ਕੋਰਟ ''ਚ ਪੇਸ਼ੀ ਲਈ ਆਏ ਆਸਾਰਾਮ ਦੇ ਪੈਰਾਂ ''ਚ ਡਿੱਗ ਗਏ ਸਾਬਕਾ ਚੀਫ ਜਸਟਿਸ

12/17/2017 3:45:17 PM

ਜੋਧਪੁਰ— ਨਾਬਾਲਗ ਨਾਲ ਯੌਨ ਸ਼ੋਸ਼ਣ ਦੇ ਦੋਸ਼ 'ਚ ਜੇਲ 'ਚ ਬੰਦ ਆਸਾਰਾਮ ਦੇ ਭਗਤਾਂ ਦੀ ਕਮੀ ਨਹੀਂ ਹੈ। ਅੱਜ ਵੀ ਉਨ੍ਹਾਂ ਦੇ ਭਗਤਾਂ ਦੀ ਉਨ੍ਹਾਂ 'ਚ ਬਹੁਤ ਸ਼ਰਧਾ ਹੈ। ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜੋਧਪੁਰ ਕੋਰਟ 'ਚ। ਸ਼ਨੀਵਾਰ ਜਦੋਂ ਆਈ.ਟੀ ਐਕਟ ਅਤੇ ਯੌਨ ਸ਼ੋਸ਼ਣ ਦੇ ਦੋ ਵੱਖ-ਵੱਖ ਮਾਮਲਿਆਂ 'ਚ ਆਸਾਰਾਮ ਦੀ ਪੇਸ਼ੀ ਹੋਈ ਤਾਂ ਕੋਰਟ ਦੇ ਬਾਹਰ ਦਰਵਾਜ਼ੇ 'ਤੇ ਆਪਣੇ ਦੋ ਗਾਰਡ ਨੂੰ ਲੈ ਕੇ ਸਿੱਕਿਮ ਦੇ ਸਾਬਕਾ ਚੀਫ ਜਸਟਿਸ ਅਤੇ ਸਾਬਕਾ ਰਾਜਪਾਲ ਸੁੰਦਰ ਨਾਥ ਭਾਰਗਵ ਖੜ੍ਹੇ ਸਨ। ਆਸਾਰਾਮ ਨੂੰ ਜਿਸ ਤਰ੍ਹਾਂ ਹੀ ਜੇਲ ਦੇ ਪੁਲਸ ਕਰਮਚਾਰੀਆਂ ਨੇ ਜੇਲ ਦੇ ਵੈਨ ਤੋਂ ਹੇਠਾਂ ਉਤਾਰਿਆ, ਵੈਨ ਦੇ ਅੱਗੇ ਹੀ ਸਾਬਕਾ ਚੀਫ ਜਸਟਿਸ ਅਤੇ ਸਾਬਕਾ ਰਾਜਪਾਲ ਭਾਰਗਵ ਉਨ੍ਹਾਂ ਦੇ ਪੈਰਾਂ 'ਚ ਡਿੱਗ ਗਏ, ਇੱਥੇ ਹੀ ਨਹੀਂ ਭਾਰਗਵ ਦੇ ਦੋਹਾਂ ਸਰਕਾਰੀ ਗਾਰਡਾਂ ਨੇ ਵੀ ਆਸਾਰਾਮ ਦਾ ਆਸ਼ੀਰਵਾਦ ਲਿਆ। 

PunjabKesari
ਜਦੋਂ ਇਸ ਬਾਰੇ 'ਚ ਜਸਟਿਸ ਸੁੰਦਰ ਨਾਥ ਭਾਰਗਵ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਕ ਨਿੱਜੀ ਪ੍ਰੋਗਰਾਮ 'ਚ ਜੋਧਪੁਰ ਆਏ ਹੋਏ ਸਨ ਤਾਂ ਪਤਾ ਚੱਲਿਆ ਕਿ ਆਸਾਰਾਮ ਪੇਸ਼ੀ ਲਈ ਕੋਰਟ 'ਚ ਆਉਣ ਵਾਲੇ ਹਨ।  ਉਨ੍ਹਾਂ ਦੇ ਦਰਸ਼ਨਾਂ ਲਈ ਇੱਥੇ ਆ ਪੁੱਜਾ। ਆਸਾਰਾਮ ਨੇ ਪੇਸ਼ੀ ਦੇ ਬਾਅਦ ਗੱਲਬਾਤ 'ਚ ਕਿਹਾ ਕਿ ਭਾਰਗਵ ਸਾਡੇ ਪੁਰਾਣੇ ਭਗਤ ਹਨ, ਲੰਬੇ ਸਮੇਂ ਤੋਂ ਸਾਨੂੰ ਜਾਣਦੇ ਹਨ। ਉਨ੍ਹਾਂ ਦੀ ਮਿਲਣ ਦੀ ਇੱਛਾ ਹੋਈ ਤਾਂ ਚਲੇ ਆਏ, ਉਨ੍ਹਾਂ ਦੀ ਨਿਆਂ ਪਾਲਿਕਾ 'ਚ ਵੀ ਚੰਗੀ ਪਛਾਣ ਹੈ ਜੋ ਵੀ ਹੋਵੇਗਾ ਚੰਗਾ ਹੋਵੇਗਾ।
ਆਸ਼ਰਮ 'ਚ ਇਕ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਮਾਮਲੇ ਅਗਸਤ 2013 'ਚ ਜੋਧਪੁਰ ਪੁਲਸ ਨੇ ਬਾਪੂ ਆਸਾਰਾਮ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੇ ਬਾਅਦ ਚਾਰ ਸਾਲ ਤੋਂ ਆਸਾਰਾਮ ਜੇਲ 'ਚ ਹੀ ਬੰਦ ਹਨ। ਆਸਾਰਾਮ ਨੇ ਕਈ ਵਾਰ ਕੋਰਟ 'ਚ ਜ਼ਮਾਨਤ ਦੀ ਪਟੀਸ਼ਨ ਲਗਾਈ ਹੈ ਪਰ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਨੂੰ ਕੋਰਟ ਨੇ ਖਾਰਜ਼ ਕਰ ਦਿੱਤਾ।


Related News