ਛੁੱਟੀ ''ਤੇ ਘਰ ਆਏ ਫੌਜ ਦੇ ਜਵਾਨ ਨੂੰ ਅੱਤਵਾਦੀਆਂ ਨੇ ਮਾਰੀ ਗੋਲੀ, ਮੌਤ
Saturday, Apr 06, 2019 - 06:26 PM (IST)

ਸ਼੍ਰੀਨਗਰ— ਸ਼ੱਕੀ ਅੱਤਵਾਦੀਆਂ ਨੇ ਨਾਰਥ ਕਸ਼ਮੀਰ ਦੇ ਬਾਰਾਮੂਲਾ 'ਚ ਇਕ ਆਰਮੀ ਜਵਾਨ ਦੀ ਹੱਤਿਆ ਕਰ ਦਿੱਤੀ। ਜੈਲਾਈ ਦਾ ਜਵਾਨ ਮੁਹੰਮਦ ਰਫੀਕ ਯੱਤੂ ਵਰਪੋਰਾ ਸਥਿਤ ਆਪਣੇ ਛੁੱਟੀ 'ਤੇ ਆਇਆ ਸੀ। ਅੱਤਵਾਦੀਆਂ ਨੇ ਸ਼ਾਮ ਨੂੰ ਕਰੀਬ ਸਾਢੇ 5 ਵਜੇ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ।
ਸਥਾਨਕ ਲੋਕਾਂ ਮੁਤਾਬਕ ਯੱਤੂ ਨੂੰ ਅੱਤਵਾਦੀਆਂ ਨੂੰ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰੀ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਕਸ਼ਮੀਰ 'ਚ ਇਹ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅੱਤਵਾਦੀ ਅਜਿਹਾ ਕਰ ਚੁੱਕੇ ਹਨ।