ਦਿੱਲੀ ਹਿੰਸਾ ''ਤੇ ਬੋਲੇ ਅਨਿਲ ਵਿਜ, ''ਕਾਂਗਰਸ ਨੇ ਲਾਈ ਇਹ ਅੱਗ''

2/26/2020 5:23:52 PM

ਚੰਡੀਗੜ੍ਹ—ਦਿੱਲੀ 'ਚ ਹਿੰਸਕ ਘਟਨਾਵਾਂ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕਾਂਗਰਸ ਨੇ ਹੀ ਇਹ ਅੱਗ ਲਾਈ ਹੈ। ਅਨਿਲ ਵਿਜ ਦਾ ਕਹਿਣਾ ਹੈ ਕਿ ਕਾਂਗਰਸ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਭੜਕਾਇਆ ਹੈ ਅਤੇ ਜਦੋਂ ਲੋਕਾਂ ਨੂੰ ਭੜਕਾਉਣ ਤੋਂ ਬਾਅਦ ਉਨ੍ਹਾਂ 'ਚ ਅੱਗ ਲੱਗ ਗਈ ਹੈ ਤਾਂ ਫਿਰ ਕਾਂਗਰਸ ਆਪਣੇ ਘਰਾਂ 'ਚ ਬੈਠੇ ਇਸ ਅੱਗ ਦਾ ਮਜ਼ਾ ਲੈ ਰਹੇ ਹਨ।

ਦਿੱਲੀ 'ਚ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਆਨ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਰਾਰਾ ਜਵਾਬ ਦਿੱਤਾ। ਵਿਜ ਨੇ ਕਿਹਾ ਕਿ ਕਾਂਗਰਸ ਵੱਲੋਂ ਪੂਰੇ ਦੇਸ਼ 'ਚ ਲੋਕਾਂ ਨੂੰ ਸੀ.ਏ.ਏ ਖਿਲਾਫ ਭੜਕਾਇਆ ਗਿਆ ਹੈ।

ਗ੍ਰਹਿ ਮੰਤਰੀ ਅਨਿਲ ਵਿਜ ਨੇ ਹਰਿਆਣਾ ਅਲਰਟ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਹਰਿਆਣਾ ਪੂਰੀ ਤਰ੍ਹਾਂ ਨਾਲ ਅਲਰਟ 'ਤੇ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੂਬੇ 'ਚ ਕਿਸ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣ ਦਿੱਤਾ ਜਾਵੇਗਾ ਅਤੇ ਇਸ ਦੇ ਲਈ ਬਕਾਇਦਾ ਸਾਰੇ ਜ਼ਿਲਿਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ।


Iqbalkaur

Edited By Iqbalkaur