ਕੈਲਾਸ਼ ਚੌਧਰੀ ਤੇ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਤੋਂ ਬਾਅਦ ਅੰਨਾ ਦਾ ਐਲਾਨ, ਨਹੀਂ ਕਰਨਗੇ ਭੁੱਖ ਹੜਤਾਲ

Friday, Jan 29, 2021 - 08:21 PM (IST)

ਨਵੀਂ ਦਿੱਲੀ - ਸਮਾਜਸੇਵੀ ਅੰਨਾ ਹਜ਼ਾਰੇ ਹੁਣ ਮਹਾਰਾਸ਼ਟਰ ਦੇ ਰਾਲੇਗਣ ਸਿੱਧੀ ਵਿੱਚ ਭੁੱਖ ਹੜਤਾਲ 'ਤੇ ਨਹੀਂ ਬੈਠਣਗੇ। ਦਰਅਸਲ, ਕੇਂਦਰੀ ਖੇਤੀਬਾੜੀ ਸੂਬਾ ਮੰਤਰੀ ਕੈਲਾਸ਼ ਚੌਧਰੀ ਅਤੇ ਦੇਵੇਂਦਰ ਫੜਨਵੀਸ ਵਲੋਂ ਅੰਨਾ ਹਜ਼ਾਰੇ ਨੂੰ ਵਰਤ 'ਤੇ ਬੈਠਣ ਤੋਂ ਰੋਕਣ ਲਈ ਗੱਲਬਾਤ ਸਫਲ ਰਹੀ ਹੈ। ਅੰਨਾ 30 ਜਨਵਰੀ ਤੋਂ ਵਰਤ 'ਤੇ ਬੈਠਣ ਵਾਲੇ ਸਨ।
ਇਹ ਵੀ ਪੜ੍ਹੋ- ਕੱਲ ਸ਼ਾਮ 5 ਵਜੇ ਤੱਕ ਹਰਿਆਣਾ ਦੇ 17 ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾ ਬੰਦ

ਅੰਨਾ ਦੀਆਂ ਮੰਗਾਂ ਨੂੰ ਸਰਕਾਰ ਨੇ ਮੰਨਿਆ ਹੈ ਅਤੇ ਕਮੇਟੀ ਗਠਿਤ ਕਰ 6 ਮਹੀਨੇ ਵਿੱਚ ਉਸ 'ਤੇ ਫ਼ੈਸਲਾ ਲੈਣ ਦਾ ਫੈਸਲਾ ਕੀਤਾ ਹੈ। ਜਿਸ ਦੀ ਵਜ੍ਹਾ ਨਾਲ ਅੰਨਾ ਸ਼ਨੀਵਾਰ ਤੋਂ ਆਪਣੇ ਵਰਤ 'ਤੇ ਬੈਠਣ  ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਬੀਜੇਪੀ ਆਗੂ ਅੰਨਾ ਹਜ਼ਾਰੇ ਨਾਲ ਸੰਪਰਕ ਵਿੱਚ ਸਨ। ਸ਼ੁੱਕਰਵਾਰ ਦੀ ਬੈਠਕ ਵਿੱਚ ਅਤੇ ਮੰਗਾਂ ਨੂੰ ਮੰਨਣ ਤੋਂ ਬਾਅਦ ਬੀਜੇਪੀ ਅੰਨਾ ਨੂੰ ਮਨਾਉਣ ਵਿੱਚ ਸਫਲ ਰਹੀ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸੀਨੀਅਰ ਬੀਜੇਪੀ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਵਿਧਾਨਸਭਾ ਸਪੀਕਰ ਹੀਰਾਭਾਊ ਬਾਗੜੇ ਨੇ ਹਜ਼ਾਰੇ ਨਾਲ ਮੁਲਾਕਾਤ ਕੀਤੀ ਸੀ ਅਤੇ ਕੇਂਦਰ ਸਰਕਾਰ  ਵੱਲੋਂ ਲਿਆਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਵੇਰਵਾ ਉਨ੍ਹਾਂ ਨੂੰ ਦਿੱਤਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News