ਅਰੁਣ ਜੇਤਲੀ ਦੀਆਂ ਅਸਥੀਆਂ ਗੰਗਾ ''ਚ ਵਿਲੀਨ

Monday, Aug 26, 2019 - 06:50 PM (IST)

ਅਰੁਣ ਜੇਤਲੀ ਦੀਆਂ ਅਸਥੀਆਂ ਗੰਗਾ ''ਚ ਵਿਲੀਨ

ਹਰਿਦੁਆਰ—ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਅਰੁਣ ਜੇਤਲੀ ਦੀਆਂ ਅਸਥੀਆਂ ਅੱਜ ਭਾਵ ਸੋਮਵਾਰ ਨੂੰ ਵੈਦਿਕ ਮੰਤਰ ਉਚਾਰਣ ਦੌਰਾਨ ਗੰਗਾ 'ਚ ਵਿਲੀਨ ਕਰ ਦਿੱਤੀਆਂ ਗਈਆ। ਅਰੁਣ ਜੇਤਲੀ ਜੀ ਦੀਆਂ ਅਸਥੀਆਂ ਲੈ ਕੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਹਰਿਦੁਆਰ ਪਹੁੰਚੇ। ਅਰੁਣ ਜੇਤਲੀ ਦੇ ਪੁੱਤਰ ਰੋਹਨ ਜੇਤਲੀ ਨੇ ਧਾਰਮਿਕ ਰੀਤ ਨਾਲ ਪਿਤਾ ਦੀਆਂ ਅਸਥੀਆਂ ਗੰਗਾ 'ਚ ਪ੍ਰਵਾਹ ਕੀਤੀਆਂ। ਇਸ ਦੌਰਾਨ ਕੇਂਦਰੀ ਮਨੁੱਖ ਸ੍ਰੋਤ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੁੰਕ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰਮ ਸਿੰਘ ਰਾਵਤ ਸਮੇਤ ਕਈ ਮੰਤਰੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

PunjabKesari

ਮੰਤਰੀ ਨਿਸ਼ੁੰਕ ਨੇ ਕਿਹਾ ਕਿ ਅਰੁਣ ਜੇਤਲੀ ਦੇ ਦਿਹਾਂਤ ਕਾਰਨ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ। ਦੇਸ਼ ਨੇ ਇੱਕ ਸੁਲਝਿਆ ਹੋਇਆ ਨੇਤਾ ਅਤੇ ਵਿਦਵਾਨ ਵਿਅਕਤੀ ਨੂੰ ਗੁਆ ਦਿੱਤਾ ਹੈ। ਸ਼੍ਰੀ ਤ੍ਰਿਵੇਂਦਰਮ ਸਿੰਘ ਰਾਵਤ ਨੇ ਕਿਹਾ ਹੈ ਕਿ ਦੇਸ਼ 'ਚ ਆਰਥਿਕ ਸੁਧਾਰਾਂ ਦੇ ਵਿਦਵਾਨ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਆਰਥਿਕ ਸੁਧਾਰਾਂ ਦੇ ਉਦੇਸ਼ ਨੂੰ ਪੂਰਾ ਕਰਨ ਵਾਲੇ ਨੇਤਾਵਾਂ 'ਚ ਸ਼੍ਰੀ ਜੇਤਲੀ ਸ਼ਾਮਲ ਸਨ। ਉਨ੍ਹਾਂ ਦਾ ਬੇਵਕਤ ਚਲੇ ਜਾਣਾ ਭਾਜਪਾ ਪਰਿਵਾਰ ਅਤੇ ਦੇਸ਼ ਲਈ ਵੱਡਾ ਨੁਕਸਾਨ ਹੋਇਆ ਹੋ, ਜਿਸ ਦੀ ਭਰਪਾਈ ਕਰਨਾ ਮੁਸ਼ਕਿਲ ਹੈ। ਕੈਬਨਿਟ ਮੰਤਰੀ ਮਦਨ ਕੌਸ਼ਿਕ ਹਰਕ ਸਿੰਘ ਰਾਵਤ ਵਿਧਾਨ ਸਭਾ ਪ੍ਰਧਾਨ ਪ੍ਰੇਮ ਚੰਦ ਅਗਰਵਾਲ ਭਾਜਪਾ ਸੂਬਾ ਪ੍ਰਧਾਨ ਅਜੈ ਭੱਟ ਮੰਤਰੀ ਅਤੇ ਕਈ ਹੋਰ ਨੇਤਾ ਪਹੁੰਚੇ।

ਦੱਸਣਯੋਗ ਹੈ ਕਿ 24 ਅਗਸਤ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਆਖਰੀ ਸਾਹ ਲਿਆ। ਉਹ 66 ਸਾਲ ਦੇ ਸਨ। ਸਾਹ ਲੈਣ 'ਚ ਦਿੱਕਤ ਆਉਣ ਕਾਰਨ ਉਨ੍ਹਾਂ ਨੂੰ 9 ਅਗਸਤ ਨੂੰ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਐਤਵਾਰ ਨੂੰ ਉਨ੍ਹਾਂ ਦਾ ਨਵੀਂ ਦਿੱਲੀ ਵਿਖੇ ਨਿਗਮਬੋਧ ਘਾਟ 'ਤੇ ਅੰਤਿਮ ਸੰਸਕਾਰ ਕੀਤਾ ਗਿਆ।


author

Iqbalkaur

Content Editor

Related News