23 ਕਰੋੜ ਦਾ 'ਅਨਮੋਲ' ਝੋਟਾ, ਖਾਂਦਾ ਕਾਜੂ-ਬਦਾਮ, ਪੀਂਦਾ ਦੇਸੀ ਘਿਓ
Wednesday, Nov 13, 2024 - 06:45 PM (IST)
ਅਜਮੇਰ : ਰਾਜਸਥਾਨ ਦੇ ਅਜਮੇਰ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਲੱਗਣ ਵਾਲੇ ਅੰਤਰਰਾਸ਼ਟਰੀ ਪੁਸ਼ਕਰ ਪਸ਼ੂ ਮੇਲੇ ਦੀ ਸ਼ੁਰੂਆਤ ਹੋ ਗਈ ਹੈ, ਜੋ 9 ਤੋਂ 15 ਨਵੰਬਰ ਤੱਕ ਚੱਲੇਗਾ। ਇਸ ਮੇਲੇ ਵਿੱਚ ਵੱਖ-ਵੱਖ ਪ੍ਰਜਾਤੀਆਂ ਦੇ ਪਸ਼ੂ ਖਰੀਦੋ-ਫਰੋਖਤ ਲਈ ਆਉਂਦੇ ਹਨ। ਇਸ ਪੁਸ਼ਕਰ ਮੇਲੇ 'ਚ ਲੱਖਾਂ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੇ ਘੋੜੇ ਆਏ ਹੋਏ ਹਨ। ਉਥੇ ਹੀ ਪੁਸ਼ਕਰ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਪੁੱਜਾ ਅਨਮੋਲ ਨਾਂ ਦਾ ਝੋਟਾ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ - ਜੱਫੀ ਪਾਉਣਾ ਜਾਂ KISS ਕਰਨਾ, ਨਹੀਂ ਹੈ ਅਪਰਾਧ : ਹਾਈਕੋਰਟ
ਦੱਸ ਦੇਈਏ ਕਿ ਇਸ ਮੇਲੇ ਵਿੱਚ ਇਸ ਵਾਰ ਹਰਿਆਣਾ ਦੇ ਸਿਰਸਾ ਦਾ 'ਅਨਮੋਲ' ਨਾਂ ਦਾ ਝੋਟਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਝੋਟੇ ਨੂੰ ਦੇਖਣ ਲਈ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਸੈਲਾਨੀ ਆ ਰਹੇ ਹਨ। ਆਪਣੀ ਕੀਮਤ ਅਤੇ ਸਭ ਤੋਂ ਜ਼ਿਆਦਾ ਕੱਦ ਕਾਰਨ ਇਹ ਝੋਟਾ ਮੇਲੇ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ। ਸੈਲਾਨੀ ਇਸ ਦੀਆਂ ਫੋਟੋਆਂ ਆਪਣੇ ਕੈਮਰਿਆਂ ਵਿੱਚ ਕੈਦ ਕਰ ਰਹੇ ਹਨ। ਪਤਾ ਲੱਗਾ ਹੈ ਕਿ ਮੁਰਾਹ ਨਸਲ ਦੇ ਇਸ ਝੋਟੇ ਦਾ ਨਾਂ ਅਨਮੋਲ ਹੈ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ - ਵੋਟਾਂ ਵੇਲੇ ਉਮੀਦਵਾਰ ਨੇ ਜੜ੍ਹ 'ਤਾ SDM ਦੇ ਥੱਪੜ, ਵੀਡੀਓ ਆਈ ਸਾਹਮਣੇ
ਇਸ ਝੋਟੇ ਦੇ ਮਾਲਕ ਗਾਬ ਹੱਸੂ, ਸਿਰਸਾ ਹਰਿਆਣਾ ਵਾਸੀ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਅਨਮੋਲ ਦੀ ਉਮਰ 8 ਸਾਲ 2 ਮਹੀਨੇ ਹੈ। ਇਸ ਦੀ ਉਚਾਈ 5 ਫੁੱਟ 8 ਇੰਚ ਅਤੇ ਲੰਬਾਈ 13 ਫੁੱਟ ਹੈ। ਅਨਮੋਲ ਦਾ ਭਾਰ 1500 ਕਿਲੋ ਹੈ। ਇਸਦਾ ਪਿਤਾ ਐੱਮ 29 ਹੈ। 'ਅਨਮੋਲ' ਝੋਟੇ ਦੇ ਖਾਣੇ ਲਈ ਪ੍ਰਤੀ ਦਿਨ 2,000 ਰੁਪਏ ਖ਼ਰਚ ਹੁੰਦੇ ਹਨ। ਇਸ ਦੇ ਭੋਜਨ 'ਚ ਕਾਜੂ, ਬਦਾਮ, ਕੇਲੇ, ਛੋਲੇ, ਸੋਇਆਬੀਨ, ਮੱਕੀ, ਛੋਲੇ ਅਤੇ ਛੋਲਿਆਂ ਦੀ ਚੂਰੀ ਸ਼ਾਮਲ ਹੁੰਦੀ ਹੈ। ਇਹ ਵੱਡੀ ਮਾਤਰਾ ਵਿਚ ਦੇਸੀ ਘਿਓ ਵੀ ਪੀਂਦਾ ਹੈ। ਇਸਦੀ ਦੇਖਭਾਲ ਕਰਨ ਲਈ 4 ਲੋਕ ਹਨ।
ਇਹ ਵੀ ਪੜ੍ਹੋ - 2 ਲੱਖ ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ, ਵਿਧਾਨ ਸਭਾ 'ਚ ਹੋ ਗਿਆ ਐਲਾਨ
ਝੋਟਾ ਅਨਮੋਲ ਦੇ ਮਾਲਕ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਝੋਟੇ ਦੀ ਕੀਮਤ ਹੁਣ 23 ਕਰੋੜ ਰੁਪਏ ਤੱਕ ਪਹੁੰਚ ਗਈ ਹੈ ਪਰ ਉਹ ਅਨਮੋਲ ਨੂੰ ਵੇਚਣਾ ਨਹੀਂ ਚਾਹੁੰਦਾ। ਜਗਤਾਰ ਸਿੰਘ ਨੇ ਦੱਸਿਆ ਕਿ ਉਹ ਹਰ ਸਾਲ ਆਪਣੇ ਝੋਟੇ ਅਨਮੋਲ ਨਾਲ ਪਸ਼ੂ ਮੇਲੇ ਵਿੱਚ ਭਾਗ ਲੈਣ ਲਈ ਪੁਸ਼ਕਰ ਆਉਂਦਾ ਹੈ। ਮੇਲੇ 'ਚ ਖਰੀਦਦਾਰ ਤਾਂ ਆਉਂਦੇ ਹਨ ਪਰ ਉਹ ਉਸ ਨੂੰ ਵੇਚਣਾ ਨਹੀਂ ਚਾਹੁੰਦਾ, ਜਿਸ ਕਾਰਨ ਖਰੀਦਦਾਰਾਂ ਨੂੰ ਖਾਲੀ ਹੱਥ ਪਰਤਣਾ ਪੈਂਦਾ ਹੈ।
ਇਹ ਵੀ ਪੜ੍ਹੋ - ਲੋਕੋ ਹੋ ਜਾਓ ਸਾਵਧਾਨ! ਫੋਨ 'ਤੇ ਵਿਆਹ ਦਾ ਸੱਦਾ, ਖ਼ਤਰੇ ਦੀ ਵੱਡੀ ਘੰਟੀ
ਜਗਤਾਰ ਨੇ ਦੱਸਿਆ ਕਿ ਉਸ ਦੇ ਝੋਟੇ ਦਾ ਵੀਰਜ 250 ਰੁਪਏ ਵਿੱਚ ਵਿਕਦਾ ਹੈ। ਇਸ ਦੇ ਵੀਰਜ ਤੋਂ ਹਜ਼ਾਰਾਂ ਬੱਚੇ ਪੈਦਾ ਹੋਏ ਹਨ। ਉਹ ਅਨਮੋਲ ਨੂੰ ਆਪਣੇ ਪੁੱਤਰ ਵਾਂਗ ਸਮਝਦਾ ਹੈ ਅਤੇ ਇਸ ਲਈ ਉਹ ਇਸ ਨੂੰ ਨਹੀਂ ਵੇਚੇਗਾ। ਇਸ ਝੋਟੇ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆ ਰਹੇ ਹਨ ਅਤੇ ਇਸ ਨਾਲ ਤਸਵੀਰਾਂ ਵੀ ਖਿਚਵਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8