ਲਘੂ ਕਲਾਕਾਰ ਦੀ ਖੂਬਸੂਰਤ ਕਲਾਕਾਰੀ, 275 ਆਈਸਕ੍ਰੀਮ ਸਟਿਕ ਨਾਲ ਬਣਾਈ ‘ਦੇਵੀ ਦੁਰਗਾ’ ਦੀ ਮੂਰਤੀ
Wednesday, Oct 13, 2021 - 02:18 PM (IST)
ਓਡੀਸ਼ਾ— ਕਲਾਕਾਰ ਆਪਣੀ ਕਲਾਕਾਰੀ ਨਾਲ ਕੁਝ ਵੱਖਰਾ ਹੀ ਬਣਾਉਂਦੇ ਹਨ। ਕੋਈ ਰੇਤ ਨਾਲ ਕਲਾਕਾਰੀ ਕਰ ਰਿਹਾ ਹੈ ਅਤੇ ਕੋਈ ਕੁਝ ਵੱਖਰੇ ਢੰਗ ਨਾਲ ਖੂਬਸੂਰਤ ਚੀਜ਼ਾਂ ਨੂੰ ਬਣਾ ਰਿਹਾ ਹੈ। ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਦੀ ਰੇਤ ਕਲਾਕ੍ਰਿਤੀ ਕਿਸੇ ਤੋਂ ਲੁੱਕੀ ਨਹੀਂ ਹੈ। ਹੁਣ ਉਨ੍ਹਾਂ ਨਾਲ ਇਕ ਹੋਰ ਕਲਾਕਾਰ ਦਾ ਨਾਂ ਵੀ ਜੁੜ ਗਿਆ ਹੈ।
ਇਹ ਵੀ ਪੜ੍ਹੋ : 5.16 ਕਰੋੜ ਰੁਪਏ ਨਾਲ ਸਜਾਇਆ ਮਾਂ ਦਾ ਦਰਬਾਰ, ਨੋਟਾਂ ਨਾਲ ਹੀ ਬਣਾਏ ਗਏ ਗੁਲਦਸਤੇ ਅਤੇ ਫੁੱਲ
ਨਰਾਤਿਆਂ ਮੌਕੇ ਪੁਰੀ ਦੇ ਇਕ ਲਘੂ ਕਲਾਕਾਰ ਨੇ 275 ਆਈਸਕ੍ਰੀਮ ਸਟਿਕ ਦੇ ਇਸਤੇਮਾਲ ਨਾਲ ਦੇਵੀ ਦੁਰਗਾ ਦੀ ਇਕ ਮੂਰਤੀ ਬਣਾਈ ਹੈ। ਓਡੀਸ਼ਾ ਦੇ ਪੁਰੀ ’ਚ ਰਹਿਣ ਵਾਲੇ ਕਲਾਕਾਰ ਬਿਸਵਾਜੀਤ ਨਾਇਕ ਨੇ ਦੱਸਿਆ ਕਿ ਇਸ ਕਲਾਕ੍ਰਿਤੀ ਨੂੰ ਪੂਰਾ ਕਰਨ ’ਚ ਮੈਨੂੰ 6 ਦਿਨ ਲੱਗੇ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਜਵਾਨਾਂ ਦੀ ਸ਼ਹਾਦਤ ਪਿੱਛੋਂ ‘ਐਕਸ਼ਨ’ ’ਚ ਫ਼ੌਜ, 34 ਘੰਟਿਆਂ ’ਚ 7 ਅੱਤਵਾਦੀਆਂ ਦਾ ਸਫਾਇਆ
ਬਿਸਵਾਜੀਤ ਨਾਇਕ ਨੇ 275 ਆਈਸਕ੍ਰੀਮ ਸਟਿਕ ਨਾਲ ਮਾਂ ਦੁਰਗਾ ਦੇ ਚਿਹਰੇ ਦਾ ਅਕਸ ਬਣਾਇਆ ਹੈ। ਇਸ ਆਕਰਸ਼ਿਤ ਕਲਾਕ੍ਰਿਤੀ ਨੂੰ ਬਣਾਉਣ ’ਚ ਨਾਇਕ ਨੂੰ 6 ਦਿਨ ਲੱਗੇ। ਪੁਰੀ ਕੁਮੁਤੀ ਪਟਨਾ ਦੇ ਬਲਰਾਮ ਨਾਇਕ ਦੇ ਪੁੱਤਰ ਬਿਸਵਾਜੀਤ ਨਾਇਕ ਪਹਿਲਾਂ ਵੀ ਅਜਿਹੇ ਕੰਮਾਂ ਲਈ ਕਈ ਪੁਰਸਕਾਰ ਜਿੱਤ ਚੁੱਕੇ ਹਨ।