ਏਮਜ਼ ''ਚ ਨਿਕਲੀ ਇਕ ਹੋਰ ਬੰਪਰ ਭਰਤੀ, ਮਿਲੇਗੀ ਮੋਟੀ ਤਨਖਾਹ
Thursday, Jul 24, 2025 - 02:24 PM (IST)

ਨਵੀਂ ਦਿੱਲੀ- ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਨਰਸਿੰਗ ਅਫ਼ਸਰ ਭਰਤੀ ਕਾਮਨ ਐਲੀਜਿਬਿਲੀਟੀ ਟੈਸਟ (NORCET)-9 ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੋਸਟ ਦਾ ਨਾਮ
ਨਰਸਿੰਗ ਅਫ਼ਸਰ
ਪੋਸਟ
3500
ਆਖ਼ਰੀ ਤਾਰੀਖ਼
ਉਮੀਦਵਾਰ 11 August 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰਾਂ ਕੋਲ ਭਾਰਤੀ ਨਰਸਿੰਗ ਕੌਂਸਲ/ਰਾਜ ਨਰਸਿੰਗ ਕੌਂਸਲ ਦੁਆਰਾ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਬੀ.ਐਸ.ਸੀ. (ਆਨਰਜ਼) ਨਰਸਿੰਗ/ਬੀ.ਐਸ.ਸੀ. ਨਰਸਿੰਗ ਜਾਂ ਭਾਰਤੀ ਨਰਸਿੰਗ ਕੌਂਸਲ/ਰਾਜ ਨਰਸਿੰਗ ਕੌਂਸਲ ਦੁਆਰਾ ਮਾਨਤਾ ਪ੍ਰਾਪਤ ਸੰਸਥਾ/ਯੂਨੀਵਰਸਿਟੀ ਤੋਂ ਬੀ.ਐਸ.ਸੀ. (ਪੋਸਟ-ਸਰਟੀਫਿਕੇਟ)/ਪੋਸਟ-ਬੇਸਿਕ ਬੀ.ਐਸ.ਸੀ. ਨਰਸਿੰਗ ਹੋਣੀ ਚਾਹੀਦੀ ਹੈ। ਉਮੀਦਵਾਰ ਨੂੰ ਰਾਜ/ਭਾਰਤੀ ਨਰਸਿੰਗ ਕੌਂਸਲ ਨਾਲ ਨਰਸ ਅਤੇ ਮਿਡਵਾਈਫ ਵਜੋਂ ਰਜਿਸਟਰਡ ਹੋਣਾ ਚਾਹੀਦਾ ਹੈ।
ਤਨਖਾਹ
ਉਮੀਦਵਾਰਾਂ ਨੂੰ ਪੇਅ ਬੈਂਡ-2 ਦੇ ਲੈਵਲ 7 ਦੇ ਅਨੁਸਾਰ 9300-34800 ਰੁਪਏ ਅਤੇ ਗ੍ਰੇਡ ਪੇਅ 4600 ਰੁਪਏ ਦਿੱਤਾ ਜਾਵੇਗਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।