ਲਾਕਡਾਊਨ ''ਚ ਆਰਟਿਸਟ ਦਾ ''ਪੈਂਸਿਲ ਆਰਟ'' ਰਾਹੀ ਘਰਾਂ ਅੰਦਰ ਰਹਿਣ ਦਾ ਖਾਸ ਸੰਦੇਸ਼ (ਤਸਵੀਰਾਂ)

Sunday, Apr 19, 2020 - 02:01 PM (IST)

ਲਾਕਡਾਊਨ ''ਚ ਆਰਟਿਸਟ ਦਾ ''ਪੈਂਸਿਲ ਆਰਟ'' ਰਾਹੀ ਘਰਾਂ ਅੰਦਰ ਰਹਿਣ ਦਾ ਖਾਸ ਸੰਦੇਸ਼ (ਤਸਵੀਰਾਂ)

ਭੁਵਨੇਸ਼ਵਰ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੁਨੀਆ ਭਰ ਦੇ ਤਮਾਮ ਦੇਸ਼ਾਂ 'ਚ ਹਾਹਾਕਾਰ ਮਚੀ ਹੋਈ ਹੈ। ਵਾਇਰਸ ਤੋਂ ਬਚਣ ਲਈ ਹਾਲੇ ਤੱਕ ਨਾ ਹੀ ਕੋਈ ਦਵਾਈ ਬਣੀ ਹੈ ਅਤੇ ਨਾ ਹੀ ਵੈਕਸੀਨ। ਇਸ ਵਾਇਰਸ ਤੋਂ ਬਚਣ ਦਾ ਇਕ ਹੀ ਇਲਾਜ ਹੈ, ਘਰਾਂ 'ਚ ਰਹੋ, ਸੁਰੱਖਿਅਤ ਰਹੋ। ਵਾਇਰਸ ਕਰ ਕੇ ਕੇਂਦਰ ਸਰਕਾਰ ਵਲੋਂ ਲਾਕਡਾਊਨ 2 ਦਾ ਐਲਾਨ ਕੀਤਾ ਗਿਆ, ਜੋ ਕਿ 3 ਮਈ ਤਕ ਜਾਰੀ ਰਹੇਗਾ।

PunjabKesari

ਕੋਰੋਨਾ ਵਾਇਰਸ ਫੈਲਣ ਦਰਮਿਆਨ ਓਡੀਸ਼ਾ ਦੇ ਇਕ ਆਰਟਿਸਟ ਅਤੇ ਮੂਰਤੀਕਾਰ ਐੱਲ. ਈਸ਼ਵਰ ਰਾਵ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦਾ ਖਾਸ ਸੰਦੇਸ਼ ਦਿੱਤਾ ਹੈ। ਉਸ ਨੇ ਇਕ ਪੈਂਸਿਲ ਕਲਾ ਅਤੇ ਮਾਚਿਸ ਨਾਲ ਇਕ ਛੋਟਾ ਘਰ ਬਣਾਇਆ ਹੈ।

PunjabKesari

ਇਸ ਪੈਂਸਿਲ 'ਚ 2.8 ਇੰਚ ਲੰਬਾ ਸ਼ਬਦ 'ਸਟੇਅ ਹੋਮ ਸਟੇਅ ਸੇਫ' ਦਾ ਸੰਦੇਸ਼ ਉਕੇਰਿਆ ਹੈ। ਇਸ ਤੋਂ ਇਲਾਵਾ ਉਸ ਨੇ 256 ਮਾਚਿਸ ਦੀਆਂ ਤੀਲੀਆਂ ਨਾਲ ਇਕ ਘਰ ਵੀ ਬਣਾਇਆ ਹੈ, ਜਿਸ ਨੂੰ ਇਕ ਪਾਰਦਰਸ਼ੀ ਬੋਤਲ ਵਿਚ ਰੱਖਿਆ ਹੈ।
ਈਸ਼ਵਰ ਨੇ ਦੱਸਿਆ ਕਿ ਪੈਂਸਿਲ 'ਤੇ ਉਕੇਰਿਆ ਗਿਆ ਸੰਦੇਸ਼ 2.8 ਇੰਚ ਲੰਬਾ ਹੈ। ਇਸ ਨੂੰ ਉਕੇਰਨ 'ਚ ਦੋ ਦਿਨ ਲੱਗੇ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਕੋਵਿਡ-19 ਤੋਂ ਬਚਾਅ ਲਈ ਘਰਾਂ 'ਚ ਰਹੋ, ਸੁਰੱਖਿਅਤ ਰਹੋ। ਕਿਸੇ ਵੀ ਤਰ੍ਹਾਂ ਦੇ ਇਕੱਠ ਦਾ ਹਿੱਸਾ ਨਾ ਬਣੋ ਅਤੇ ਸਿਰਫ ਆਪਣੇ ਪਰਿਵਾਰ ਨਾਲ ਸਮਾਂ ਬਿਤਾਓ। ਇਹ ਵਾਇਰਸ ਨੂੰ ਮਾਤ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ। ਲਾਕਡਾਊੂਨ ਦੌਰਾਨ ਮੈਂ ਬਸ ਆਪਣੇ ਹੁਨਰ ਨੂੰ ਦਿਖਾਵਾਂਗਾ। ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਘਰਾਂ 'ਚ ਰਹੋ, ਸੁਰੱਖਿਅਤ ਰਹੋ। ਇਸ ਵਾਇਰਸ ਵਿਰੁੱਧ ਜੰਗ ਅਸੀਂ ਹਾਲ 'ਚ ਜਿੱਤਣੀ ਹੈ ਅਤੇ ਜਿੱਤ ਕੇ ਰਹਾਂਗਾ।


author

Tanu

Content Editor

Related News