ਗਹਿਲੋਤ ਸਰਕਾਰ ਦੀ ਕੈਬਨਿਟ ਤਿਆਰ, 23 ਮੰਤਰੀਆਂ ਨੇ ਚੁੱਕੀ ਸਹੁੰ
Monday, Dec 24, 2018 - 01:36 PM (IST)

ਜੈਪੁਰ— ਰਾਜਸਥਾਨ ਵਿਚ ਸੋਮਵਾਰ ਨੂੰ ਅਸ਼ੋਕ ਗਹਿਲੋਤ ਸਰਕਾਰ ਦੀ ਕੈਬਨਿਟ ਦਾ ਵਿਸਥਾਰ ਹੋ ਗਿਆ ਹੈ। ਰਾਜਭਵਨ 'ਚ ਆਯੋਜਿਤ ਸਹੁੰ ਚੁੱਕ ਸਮਾਰੋਹ 'ਚ 23 ਮੰਤਰੀਆਂ ਨੇ ਸਹੁੰ ਚੁੱਕੀ। ਇਨ੍ਹਾਂ 'ਚ 13 ਕੈਬਨਿਟ ਅਤੇ 10 ਰਾਜ ਮੰਤਰੀ ਬਣਾਏ ਗਏ ਹਨ। ਰਾਜਪਾਲ ਕਲਿਆਣ ਸਿੰਘ ਨੇ ਸਾਰੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਗਠਜੋੜ ਦੀ ਰਾਜਨੀਤੀ ਨੂੰ ਧਿਆਨ 'ਚ ਰੱਖਦੇ ਹੋਏ ਰਾਸ਼ਟਰੀ ਲੋਕ ਦਲ ਤੋਂ ਜਿੱਤੇ ਭਰਤਪੁਰ ਦੇ ਵਿਧਾਇਕ ਸੁਭਾਸ਼ ਗਰਗ ਨੂੰ ਵੀ ਮੰਤਰੀ ਬਣਾਇਆ ਗਿਆ। ਇੱਥੇ ਦੱਸ ਦਈਏ ਕਿ ਬੀਤੀ 17 ਦਸੰਬਰ 2018 ਨੂੰ ਜੈਪੁਰ ਦੇ ਅਲਬਰਟ ਹਾਲ 'ਚ ਅਸ਼ੋਕ ਗਹਿਲੋਤ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਸਚਿਨ ਪਾਇਲਟ ਨੇ ਉੱਪ-ਮੁੱਖ ਮੰਤਰੀ ਦੇ ਅਹੁਦੇ ਦੇ ਸਹੁੰ ਚੁੱਕੀ ਸੀ।
ਇਨ੍ਹਾਂ ਮੰਤਰੀਆਂ ਨੇ ਚੁੱਕੀ ਸਹੁੰ—
ਕੈਬਨਿਟ 'ਚ ਸਹੁੰ ਚੁੱਕਣ ਵਾਲੇ ਮੰਤਰੀਆਂ 'ਚ ਬੀਡੀ ਕੱਲਾ, ਸ਼ਾਂਤੀ ਧਾਰੀਵਾਲ, ਪਰਸਾਦੀ ਲਾਲ ਮੀਣਾ, ਮਾਸਟਰ ਭੰਵਰਲਾਲ ਮੇਘਵਾਲ, ਲਾਲਚੰਦ ਕਟਾਰੀਆ, ਡਾ. ਰਘੂ ਸ਼ਰਮਾ, ਪ੍ਰਮੋਦ ਜੈਨ ਭਾਯਾ, ਵਿਸ਼ਵੇਂਦਰ ਸਿੰਘ, ਹਰੀਸ਼ ਚੌਧਰੀ, ਰਮੇਸ਼ ਚੰਦ ਮੀਣਾ, ਉਦੈਲਾਲ ਆਂਜਨਾ, ਪ੍ਰਤਾਪ ਸਿੰਘ ਖਾਚਰਿਆਵਾਸ, ਸਾਲੇਹ ਮੁਹੰਮਦ ਅਤੇ ਗੋਵਿੰਦ ਸਿੰਘ ਡੋਟਾਸਰਾ ਸ਼ਾਮਲ ਹਨ। ਇਸ ਤੋਂ ਇਲਾਵਾ ਮਮਤਾ ਭੂਪੇਸ਼, ਅਰਜੁਨ ਸਿੰਘ ਬਾਮਨੀਆ, ਭੰਵਰ ਸਿੰਘ ਭਾਟੀ, ਸੁਖਰਾਮ ਵਿਸ਼ਨੋਈ, ਅਸ਼ੋਕ ਚਾਂਦਨਾ, ਟੀਕਾਰਾਮ ਜੋਲੀ, ਭਜਨਲਾਲ ਜਾਟਵ, ਰਾਜਿੰਦਰ ਸਿੰਘ ਯਾਦਵ ਅਤੇ ਆਰ. ਐੱਲ. ਡੀ. ਦੇ ਸੁਭਾਸ਼ ਗਰਮ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ।