J&K ''ਚ ਵੱਡਾ ਹਾਦਸਾ, 300 ਫੁੱਟ ਡੂੰਘੀ ਖੱਡ ''ਚ ਡਿੱਗਾ ਫੌਜ ਦਾ ਵਾਹਨ

Tuesday, Dec 24, 2024 - 07:37 PM (IST)

J&K ''ਚ ਵੱਡਾ ਹਾਦਸਾ, 300 ਫੁੱਟ ਡੂੰਘੀ ਖੱਡ ''ਚ ਡਿੱਗਾ ਫੌਜ ਦਾ ਵਾਹਨ

ਪੁੰਛ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਮੇਂਢਰ ਇਲਾਕੇ ਦੇ ਬਲਨੋਈ ਇਲਾਕੇ 'ਚ ਫੌਜ ਦਾ ਇਕ ਵਾਹਨ ਰਸਤਾ ਭਟਕ ਕੇ ਇਕ ਡੂੰਘੀ ਖੱਡ 'ਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਕਈ ਜਵਾਨ ਜ਼ਖਮੀ ਹੋਏ ਹਨ। ਸੂਚਨਾ ਮਿਲਣ 'ਤੇ ਫੌਜ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਜ਼ਖਮੀ ਜਵਾਨਾਂ ਨੂੰ ਹਸਪਤਾਲ ਭੇਜਣਾ ਸ਼ੁਰੂ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ 'ਚ 8 ਜਵਾਨ ਸਵਾਰ ਸਨ ਜੋ ਜ਼ਖਮੀ ਹੋ ਗਏ ਹਨ। ਨੀਲਮ ਹੈੱਡਕੁਆਰਟਰ ਤੋਂ ਬਲਨੋਈ ਘੋੜਾ ਚੌਕੀ ਵੱਲ ਜਾ ਰਹੀ 11 MLI ਦੀ ਫੌਜੀ ਗੱਡੀ ਘੋੜਾ ਪੋਸਟ 'ਤੇ ਪਹੁੰਚਦੇ ਹੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਕਰੀਬ 300-350 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਸੂਚਨਾ ਮਿਲਦੇ ਹੀ 11 MLI ਦੀ ਕਵਿੱਕ ਰਿਸਪਾਂਸ ਟੀਮ (QRT) ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।


author

Rakesh

Content Editor

Related News