ਹਥਿਆਰਬੰਦ ਪੁਲਸ ਦੀ 11ਵੀਂ ਬਟਾਲੀਅਨ ਦੇ 49 ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ

Tuesday, May 19, 2020 - 12:54 AM (IST)

ਹਥਿਆਰਬੰਦ ਪੁਲਸ ਦੀ 11ਵੀਂ ਬਟਾਲੀਅਨ ਦੇ 49 ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ

ਸ਼੍ਰੀਨਗਰ (ਅਰੀਜ) : ਦੱਖਣੀ ਕਮਸ਼ੀਰ ਦੇ ਅਨੰਤਨਾਗ ਜ਼ਿਲੇ 'ਚ ਤਾਇਨਾਤ ਹਥਿਆਰਬੰਦ ਪੁਲਸ ਦੀ 11ਵੀਂ ਬਟਾਲੀਅਨ ਦੇ 49 ਪੁਲਸ ਮੁਲਾਜ਼ਮਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ 'ਚ ਡਿਪਟੀ ਕਮਾਡੈਂਟ ਰੈਂਕ ਦਾ ਅਧਿਕਾਰੀ ਵੀ ਸ਼ਾਮਲ ਹੈ। ਆਧਿਕਾਰਿਤ ਸੂਤਰਾਂ ਮੁਤਾਬਕ ਪਹਿਲਾਂ ਹਥਿਆਰਬੰਦ ਪੁਲਸ ਦੀ 11ਵੀਂ ਬਟਾਲੀਅਨ ਦੇ 19 ਪੁਲਸ ਮੁਲਾਜ਼ਮਾਂ ਨੂੰ ਅਨੰਤਨਾਗ ਜ਼ਿਲੇ 'ਚ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ। ਬਾਅਦ 'ਚ ਇਸੇ ਬਟਾਲੀਅਨ ਦੇ 30 ਹੋਰ ਪੁਲਸ ਮੁਲਾਜ਼ਮਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਜਿਨ੍ਹਾਂ 'ਚ ਡਿਪਟੀ ਕਮਾਂਡੈਂਟ ਰੈਂਕ ਦਾ ਅਧਿਕਾਰੀ ਵੀ ਸ਼ਾਮਲ ਹੈ।


author

Karan Kumar

Content Editor

Related News