ਦਿਲ ਦਾ ਦੌਰਾ ਪੈਣ ਨਾਲ ASI ਦੀ ਮੌਤ, ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

06/16/2020 3:07:53 PM

ਬੈਂਗਲੁਰੂ (ਭਾਸ਼ਾ)— ਕਰਨਾਟਕ ਵਿਚ ਦਿਲ ਦਾ ਦੌਰਾ ਪੈਣ ਨਾਲ ਇਕ ਸਹਾਇਕ ਪੁਲਸ ਸਬ-ਇੰਸਪੈਕਟਰ (ਏ. ਐੱਸ. ਆਈ.) ਦੀ ਮੌਤ ਤੋਂ ਬਾਅਦ ਹੁਣ ਜਾਂਚ ਵਿਚ ਉਨ੍ਹਾਂ ਦੇ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਪੁਲਸ ਥਾਣੇ ਦੇ ਦੋ ਉਨ੍ਹਾਂ ਦੇ ਸਹਿਕਰਮੀ ਵੀ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਮਿਲੇ ਹਨ। ਬੈਂਗਲੁਰੂ ਪੁਲਸ ਕਮਿਸ਼ਨਰ ਭਾਸਕਰ ਰਾਵ ਨੇ ਕਿਹਾ ਕਿ ਪੁਲਸ ਥਾਣੇ ਦੇ ਇਕ ਸਹਾਇਕ ਪੁਲਸ ਸਬ-ਇੰਸਪੈਕਟਰ ਦੀ ਮੌਤ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੋਈ ਹੈ ਅਤੇ ਥਾਣੇ ਦੇ ਦੋ ਕਰਮੀ ਕੋਰੋਨਾ ਤੋਂ ਪੀੜਤ ਮਿਲੇ ਹਨ। 

ਪੁਲਸ ਨੇ ਦੱਸਿਆ ਕਿ ਵੀ. ਵੀ. ਪੁਰਮ ਟ੍ਰੈਫਿਕ ਪੁਲਸ ਥਾਣੇ ਦੇ ਸੰਬੰਧਤ ਸਹਾਇਕ ਪੁਲਸ ਸਬ-ਇੰਸਪੈਕਟਰ ਇਸ ਸਾਲ ਅਪ੍ਰੈਲ ਤੋਂ ਹੀ ਹਾਈ ਬਲੱਡ ਪ੍ਰੈੱਸ਼ਰ ਤੋਂ ਪੀੜਤ ਸਨ। ਉਹ 15 ਮਈ ਤੋਂ 31 ਮਈ ਤੱਕ ਛੁੱਟੀਆਂ 'ਤੇ ਸਨ। ਇਸ ਤੋਂ ਬਾਅਦ ਉਹ 1 ਜੂਨ ਤੋਂ ਡਿਊਟੀ 'ਤੇ ਆਏ ਅਤੇ ਫਿਰ 11 ਜੂਨ ਤੋਂ ਛੁੱਟੀ 'ਤੇ ਚੱਲੇ ਗਏ। 13 ਜੂਨ ਨੂੰ ਉਹ ਘਰ ਵਿਚ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਮਗਰੋਂ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ।

ਓਧਰ ਸੰਯੁਕਤ ਪੁਲਸ ਕਮਿਸ਼ਨਰ (ਟ੍ਰੈਫਿਕ) ਡਾਕਟਰ ਬੀ. ਆਰ. ਰਵੀਕਾਂਤੇ ਗੌੜਾ ਨੇ ਦੱਸਿਆ ਕਿ ਏ. ਐੱਸ. ਆਈ. ਦੀ ਮੌਤ ਤੋਂ ਬਾਅਦ ਸਾਰੇ ਪੁਲਸ ਮੁਲਾਜ਼ਮ ਘਰ ਵਿਚ ਕੁਆਰੰਟਰੀਨ ਰਹਿ ਰਹੇ ਹਨ। ਵਾਇਰਸ ਮੁਕਤ ਕਰਨ ਲਈ ਪੁਲਸ ਥਾਣਾ ਦੋ ਦਿਨਾਂ ਲਈ ਬੰਦ ਹੈ। ਪੁਲਸ ਨੇ ਦੱਸਿਆ ਕਿ ਪੁਸ਼ਟੀ ਤੋਂ ਬਾਅਦ ਹੋਰ ਪੁਲਸ ਮੁਲਾਜ਼ਮਾਂ ਦੀ ਵੀ ਜਾਂਚ ਹੋਈ, ਜਿਸ ਵਿਚ ਦੋ ਕੋਰੋਨਾ ਪਾਜ਼ੇਟਿਵ ਪਾਏ ਗਏ। ਪੁਲਸ ਵਿਭਾਗ ਨੇ ਸਾਰੇ ਥਾਣਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਬਜ਼ੁਰਗ ਪੁਲਸ ਮੁਲਾਜ਼ਮਾਂ ਨੂੰ ਡਿਊਟੀ ਤੋਂ ਦੂਰ ਰੱਖਣ, ਤਾਂ ਕਿ ਉਨ੍ਹਾਂ ਨੂੰ ਇਸ ਖ਼ਤਰਨਾਕ ਵਾਇਰਸ ਦੇ ਲਾਗ ਤੋਂ ਬਚਾਇਆ ਜਾ ਸਕੇ।


Tanu

Content Editor

Related News