ਕੋਰੋਨਾ ਨਾਲ ਦਿੱਲੀ ਪੁਲਸ ਦੇ ਸਿਪਾਹੀ ਦੀ ਮੌਤ, ਪਰਿਵਾਰ ਨੂੰ ਇਕ ਕਰੋੜ ਦੀ ਸਨਮਾਨ ਰਾਸ਼ੀ ਦੇਵੇਗੀ ਕੇਜਰੀਵਾਲ ਸਰਕਾਰ

05/07/2020 1:01:02 PM

ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਸ ਦੇ ਸਿਪਾਹੀ ਅਮਿਤ ਦੀ ਕੋਰੋਨਾ ਵਾਇਰਸ ਨਾਲ ਮੌਤ 'ਤੇ ਡੂੰਘਾ ਸੋਗ ਜ਼ਾਹਰ ਕਰਦੇ ਹੋਏ ਉਨਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਹੈ। ਕੇਜਰੀਵਾਲ ਨੇ ਵੀਰਵਾਰ ਨੂੰ ਟਵੀਟ ਕਰ ਕੇ ਅਮਿਤ ਦੀ ਸ਼ਹਾਦਤ 'ਤੇ ਲਿਖਿਆ,''ਅਮਿਤ ਜੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੋਰੋਨਾ ਦੀ ਇਸ ਮਹਾਮਾਰੀ ਦੇ ਸਮੇਂ ਦਿੱਲੀ ਵਾਲਿਆਂ ਦੀ ਸੇਵਾ ਕਰਦੇ ਰਹੇ। ਉਹ ਖੁਦ ਕੋਰੋਨਾ ਪੀੜਤ ਹੋ ਗਏ ਅਤੇ ਸਾਨੂੰ ਛੱਡ ਕੇ ਚੱਲੇ ਗਏ। ਉਨਾਂ ਦੀ ਸ਼ਹਾਦਤ ਨੂੰ ਮੈਂ ਸਾਰੇ ਦਿੱਲੀ ਵਾਲਿਆਂ ਵਲੋਂ ਨਮਨ ਕਰਦਾ ਹਾਂ। ਉਨਾਂ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ।'' ਅਮਿਤ ਦੀ ਮੰਗਲਵਾਰ ਨੂੰ ਮੌਤ ਹੋ ਗਈ ਸੀ ਅਤੇ ਬੁੱਧਵਾਰ ਨੂੰ ਉਨਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। 31 ਸਾਲਾ ਅਮਿਤ ਸ਼ਾਹ ਭਾਰਤ ਨਗਰ ਥਾਣੇ 'ਚ ਤਾਇਨਾਤ ਸਨ।

PunjabKesariਉੱਥੇ ਹੀ ਉਪ ਰਾਜਪਾਲ ਅਨਿਲ ਬੈਜਲ ਨੇ ਵੀ ਦਿੱਲੀ ਪੁਲਸ ਦੇ ਨੌਜਵਾਨ ਜਾਂਬਾਜ਼ ਸਿਪਾਹੀ ਅਮਿਤ ਦੀ ਮੌਤ 'ਤੇ ਡੂੰਘਾ ਸੋਗ ਜ਼ਾਹਰ ਕਰਦੇ ਹੋਏ ਕਿਹਾ ਕਿ ਗਲੋਬਲ ਮਹਾਮਾਰੀ ਵਿਰੁੱਧ ਉਸ ਦੀ ਸ਼ਹਾਦਤ ਹਮੇਸ਼ਾ ਯਾਦ ਰਹੇਗੀ। ਬੈਜਲ ਨੇ ਵੀਰਵਾਰ ਨੂੰ ਟਵੀਟ ਕੀਤਾ,''ਜਾਂਬਾਜ਼ ਸਿਪਾਹੀ ਅਮਿਤ ਦੀ ਮੌਤ ਦੀ ਖਬਰ ਸੁਣ ਕੇ ਹਾਰਦਿਕ ਦਰਦ ਹੋਇਆ। ਗਲੋਬਲ ਮਹਾਮਾਰੀ ਕੋਵਿਡ-19 ਵਿਰੁੱਧ ਸੰਘਰਸ਼ 'ਚ ਉਸ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।''


DIsha

Content Editor

Related News