'4 ਦਿਨਾਂ 'ਚ ਕਾਤਲ ਨਾ ਫੜੇ ਤਾਂ CM ਦੇ ਘਰ ਅੱਗੇ..!', ਗਾਇਕ ਅੰਕਿਤ ਦੀ ਪਤਨੀ ਨੇ ਦੇ'ਤੀ ਧਮਕੀ

Saturday, Aug 29, 2026 - 01:43 PM (IST)

'4 ਦਿਨਾਂ 'ਚ ਕਾਤਲ ਨਾ ਫੜੇ ਤਾਂ CM ਦੇ ਘਰ ਅੱਗੇ..!', ਗਾਇਕ ਅੰਕਿਤ ਦੀ ਪਤਨੀ ਨੇ ਦੇ'ਤੀ ਧਮਕੀ

ਮੁਜ਼ੱਫਰਨਗਰ (ਏਜੰਸੀ)- ਹਰਿਆਣਵੀ ਗਾਇਕ ਅਤੇ ਯੂਟਿਊਬਰ ਅੰਕਿਤ ਬਾਲਿਆਨ ਦੀ ਪਤਨੀ ਨੇ ਧਮਕੀ ਦਿੱਤੀ ਹੈ ਕਿ ਜੇਕਰ ਪੁਲਸ ਨੇ ਉਸਦੇ ਪਤੀ ਦੇ ਕਾਤਲਾਂ ਨੂੰ 4 ਦਿਨਾਂ ਦੇ ਅੰਦਰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਦਿੱਲੀ ਵਿੱਚ ਇੱਕ ਅਧਿਆਪਕਾ ਵਜੋਂ ਕੰਮ ਕਰਦੀ ਸੀਮਾ ਨੇ ਕਿਹਾ ਕਿ ਉਹ ਸ਼ਾਮਲੀ ਸਬ-ਡਿਵੀਜ਼ਨਲ ਮੈਜਿਸਟ੍ਰੇਟ ਦਫ਼ਤਰ ਜਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਘਰ ਦੇ ਬਾਹਰ ਇਹ ਕਦਮ ਚੁੱਕੇਗੀ। ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਬੰਟੀ ਖੇੜਾ ਪਿੰਡ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਬਾਲਿਆਨ ਦੀ ਪਤਨੀ ਨੇ ਕਿਹਾ ਕਿ ਉਹ ਪੁਲਸ ਜਾਂਚ ਤੋਂ ਅਸੰਤੁਸ਼ਟ ਹੈ। ਉਸਦੇ ਬਿਆਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਘਰ 'ਚ ਵੜ ਕੇ ਮਾਡਲ ਦਾ ਕਤਲ ਕਰਨ ਵਾਲੇ ਜਿਮ ਟ੍ਰੇਨਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ

PunjabKesari

ਸੀਮਾ ਨੇ ਇਹ ਵੀ ਦੋਸ਼ ਲਗਾਇਆ ਕਿ ਉਸਦੇ ਪਤੀ ਨੇ ਪੁਲਸ ਸੁਰੱਖਿਆ ਮੰਗੀ ਸੀ, ਪਰ ਉਸਨੂੰ ਨਹੀਂ ਦਿੱਤੀ ਗਈ। ਅੰਕਿਤ ਬਾਲਿਆਨ ਬੁੱਧਵਾਰ ਸ਼ਾਮ ਨੂੰ ਸ਼ਾਮਲੀ ਦੇ ਕੋਤਵਾਲੀ ਖੇਤਰ ਵਿੱਚ ਇੱਕ ਜਿਮ ਤੋਂ ਬਾਹਰ ਜਾ ਰਿਹਾ ਸੀ ਜਦੋਂ 2 ਮੋਟਰਸਾਈਕਲਾਂ 'ਤੇ ਸਵਾਰ 4 ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਬਾਲਿਆਨ ਨੂੰ ਨੇੜਲੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਹਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ ਵਿੱਚ ਬਾਲਿਆਨ ਜਿਮ ਤੋਂ ਬਾਹਰ ਨਿਕਲ ਕੇ ਆਪਣੀ ਕਾਰ ਵੱਲ ਜਾਂਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ, 2 ਮੋਟਰਸਾਈਕਲਾਂ 'ਤੇ 4 ਹਮਲਾਵਰ ਆਉਂਦੇ ਹਨ ਅਤੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਥੋਂ ਫਰਾਰ ਹੋ ਜਾਂਦੇ ਹਨ। ਪੁਲਸ ਨੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਹਨ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। 

ਇਹ ਵੀ ਪੜ੍ਹੋ: ਵਿਆਹ ਤੇ ਫਿਲਮਾਂ ਦਾ ਝਾਂਸਾ ਦੇ ਕੇ ਬਣਾਏ ਸਬੰਧ ! ਸ਼ਿਕਾਇਤ ਮਗਰੋਂ ਮਸ਼ਹੂਰ ਡਾਇਰੈਕਟਰ ਗ੍ਰਿਫਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News