ਸ਼ਰਮਿੰਦਾ ਹਾਂ ਕਿ ਗਾਜ਼ਾ 'ਚ ਜੰਗਬੰਦੀ ਲਈ ਵੋਟਿੰਗ ਤੋਂ ਦੂਰ ਰਿਹੈ ਭਾਰਤ : ਪ੍ਰਿਯੰਕਾ ਗਾਂਧੀ
Saturday, Oct 28, 2023 - 10:44 AM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਕਿਹਾ ਉਹ ਇਸ ਤੋਂ ਹੈਰਾਨ ਅਤੇ ਸ਼ਰਮਿੰਦਾ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ 'ਚ ਗਾਜ਼ਾ 'ਚ ਜੰਗਬੰਦੀ ਦੀ ਅਪੀਲ ਕਰਨ ਵਾਲੇ ਪ੍ਰਸਤਾਵ 'ਤੇ ਵੋਟਿੰਗ ਤੋਂ ਭਾਰਤ ਦੂਰ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮਨੁੱਖਤਾ ਦੇ ਹਰ ਕਾਨੂੰਨ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਤਾਂ ਅਜਿਹੇ ਸਮੇਂ ਆਪਣਾ ਰੁਖ ਤੈਅ ਨਹੀਂ ਕਰਨਾ ਅਤੇ ਚੁੱਪਚਾਪ ਦੇਖਦੇ ਰਹਿਣਾ ਗਲਤ ਹੈ। ਪ੍ਰਿਯੰਕਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕੀਤੇ ਗਏ ਪੋਸਟ 'ਚ ਕਿਹਾ,''ਮੈਂ ਹੈਰਾਨ ਅਤੇ ਸ਼ਰਮਿੰਦਾ ਹਾਂ ਕਿ ਸਾਡਾ ਦੇਸ਼ ਗਾਜ਼ਾ 'ਚ ਜੰਗਬੰਦੀ ਲਈ ਹੋਈ ਵੋਟਿੰਗ 'ਚ ਗੈਰ-ਹਾਜ਼ਰ ਰਿਹਾ।''
ਇਹ ਵੀ ਪੜ੍ਹੋ : ਭਾਰਤ 'ਚ 70 ਸ਼ੱਕੀ ਅੱਤਵਾਦੀ ਹੋਏ ਦਾਖ਼ਲ, ਹਾਈ ਅਲਰਟ 'ਤੇ ਏਜੰਸੀਆਂ
ਪ੍ਰਿਯੰਕਾ ਨੇ ਕਿਹਾ,''ਸਾਡ ਦੇਸ਼ ਦੀ ਸਥਾਪਨਾ ਅਹਿੰਸਾ ਅਤੇ ਸੱਚ ਦੇ ਸਿਧਾਂਤਾਂ 'ਤੇ ਹੋਈ ਸੀ। ਇਨ੍ਹਾਂ ਸਿਧਾਂਤਾਂ ਲਈ ਸਾਡੇ ਆਜ਼ਾਦ ਸੈਨਾਨੀਆਂ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਇਹ ਸਿਧਾਂਤ ਸੰਵਿਧਾਨ ਦਾ ਆਧਾਰ ਹਨ, ਜੋ ਸਾਡੀ ਕੌਮੀਅਤ ਨੂੰ ਦਰਸਾਉਂਦੇ ਹਨ।'' ਉਨ੍ਹਾਂ ਕਿਹਾ,''ਜਦੋਂ ਮਨੁੱਖਤਾ ਦੇ ਹਰ ਕਾਨੂੰਨ ਨੂੰ ਨਸ਼ਟ ਕਰ ਦਿੱਤਾ ਗਿਆ ਹੈ, ਲੱਖਾਂ ਲੋਕਾਂ ਲਈ ਭੋਜਨ, ਪਾਣੀ, ਮੈਡੀਕਲ ਸਪਲਾਈ, ਸੰਚਾਰ ਅਤੇ ਬਿਜਲੀ ਕੱਟ ਦਿੱਤੀ ਗਈ ਹੈ ਅਤੇ ਫਲਸਤੀਨ 'ਚ ਹਜ਼ਾਰਾਂ ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਉਦੋਂ ਰੁਖ ਅਪਣਾਉਣ ਤੋਂ ਇਨਕਾਰ ਕਰਨਾ ਅਤੇ ਚੁੱਪਚਾਪ ਦੇਖਣਾ ਗਲਤ ਹੈ।'' ਪ੍ਰਿਯੰਕਾ ਨੇ ਕਿਹਾ ਕਿ ਇਹ ਉਨ੍ਹਾਂ ਸਾਰੀਆਂ ਚੀਜ਼ਾਂ ਦੇ ਉਲਟ ਹੈ, ਜਿਨ੍ਹਾਂ ਲਈ ਇਕ ਰਾਸ਼ਟਰ ਵਜੋਂ ਭਾਰਤ ਹਮੇਸ਼ਾ ਖੜ੍ਹਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8