ਦੀ ਮੰਗ ਨੂੰ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਵਿਰੋਧੀ ਮੈਂਬਰ ਸਦਨ ਵਿਚ ਸਪੀਕਰ ਦੀ ਚੇਅਰ ਦੇ ਨੇੜੇ ਆ ਗਏ ਅਤੇ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ - ਗਰਮੀ ਦੇ ਕਹਿਰ ਦੇਖ PM ਮੋਦੀ ਨੇ ਖੁਦ ਸੰਭਾਲਿਆ ਮੋਰਚਾ, ਦੇਸ਼ ਨੂੰ ਜਾਰੀ ਕੀਤੇ ਇਹ ਸਖ਼ਤ ਨਿਰਦੇਸ਼

ਸੱਤਾਧਾਰੀ ਪਾਰਟੀ ਵੱਲੋਂ ਲਗਾਤਾਰ ਲਗਾਏ ਜਾ ਰਹੇ ‘ਭਾਰਤ ਮਾਤਾ ਕੀ ਜੈ’ ਅਤੇ ‘ਜੈ ਸ਼੍ਰੀ ਰਾਮ’ ਦੇ ਨਾਅਰਿਆਂ ਵਿਚਾਲੇ ਵਿਧਾਨ ਸਭਾ ਸਪੀਕਰ ਨੇ ਬਿੱਲ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰਵਾ ਦਿੱਤਾ। ਬਿੱਲ ਵਿਚ ਬਹੁ-ਵਿਆਹ ’ਤੇ ਪਾਬੰਦੀ ਲਗਾਉਣ ਅਤੇ ਲਿਵ-ਇਨ ਸਬੰਧਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰਨ ਦੀ ਤਜਵੀਜ਼ ਹੈ। ਇਸ ਵਿਚ ਕਈ ਸਜ਼ਾਯੋਗ ਉਪਾਵਾਂ ਦੀ ਤਜਵੀਜ਼ ਹੈ, ਜਿਨ੍ਹਾਂ ਵਿਚ ਬਹੁ-ਵਿਆਹ ਲਈ 7 ਸਾਲ ਦੀ ਕੈਦ ਅਤੇ ਲਿਵ-ਇਨ ਸਬੰਧਾਂ ਦੀ ਰਜਿਸਟ੍ਰੇਸ਼ਨ ਨਾ ਕਰਵਾਉਣ ’ਤੇ 3 ਮਹੀਨੇ ਦੀ ਕੈਦ ਸ਼ਾਮਲ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਨੇ ਤੋੜ 'ਤੇ ਸਾਰੇ ਰਿਕਾਰਡ, All Time High 'ਤੇ ਪੁੱਜੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News